ETV Bharat / city

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਲੱਗਿਆ ਵੱਡਾ ਝਟਕਾ - ਸ੍ਰੀ ਗੁਰੂ ਅਮਰਦਾਸ ਜੀ

ਪੰਜਾਬੀ ਗਾਇਕ ਗੁਰਦਾਸ ਮਾਨ (GurDas Maan) ਦੀ ਜਮਾਨਤ ਅਰਜੀ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਸਿੱਖ ਭਾਈਚਾਰੇ ਦੇ ਵਕੀਲ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਗੁਰਦਾਮ ਮਾਨ (GurDas Maan) ਨੂੰ ਆਪਣੀ ਜ਼ਮਾਨਤ ਦੇ ਲਈ ਹਾਈਕੋਰਟ ਜਾਣਾ ਹੋਵੇਗਾ। ਪਰ ਜੋ ਟਿੱਪਣੀ ਗੁਰਦਾਸ ਮਾਨ (GurDas Maan) ਨੇ ਕੀਤੀ ਹੈ ਉਹ ਗੈਰ-ਜ਼ਮਾਨਤੀ ਹੈ।

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਲੱਗਿਆ ਵੱਡਾ ਝਟਕਾ

author img

By

Published : Sep 8, 2021, 5:21 PM IST

ਜਲੰਧਰ: ਪੰਜਾਬੀ ਗਾਇਕ ਗੁਰਦਾਸ ਮਾਨ (GurDas Maan) ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਅਦਾਲਤ ਨੇ ਪੰਜਾਬੀ ਗਾਇਕ ਗੁਰਦਾਮ ਮਾਨ ਦੀ ਜ਼ਮਾਨਤ ਅਰਜੀ (Bail Rejected) ਨੂੰ ਖਾਰਿਜ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ’ਚ ਖੁਸ਼ੀ ਦੇਖੀ ਜਾ ਰਹੀ ਹੈ।

ਇਸ ਸਬੰਧੀ ਸਿੱਖ ਭਾਈਚਾਰੇ ਦੇ ਵਕੀਲ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਗੁਰਦਾਮ ਮਾਨ (GurDas Maan) ਨੂੰ ਆਪਣੀ ਜ਼ਮਾਨਤ ਦੇ ਲਈ ਹਾਈਕੋਰਟ ਜਾਣਾ ਹੋਵੇਗਾ। ਪਰ ਜੋ ਟਿੱਪਣੀ ਗੁਰਦਾਸ ਮਾਨ ਨੇ ਕੀਤੀ ਹੈ ਉਹ ਗੈਰ-ਜ਼ਮਾਨਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਚ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਕਦੇ ਵੀ ਕਰ ਸਕਦੀ ਹੈ। ਇਸ ਮਾਮਲੇ ’ਚ ਉਨ੍ਹਾਂ ਨੂੰ ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ। ਦੂਜੇ ਪਾਸੇ ਸਿੱਖ ਸੰਗਠਨਾਂ (Sikh organisations) ਵੱਲੋਂ ਗੁਰਦਾਮ ਮਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਲੱਗਿਆ ਵੱਡਾ ਝਟਕਾ

ਇਹ ਵੀ ਪੜੋ: ਮੁੜ ਵਿਵਾਦਾਂ 'ਚ ਘਿਰੇ ਗੁਰਦਾਸ ਮਾਨ...

ਇਹ ਸੀ ਮਾਮਲਾ

ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ (GurDas Maan) ਨਕੋਦਰ (Nakodar) ਵਿਖੇ ਪ੍ਰੋਗਰਾਮ ਚ ਪਹੁੰਚੇ ਸੀ। ਇਸ ਦੌਰਾਨ ਗੁਰਦਾਸ ਮਾਨ (GurDas Maan) ਨੇ ਬਿਆਨ ਦਿੱਤਾ ਸੀ ਕਿ ਲਾਡੀ ਸ਼ਾਹ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ (Guru Amar Das Ji) ਦੇ ਵੰਸ਼ ਵਿੱਚੋਂ ਹਨ। ਇਸ ਬਿਆਨ ਤੋਂ ਬਾਅਦ ਸਿੱਖਾਂ ’ਚ ਭਾਰੀ ਰੋਸ ਪਾਇਆ ਗਿਆ ਸੀ। ਨਾਲ ਹੀ ਸਿੱਖ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ (GurDas Maan) ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਸੀ। ਫਿਲਹਾਲ ਮਾਮਲੇ ਨੂੰ ਭਖਦਾ ਹੋਇਆ ਦੇਖਦੇ ਹੋਏ ਉਨ੍ਹਾਂ ਨੇ ਮੁਆਫੀ ਮੰਗ ਲਈ ਹੈ।

ਗੁਰਦਾਮ ਮਾਨ ਨੇ ਮੰਗੀ ਸੀ ਮੁਆਫੀ

ਦੱਸ ਦਈਏ ਕਿ ਮਾਮਲੇ ਦੇ ਜਿਆਦਾ ਭਖਦੇ ਹੋਏ ਦੇਖਦੇ ਹੋਏ ਗੁਰਦਾਸ ਮਾਨ (GurDas Maan) ਨੇ ਸਿੱਖ ਸੰਗਤਾਂ ਤੋਂ ਮੁਆਫ਼ੀ ਵੀ ਮੰਗ ਲਈ ਸੀ। ਹਾਲਾਂਕਿ ਸਿੱਖ ਸੰਗਠਨਾਂ ਵੱਲੋਂ ਗੁਰਦਾਮ ਮਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈਕੇ ਗੁਰਦਾਸ ਮਾਨ 'ਤੇ ਪਰਚਾ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.