ਜਲੰਧਰ: ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕਾਰਨ ਅਮਰੀਕਾ 'ਚ ਰਹਿਣ ਵਾਲੇ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਜੋਂ ਹੋਈ ਹੈ। ਕੁਲਵਿੰਦਰ ਆਦਮਪੁਰ ਨੇੜੇ ਪਿੰਡ ਜਲਪੋਤਾਂ ਦਾ ਵਸਨੀਕ ਸੀ ਤੇ ਉਹ ਪਿਛਲੇ 28 ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਰਹਿ ਰਿਹਾ ਸੀ। ਕੋਰੋਨਾ ਵਾਇਰਸ ਕਾਰਨ ਕੁੱਲਵਿੰਦਰ ਦੀ ਮੌਤ ਹੋ ਗਈ ਹੈ। ਉਸ ਦੀ ਪਤਨੀ ਅਤੇ ਉਸ ਦੀ ਇੱਕ ਬੇਟੀ ਜਲਪੋਤਾਂ 'ਚ ਹੈ ਤੇ ਦੂਜੀ ਬੇਟੀ ਅਮਰੀਕਾ 'ਚ ਹੀ ਰਹਿੰਦੀ ਹੈ।