ਜਲੰਧਰ: ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ ਖੇਤਰ ਦੇ ਵਿਸਤਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਬੀਐਸਐਫ (BSF) ਦੇ ਇੱਕ ਚੋਟੀ ਦੇ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜ ਪੁਲਿਸ (PUNJAB POLICE) ਦੀਆਂ ਸ਼ਕਤੀਆਂ ਬਰਕਰਾਰ ਰਹਿਣਗੀਆਂ ਅਤੇ ਫੋਰਸ ਸਿਰਫ ਇਸਦੀ ਮਦਦ ਕਰੇਗੀ। ਦੱਸ ਦਈਏ ਕਿ ਬੀਐਸਐਫ਼ (BSF) ਪੰਜਾਬ ਫਰੰਟੀਅਰ ਦੇ ਆਈਜੀ ਸੋਨਾਲੀ ਮਿਸ਼ਰਾ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਆਈਜੀ ਸੋਨਾਲੀ ਮਿਸ਼ਰਾ ਦੀ ਬੀਐਸਐਫ਼ (BSF) ਜਲੰਧਰ ਤਾਇਨਾਤੀ ਤੋਂ ਬਾਅਦ ਇਹ ਪਹਿਲੀ ਪ੍ਰੈਸ ਵਾਰਤਾ ਸੀ।
ਇਹ ਵੀ ਪੜੋ: BSF ਮੁੱਦੇ ਦਾ ਪੰਜਾਬ ਸਰਕਾਰ ਕਰੇਗੀ ਇਸ ਤਰ੍ਹਾਂ ਹੱਲ
ਬੀਐਸਐਫ ਦੇ ਇੰਸਪੈਕਟਰ ਜਨਰਲ (ਪੰਜਾਬ ਫਰੰਟੀਅਰ) ਸੋਨਾਲੀ ਮਿਸ਼ਰਾ ਨੇ ਇਹ ਟਿੱਪਣੀ ਦੋ ਦਿਨ ਪਹਿਲਾਂ ਉਦੋਂ ਕੀਤੀ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਵੱਲੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਨੋਟੀਫਿਕੇਸ਼ਨ ਵਿਰੁੱਧ ਮਤਾ ਪਾਸ ਕੀਤਾ ਗਿਆ ਸੀ।
ਬੀਐਸਐਫ ਦੇ ਅਧਿਕਾਰ ਖੇਤਰ ਬਾਰੇ ਕੇਂਦਰ ਦੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਮਿਸ਼ਰਾ ਨੇ ਕਿਹਾ ਕਿ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ਬੀਐਸਐਫ ਨੇ 1965 ਤੋਂ ਇਸ ਖੇਤਰ ਵਿੱਚ ਕੰਮ ਕੀਤਾ ਹੈ, ਅਸੀਂ ਹਮੇਸ਼ਾ ਰਾਜ ਪੁਲਿਸ ਨਾਲ ਸਹਿਯੋਗ ਅਤੇ ਤਾਲਮੇਲ ਕਾਇਮ ਰੱਖਿਆ ਹੈ। ਬੀਐਸਐਫ ਇੱਕ ਪੁਲਿਸ ਸੰਗਠਨ ਨਹੀਂ ਹੈ ਜਿਸ ਦੇ ਨਤੀਜੇ ਵਜੋਂ ਬੀਐਸਐਫ ਕੋਲ ਨਾ ਤਾਂ ਐਫਆਈਆਰ ਦਰਜ ਕਰਨ ਦੀ ਸ਼ਕਤੀ ਹੈ ਅਤੇ ਨਾ ਹੀ ਕੋਈ ਜਾਂਚ ਕਰ ਸਕਦੀ ਹੈ।
ਪ੍ਰੈਸ ਵਾਰਤਾ ਦੌਰਾਨ ਆਈਜੀ ਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਡਰੋਨ ਸਭ ਤੋਂ ਵੱਡੀ ਸਮੱਸਿਆ ਬਣ ਕੇ ਉੱਭਰਿਆ ਹੈ ਜਿਸ ਨੂੰ ਫੜਨ ਦੇ ਲਈ ਕਈ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਸ ਸਾਲ ਹੁਣ ਤੱਕ ਦੀ ਗੱਲ ਕਰੀਏ ਤਾਂ ਬੀਐਸਐਫ (BSF) ਵੱਲੋਂ 387 ਕਿੱਲੋ ਡਰੱਗਜ਼, 55 ਹਥਿਆਰ, 45 ਡ੍ਰੋਨ ਸਮੇਤ 77 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਇਸਦੇ ਨਾਲ ਹੀ ਪੰਦਰਾਂ ਜੁਆਇੰਟ ਆਪ੍ਰੇਸ਼ਨ ਕੀਤੇ ਗਏ ਨੇ ਅਤੇ ਡਰੋਨ ਦੇ ਖਤਰੇ ਨੂੰ ਦੇਖਦੇ ਹੋਏ ਕਈ ਏਜੰਸੀਆਂ ਨੂੰ ਚੌਕਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਐਸਐਫ (BSF) ਨੂੰ 1969 ਤੋਂ ਕਈ ਕੰਮ ਦਿੱਤੇ ਗਏ ਅਤੇ ਬਾਰਡਰਾਂ ਤੇ ਪੰਦਰਾਂ ਕਿਲੋਮੀਟਰ ਏਰੀਏ ਵਿੱਚ ਕੰਮ ਕਰਨ ਦੇ ਅਧਿਕਾਰ ਦਿੱਤੇ ਗਏ ਸੀ। ਜਿਸ ਤੋਂ ਬਾਅਦ ਹੁਣ ਪੰਜਾਹ ਕਿਲੋਮੀਟਰ ਦਾ ਦਾਇਰਾ ਦਿੱਤਾ ਗਿਆ ਹੈ।
ਉਹਨਾਂ ਮੁਤਾਬਕ ਬੀਐਸਐਫ਼ (BSF) ਪੁਲਿਸ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਜਿਸ ਵਿੱਚ ਸਰਚ ਅਤੇ ਸੀਜਰ ਦੇ ਅਧਿਕਾਰ ਉਹਨਾਂ ਕੋਲ ਹਨ, ਜਦਕਿ ਅੱਗੇ ਕੋਰਟ ਵਿੱਚ ਪੇਸ਼ ਕਰਨ ਦਾ ਕੰਮ ਅਤੇ ਚਾਰਜਸ਼ੀਟ ਕਰਨ ਦਾ ਕੰਮ ਪੁਲਿਸ ਦਾ ਹੈ।
ਉਹਨਾਂ ਨੇ ਕਿਹਾ ਕਿ ਬੀਐਸਐਫ (BSF) ਸਿਰਫ ਲੋਕਲ ਪੁਲਿਸ ਦੀ ਸਹਾਇਤਾ ਕਰ ਰਹੀ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਹੁਣ ਤਕ 35.3 ਕਰੋੜ ਦਾ ਮੁਆਵਜ਼ਾ ਦੇ ਚੁੱਕੇ ਹਾਂ ਅਤੇ ਕਿਸਾਨਾਂ ਦੇ ਹੋਰ ਮਾਮਲਿਆਂ ਨੂੰ ਲੈ ਕੇ ਵੀ ਉਹਨਾਂ ਨਾਲ ਮੁਲਾਕਾਤ ਕਰ ਰਹੇ ਹਨ।
ਫਿਲਹਾਲ ਪੰਜਾਬ ਸਰਕਾਰ (Government of Punjab) ਵੱਲੋਂ ਬੀਐਸਐਫ (BSF) ਦੇ 50 ਕਿਲੋਮੀਟਰ ਦਾਅਰੇ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਉਹਨਾਂ ਕਿਹਾ ਕਿ ਬੀਐਸਐਫ (BSF) ਦਾ ਪੰਜਾਬ ਪੁਲਿਸ ਅਤੇ ਬਾਕੀ ਏਜੇਂਸੀਆਂ ਨਾਲ ਚੰਗਾ ਤਾਲਮੇਲ ਹੈ ਇਸਤੋਂ ਜਿਆਦਾ ਉਹ ਕੁੱਝ ਨਹੀਂ ਕਹਿ ਸਕਦੇ।
ਇਹ ਵੀ ਪੜੋ: ਬੀਐਸਐਫ ਮੁੱਦੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਫੈਸਲਾ
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬੀਐਸਐਫ (BSF) ਨੇ 2019 ਵਿੱਚ 12, 2020 ਵਿੱਚ 32 ਅਤੇ 2021 ਵਿੱਚ 45 ਡਰੋਨ ਦੇਖੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਐਂਟੀ ਡਰੋਨ ਤਕਨੀਕ ਲਈ ਫੰਡਿੰਗ ਨੂੰ ਮਨਜ਼ੂਰੀ ਦੇ ਚੁੱਕੀ ਹੈ।
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਬੀਐਸਐਫ (BSF) ਐਕਟ ਵਿੱਚ ਸੋਧ ਕਰਕੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ ਤਲਾਸ਼ੀ, ਜ਼ਬਤ ਕਰਨ ਅਤੇ ਗ੍ਰਿਫਤਾਰ ਕਰਨ ਦੀ ਸ਼ਕਤੀ ਦਿੱਤੀ ਹੈ। ਇਸ ਤੋਂ ਪਹਿਲਾਂ ਸਰਹੱਦ ਤੋਂ 15 ਕਿਲੋਮੀਟਰ ਦੇ ਦਾਇਰੇ ਵਿੱਚ ਬੀਐਸਐਫ (BSF) ਕੋਲ ਇਹ ਅਧਿਕਾਰ ਸੀ।