ETV Bharat / city

ਮਾਤਾ ਬਣੀ ਕੁਮਾਤਾ, ਮਾਸੂਮ ਪੁੱਤ ਦਾ ਕੀਤਾ ਕਤਲ - Mother kills 6-year-old innocent son

ਸ਼ਾਹਕੋਟ ਦੇ ਪਿੰਡ ਸੋਹਲ ਜਗੀਰ 'ਚ ਇੱਕ ਕਲਯੁਗੀ ਮਾਂ ਨੇ ਆਪਣੇ ਹੀ ਪੁੱਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਬੱਚੇ ਨੂੰ ਮਾਰਨ ਤੋਂ ਬਾਅਦ ਮਾਂ ਨੇ ਖੁਦ ਵੀ ਮਕਾਨ ਦੀ ਛੱਤ ਤੋਂ ਛਾਲ ਮਾਰ ਦਿੱਤੀ। ਮੁਲਜ਼ਮ ਮਾਂ ਇਸ ਵੇਲੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਮਾਸੂਮ ਪੁੱਤ ਦਾ ਕੀਤਾ ਕਤਲ
ਮਾਸੂਮ ਪੁੱਤ ਦਾ ਕੀਤਾ ਕਤਲ
author img

By

Published : Jun 10, 2020, 2:13 PM IST

ਜਲੰਧਰ: ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ 'ਚ ਇੱਕ ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਮਾਸੂਮ ਬੱਚੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮਾਂ ਵੱਲੋਂ ਪੁਤਰ ਦੇ ਕਤਲ ਦੀ ਖ਼ਬਰ ਨੇ ਸਾਰੇ ਇਲਾਕੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਵਾਰਦਾਤ ਸੋਮਵਾਰ ਰਾਤ 10 ਵਜੇ ਦੀ ਹੈ। ਸੱਸ ਨਾਲ ਲੜ ਕੇ ਗੁੱਸੇ ਵਿੱਚ ਆਈ ਮੁਲਜ਼ਮ ਮਾਂ ਕੁਲਵਿੰਦਰ ਨੇ ਆਪਣੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਆਪ ਵੀ ਮਕਾਨ ਦੀ ਛੱਤ ਤੋਂ ਛਾਲ ਮਾਰ ਦਿੱਤੀ। ਮੁਲਜ਼ਮ ਮਾਂ ਇਸ ਵੇਲੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਦਾਦਾ ਅਵਤਾਰ ਸਿੰਘ ਵਾਸੀ ਪਿੰਡ ਸੋਹਲ ਜਗੀਰ ਨੇ ਦੱਸਿਆ ਕਿ ਮੇਰਾ ਮੁੰਡਾ ਸੁਰਜੀਤ ਸਿੰਘ ਇਟਲੀ ਗਿਆ ਹੋਇਆ ਹੈ। ਰੋਜ਼ਾਨਾਂ ਵਾਂਗ ਬੀਤੀ ਰਾਤ ਉਹ ਆਪਣੀ ਪਤਨੀ ਚਰਨਜੀਤ ਕੌਰ, ਨੂੰਹ ਕੁਲਵਿੰਦਰ ਕੌਰ ਤੇ ਪੋਤੇ ਅਰਸ਼ਪ੍ਰੀਤ ਸਿੰਘ ਨਾਲ ਘਰ ਵਿੱਚ ਸੀ।

ਮਾਸੂਮ ਪੁੱਤ ਦਾ ਕੀਤਾ ਕਤਲ
ਮਾਸੂਮ ਪੁੱਤ ਦਾ ਕੀਤਾ ਕਤਲ

ਉਨਾਂ ਦੱਸਿਆ ਪਤੀ-ਪਤਨੀ ਅਲੱਗ ਕਮਰੇ ਵਿੱਚ ਸਨ, ਜਦਕਿ ਨੂੰਹ ਕੁਲਵਿੰਦਰ ਕੌਰ ਤੇ ਉਸਦਾ ਬੱਚਾ ਅਰਸ਼ਪ੍ਰੀਤ ਨਾਲ ਦੂਜੇ ਕਮਰੇ ਵਿੱਚ ਸਨ। ਉਨ੍ਹਾਂ ਕਿਹਾ ਕਿ ਰਾਤ ਕਰੀਬ 10 ਵਜੇ ਕੁਲਵਿੰਦਰ ਕੌਰ ਨੇ ਕਮਰੇ ਅੰਦਰੋਂ ਤਾਲਾ ਲਗਾ ਕੇ ਆਪਣੇ ਬੱਚੇ 'ਤੇ ਚਾਕੂਆਂ ਨਾਲ ਵਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਆਵਾਜ਼ ਸੁਣੀ ਤਾਂ ਉਹ ਕਮਰੇ ਵੱਲ ਨੂੰ ਭਜੇ। ਕੁੱਝ ਸਮੇਂ ਬਾਅਦ ਨੂੰਹ ਕੁਲਵਿੰਦਰ ਕੌਰ ਨੇ ਦਰਵਾਜ਼ਾ ਖੋਲਿਆ ਤਾਂ ਕਮਰੇ ਅੰਦਰ ਖੂਨ ਖਿਲਰਿਆ ਪਿਆ ਸੀ ਤੇ ਬੱਚਾ ਲਹੂ-ਲੁਹਾਨ ਹੋਇਆ ਬੈੱਡ ’ਤੇ ਪਿਆ ਸੀ।

ਮਾਸੂਮ ਪੁੱਤ ਦਾ ਕੀਤਾ ਕਤਲ

ਅਵਤਾਰ ਸਿੰਘ ਨੇ ਕਿਹਾ ਕਿ ਉਸ ਦੀ ਨੂੰਹ ਉਨ੍ਹਾਂ ਪਿੱਛੇ ਵੀ ਚਾਕੂ ਲੈ ਕੇ ਭੱਜੀ ਸੀ, ਪਰ ਉਨ੍ਹਾਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ। ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਪਤਵੰਤਿਆਂ ਨਾਲ ਲੈ ਕੇ ਅਰਸ਼ਪ੍ਰੀਤ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਨਕੋਦਰ ਸਿਵਲ ਹਸਪਤਾਲ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਇਕ ਹੋਰ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਅਤੇ ਉਸ ਦੇ ਬੇਟੇ ਅਰਸ਼ਪ੍ਰੀਤ ਦੇ ਇਟਲੀ ਜਾਣ ਵਾਸਤੇ ਕਾਗਜ਼ ਤਿਆਰ ਕੀਤੇ ਜਾ ਰਹੇ ਸਨ। ਇਸ ਦੌਰਾਨ ਇਹ ਅਨਹੋਣੀ ਵਾਪਰ ਗਈ।

ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਹੈ। ਮ੍ਰਿਤਕ ਬੱਚੇ ਦੀ ਮਾਂ ਕੁਲਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮ ਆਪ ਛੱਤ ਤੋਂ ਛਾਲ ਮਾਰਨ ਕਰਕੇ ਗੰਭੀਰ ਜ਼ਖਮੀ ਹੋ ਗਈ ਹੈ। ਇਸ ਲਈ ਉਸ ਨੂੰ ਜਲੰਧਰ ਦੇ ਹਸਪਤਾਲ ਵਿੱਚ ਦਾਖਿਲ ਕਰਾਇਆ ਹੈ। ਠੀਕ ਹੋਣ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.