ETV Bharat / city

ਚੋਰਾਂ ਦੇ ਹੌਂਸਲੇ ਬੁਲੰਦ : ਬੇਖੌਫ ਲੁਟੇਰਿਆਂ ਨੇ ਲੁਟਿਆ ਮਨੀ ਐਕਸਚੇਂਜ ਦਾ ਦਫਤਰ

ਜਲੰਧਰ ਦੇ ਪਿੰਡ ਰਿਹਾਣਾ ਜੱਟਾਂ ਵਿਖੇ ਲੁਟੇਰਿਆਂ ਵੱਲੋਂ ਇੱਕ ਮਨੀ ਐਕਸਚੇਂਜਰ ਦੇ ਦਫ਼ਤਰ ਦੇ ਅੰਦਰ ਵੜ ਕੇ ਉਸ ਦੇ ਮਾਲਕ ਕੋਲੋਂ ਉਸ ਕੋਲੋਂ ਕਰੀਬ ਸਵਾ ਲੱਖ ਰੁਪਏ ਲੁੱਟ ਕੇ ਲੈ ਗਏ।

Thieves emboldened Fearless looters carry out money exchange office looting
ਬੇਖੌਫ ਲੁਟੇਰਿਆਂ ਨੇ ਲੁਟਿਆ ਮਨੀ ਐਕਸਚੇਂਜ ਦਾ ਦਫਤਰ
author img

By

Published : Jun 10, 2022, 11:02 AM IST

ਜਲੰਧਰ: ਪੰਜਾਬ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਨਾਮ ਅਤੇ ਉਨ੍ਹਾਂ ਨੂੰ ਪੁਲਿਸ ਦਾ ਡਰ ਹੈ ਅਤੇ ਨਾ ਹੀ ਕਾਨੂੰਨ ਦਾ ਖੌਫ਼ ਹੈ। ਹਾਲਾਂਕਿ ਜਲੰਧਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਆਮ ਲੋਕਾਂ ਵੱਲੋਂ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਾਏ ਗਏ ਹਨ, ਪਰ ਇਹ ਲੁਟੇਰੇ ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਅਜਿਹਾ ਹੀ ਇੱਕ ਮਾਮਲਾ ਅੱਜ ਜਲੰਧਰ ਦੇ ਪਿੰਡ ਰਿਹਾਣਾ ਜੱਟਾਂ ਵਿਖੇ ਦੇਖਣ ਨੂੰ ਮਿਲਿਆ ਜਿਥੇ ਲੁਟੇਰਿਆਂ ਵੱਲੋਂ ਇੱਕ ਮਨੀ ਐਕਸਚੇਂਜਰ ਦੇ ਦਫ਼ਤਰ ਦੇ ਅੰਦਰ ਵੜ ਕੇ ਉਸ ਦੇ ਮਾਲਕ ਕੋਲੋਂ ਉਸ ਕੋਲੋਂ ਕਰੀਬ ਸਵਾ ਲੱਖ ਰੁਪਏ ਲੁੱਟ ਕੇ ਲੈ ਗਏ। ਇਸ ਬਾਰੇ ਦੱਸਦੇ ਹੋਏ ਮਨੀ ਐਕਸਚੇਂਜ ਦੇ ਮਾਲਕ ਯਸ਼ਪਾਲ ਦੇ ਮੁਤਾਬਕ ਉਨ੍ਹਾਂ ਕੋਲ ਸਵਿਫਟ ਕਾਰ ਵਿੱਚ ਇੱਕ ਨੌਜਵਾਨ ਦਫਤਰ ਅੰਦਰ ਆਇਆ ਅਤੇ ਬੈਂਕ ਵਿੱਚ ਪੈਸੇ ਟਰਾਂਸਫਰ ਕਰਨ ਦੀ ਗੱਲ ਪੁੱਛੀ।

ਜਦੋਂ ਯਸ਼ਪਾਲ ਨੇ ਕਿਹਾ ਕਿ ਪੈਸੇ ਟਰਾਂਸਫਰ ਹੋ ਸਕਦੇ ਹਨ ਤਾਂ ਉਹ ਬਾਹਰ ਜਾ ਕੇ ਆਪਣੇ ਕੁੱਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਆਇਆ ਅਤੇ ਗੰਨ ਪੁਆਇੰਟ ਅਤੇ ਯਸ਼ਪਾਲ ਕੋਲੋਂ ਉਹਦੇ ਕੋਲ ਮੌਜੂਦ ਪੈਸੇ ਅਤੇ ਲੈਪਟਾਪ ਲੁੱਟ ਕੇ ਲੈ ਗਏ। ਰਾਜਪਾਲ ਨੇ ਦੱਸਿਆ ਕਿ ਉਸ ਨੇ ਪਹਿਲੇ ਉਨ੍ਹਾਂ ਲੁਟੇਰਿਆਂ ਨੂੰ ਸਿਰਫ਼ 50,000 ਪੀਆ ਗਲੇ ਵਿੱਚੋਂ ਕੱਢ ਕੇ ਦੁਹਾਈ ਦਿੱਤੀ ਕਿ ਸਿਰਫ਼ ਇਹੀ ਪੈਸੇ ਉਹਦੇ ਕੋਲ ਹੈਗੇ ਨੇ ਪਰ ਲੁਟੇਰੇ ਇਸ ਗੱਲ ਉੱਤੇ ਨਹੀਂ ਮੰਨੇ ਅਤੇ ਉਹਨਾਂ ਨੇ ਗਲੇ ਵਿੱਚ ਪਿਆ ਕੈਸ਼ ਅਤੇ ਯਸ਼ਪਾਲ ਦਾ ਲੈਪਟਾਪ ਵੀ ਚੁੱਕ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਬੇਖੌਫ ਲੁਟੇਰਿਆਂ ਨੇ ਲੁਟਿਆ ਮਨੀ ਐਕਸਚੇਂਜ ਦਾ ਦਫਤਰ

ਜਾਣਕਾਰੀ ਮਿਲਣ ਉੱਤੇ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਰਿਹਾਣਾ ਜੱਟਾਂ ਪਿੰਡ ਵਿੱਚ ਇੱਕ ਯਸ਼ਪਾਲ ਨਾਮ ਦਾ ਵਿਅਕਤੀ ਜੋ ਮਨੀ ਐਕਸਚੇਂਜ ਦਾ ਕੰਮ ਕਰਦਾ ਹੈ। ਅੱਜ ਸਵੇਰੇ ਆਪਣੇ ਘਰੋਂ ਕਰੀਬ ਢਾਈ ਲੱਖ ਰੁਪਏ ਲੈ ਕੇ ਦਫ਼ਤਰ ਵਿੱਚ ਆਇਆ ਸੀ। ਦੁਪਹਿਰ ਦੇ ਕਰੀਬ ਕੁੱਝ ਨੌਜਵਾਨ ਉਸ ਦੇ ਦਫਤਰ ਵਿੱਚ ਆਏ ਅਤੇ ਉਸ ਕੋਲੋਂ ਉਸ ਦੇ ਪੈਸੇ ਅਤੇ ਲੈਪਟੌਪ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਦੇ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਜਦ ਫ਼ਰਾਰ ਹੋਏ ਤਾਂ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਸਵਿਫਟ ਗੱਡੀ ਵਿਚ ਆਏ ਸੀ। ਪੁਲਿਸ ਮੁਤਾਬਕ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।

ਫਿਲਹਾਲ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਲੁਟੇਰਿਆਂ ਦਾ ਬੇਖ਼ੌਫ਼ ਹੋ ਕੇ ਲੁੱਟਾਂ ਖੋਹਾਂ ਅਤੇ ਚੋਰੀਆਂ ਨੂੰ ਅੰਜ਼ਾਮ ਦੇਣਾ ਸਾਫ ਜ਼ਾਹਿਰ ਕਰਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਪੁਲਿਸ ਦਾ ਕੋਈ ਵੀ ਖੌਫ ਨਹੀਂ ਹੈ। ਅੱਜ ਲੋੜ ਹੈ ਕਿ ਪੁਲਿਸ ਸਮਾਜ ਵਿੱਚ ਥੋੜ੍ਹਾ ਸਖ਼ਤੀ ਨਾਲ ਪੇਸ਼ ਆਵੇ ਤਾਂ ਕਿ ਇਹੋ ਜਿਹੇ ਲੁਟੇਰਿਆਂ ਅਤੇ ਚੋਰਾਂ ਦੇ ਉੱਤੇ ਕੜੇ ਤੋਂ ਕੜਾ ਐਕਸ਼ਨ ਲਿਆ ਜਾਵੇ ਤਾਂ ਕਿ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਲੋਕ ਚਾਰ ਵਾਰ ਸੋਚਣ।

ਇਹ ਵੀ ਪੜ੍ਹੋ : Sidhu Moose Wala Murder: ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.