ਜਲੰਧਰ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਪੂਰਨ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਬੈਂਸ ਡੀਸੀ ਦਫ਼ਤਰ ਗਏ ਪਰ ਉੱਥੇ ਡੀਸੀ ਦੀ ਗ਼ੈਰ ਮੌਜੂਦਗੀ ਨੂੰ ਵੇਖ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲਿਆ ਨਿਸ਼ਾਨ ਚੁੱਕੇ।
ਜਲੰਧਰ ਵਿੱਚ ਡੀਸੀ ਦੀ ਗ਼ੈਰ ਮੌਜੂਦਗੀ ਨੂੰ ਵੇਖ ਕੇ ਬੈਂਸ ਨੇ ਏਡੀਸੀ ਜਨਰਲ ਜਸਵੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਈਡੀਸੀ ਤੋਂ ਪੁੱਛਿਆ ਕਿ ਡੀਸੀ ਕਿਹੜੀ ਛੁੱਟੀ ਹਨ ਪਰ ਇਸ ਬਾਬਤ ਏਡੀਸੀ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਵਿਧਇਕ ਬੈਂਸ ਨੇ ਹਾਜਰੀ ਰਜਿਸਟਰ ਵਿਖਾਉਣ ਲਈ ਕਿਹਾ, ਇਹ ਸਾਰੀ ਘਟਨਾ ਮੀਡੀਆ ਦੇ ਕੈਮਰੇ ਵਿੱਚ ਕੈਦ ਹੋ ਗਈ। ਤੁਸੀਂ ਵੀ ਵੇਖੋ ਏਡੀਸੀ ਅਤੇ ਵਿਧਾਇਕ ਬੈਂਸ ਵਿੱਚ ਹੋਈ ਬਹਿਸ।
ਬੈਂਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਪਰਿਵਿਲੇਜ ਕਮੇਟੀ ਕੋਲ ਲੈ ਕੇ ਜਾਣਗੇ ।
ਇਸ ਤੋਂ ਬਾਅਦ ਜਦੋ ਮੀਡੀਆ ਨੇ ਏਡੀਸੀ ਜਸਵੀਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੁੱਝ ਕਹਿ ਨਹੀਂ ਸਕਦੇ।