ਜਲੰਧਰ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਵੀ ਸੰਘਰਸ਼ ਕਰ ਰਹੇ ਹਨ। ਇਸੇ ਤਹਿਤ ਰਿਲਾਇੰਸ ਕੰਪਨੀ ਦਾ ਕਿਸਾਨਾਂ ਦੇ ਹੱਕ 'ਚ ਬਿਆਨ ਆਇਆ ਹੈ ਜਿਸ 'ਚ ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਦੀ ਹਿਮਾਇਤ ਕੀਤੀ ਹੈ। ਇਸ 'ਚ ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਨੇ ਇਸ 'ਤੇ ਬਿਆਨ ਦਿੱਤੇ।
ਨਿਜੀ ਕੰਪਨੀ ਨੂੰ ਨੁਕਸਾਨ ਪਹੁੰਚਾਉਣਾ ਸਰਾਸਰ ਗ਼ਲਤ
ਕਾਲੀਆ ਦਾ ਕਹਿਣਾ ਹੈ ਕਿ ਨਿਜੀ ਕੰਪਨੀ ਨੂੰ ਨੁਕਸਾਨ ਪਹੁੰਚਾਉਣਾ ਸਰਾਸਰ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਰਿਲਾਇੰਸ ਨੇ ਆਪਣੇ ਸਪਸ਼ਟੀਕਰਨ 'ਚ ਆ ਹੀ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਪਰ ਇਸ ਤੋੜ ਫੋੜ ਦੇ ਨਹੀਂ। ਉਨ੍ਹਾਂ ਨੇ ਨਾਲ ਇਹ ਕਿਹਾ ਕਿ ਕਿਸਾਨਾਂ ਨੂੰ ਇਹ ਤੋੜ ਫੋੜ ਦਾ ਜੁਰਮਾਨਾ ਵੀ ਲੱਗਾ ਸਕਦੇ ਹਨ। ਰਿਲਾਇੰਸ ਨੇ ਆਪਣੇ ਬਿਆਨ 'ਚ ਇਹ ਕਿਹਾ ਕਿ ਉਨ੍ਹਾਂ ਦਾ ਕਾਨੂੰਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪ੍ਰਦਰਸ਼ਨ ਦੀ ਆੜ੍ਹ 'ਚ ਕੰਪਨੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਬੈਠਕ 'ਚ ਸਕਰਾਤਮਕ ਨਤੀਜੇ ਆਉਣ ਦੀ ਸੰਭਾਵਨਾ
ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਬੈਠਕ 'ਚ ਉਨ੍ਹਾਂ ਨੇ ਕਿਹਾ ਕਿ ਸਕਰਾਤਮਕ ਨਤੀਜੇ ਆਉਣ ਦੀ ਸੰਭਾਵਾਨਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਦਾ ਜਲਦ ਹੱਲ ਨਿਕਲੇਗਾ।