ਫਗਵਾੜਾ: ਸੂਬੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਚੋਰ ਬੇਖੌਫ ਹੋ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਚੋਰਾਂ ਤੇ ਨੱਥ ਪਾਉਣ ਵਿਚ ਅਸਫ਼ਲ ਸਾਬਿਤ ਹੋ ਰਹੀ ਹੈ (police failed to control the crime)। ਅਜਿਹੇ ਹੀ ਹਾਲਾਤ ਫਗਵਾੜਾ ਵਿੱਚ ਬਣੇ ਹੋਏ ਹਨ।
ਫਗਵਾੜਾ ਵਿਖੇ ਚੋਰਾਂ ਵੱਲੋਂ ਰਾਤ 03:05 ਵਜੇ ਐੱਸਬੀਆਈ ਦੇ ਏਟੀਐਮ ਦਾ ਸ਼ਟਰ ਦਾ ਤਾਲਾ ਤੋੜ (sbi atm looted in phagwara)ਕੇ ਏਟੀਐਮ ਕੱਟਿਆ ਤੇ 23 ਲੱਖ ਰੁਪਏ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ (sbi atm looted in phagwara)। ਐੱਸ ਬੀ ਆਈ ਬੈਂਕ ਦੇ ਮੈਨੇਜਰ ਰਵੀ ਕੁਮਾਰ ਨੇ ਦੱਸਿਆ ਹੈ ਕਿ ਸਵੇਰੇ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ।
ਉਨ੍ਹਾਂ ਦੱਸਿਆ ਕਿ ਦਿਨ ਵੇਲੇ ਸਕਿਓਰਟੀ ਗਾਰਡ ਹੁੰਦਾ ਹੈ ਪਰ ਰਾਤ ਵੇਲੇ ਸਕਿਓਰਟੀ ਗਾਰਡ ਨਹੀਂ ਹੁੰਦਾ ਤੇ ਇਸ ਕਾਰਨ ਏਟੀਐਮ ਨੂੰ ਤਾਲੇ ਲਗਾਏ ਜਾਂਦੇ ਹਨ। ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਏਟੀਐਮ ਵਿੱਚੋਂ ਲੁੱਟ ਹੋ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਫਿਲਹਾਲ ਏਟੀਐਮ ਵਿੱਚੋਂ 23 ਲੱਖ ਰੁਪਏ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਬਾਕੀ ਪੜਤਾਲ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਰਾਤ ਵੇਲੇ ਸਕਿਓਰਟੀ ਗਾਰਡ ਨਹੀਂ ਹੁੰਦਾ ਤੇ ਏਟੀਐਮ ਨੂੰ ਤਾਲੇ ਲਗਾਏ ਜਾਂਦੇ ਹਨ (no guard for atm security at night) । ਜਾਂਚ ਅਫਸਰ ਏ ਐੱਸ ਆਈ ਮਹਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ (cctv footage taken in custody) ਹੈ ਅਤੇ ਜਲਦ ਹੀ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਮੁਤਾਬਕ ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਹਾਸਲ ਕਰ ਲਈ ਗਈ ਹੈ। ਫੁਟੇਜ ਵਿੱਚ ਪਤਾ ਲੱਗਾ ਹੈ ਕਿ ਦੋ ਮੋਨੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੀਸੀਟੀਵੀ ਫੁਟੇਜ ਦੇ ਸਹਾਰੇ ਜਾਂਚ ਅੱਗੇ ਤੋਰੀ ਜਾ ਰਹੀ ਹੈ। ਅਜਿਹੀਆਂ ਹੋਰ ਵਾਰਦਾਤਾਂ ਦੇ ਨਾਲ ਮਿਲਾਨ ਕਰਕੇ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨੌਜਵਾਨ ਨੇ LIVE ਹੋ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮ ਨੂੰ ਦੱਸਿਆ ਜ਼ਿੰਮੇਵਾਰ