ਜਲੰਧਰ: ਕਸਬਾ ਫਿਲੌਰ ਵਿਖੇ ਲਗਾਤਾਰ ਹੀ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਦੋ ਘਰਾਂ ਵਿੱਚ ਦਿਨ ਦਿਹਾੜੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਸਾਹਮਣੇ ਆਈ ਸਨ। ਚੋਰਾਂ ਨੇ ਦਿਨ ਦਿਹਾੜੇ ਘਰ ਵਿੱਚ ਵੜ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਨਕਦੀ (Cash) ਅਤੇ ਸੋਨਾ ਲੈ ਕੇ ਫ਼ਰਾਰ ਹੋ ਗਏ ਸਨ।
ਘਰ ਦੇ ਮਾਲਕ ਗਾਂਧੀ ਨੇ ਦੱਸਿਆ ਕਿ ਚੋਰਾਂ ਵੱਲੋਂ ਉਸ ਦੇ ਘਰ ਵਿੱਚ ਪਏ ਸਵਾ ਲੱਖ ਰੁਪਏ ਦੇ ਕਰੀਬ ਨਗਦੀ ਪਈ ਸੀ ਜੋ ਕਿ ਉਸ ਦੀ ਮਾਂ ਦੇ ਭੋਗ ਦੇ ਵਿਚ ਵਰਤੀ ਜਾਣੀ ਸੀ ਪਰ ਚੋਰਾਂ ਵੱਲੋਂ ਇਕ ਦਿਨ ਪਹਿਲਾਂ ਹੀ ਉਸ ਦੇ ਘਰ ਵਿਚੋਂ ਚੋਰੀ ਕਰ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਚੋਰਾਂ ਵੱਲੋਂ ਦੋ ਤੋਲੇ ਸੋਨੇ ਦੀ ਚੈਨ, ਇੱਕ ਕਿਲੋ ਚਾਂਦੀ ਇਕ ਗੈਸ ਦਾ ਸਿਲੰਡਰ (Cylinder) ਤੇ ਇੱਕ ਐਲਈਡੀ ਘਰ ਵਿੱਚੋਂ ਚੋਰੀ ਹੋ ਗਈ ਹੈ।
ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਨੇ ਆਪਣੀ ਮਾਂ ਦੇ ਭੋਗ ਲਈ ਇਹ ਰਕਮ ਰੱਖੀ ਹੋਈ ਸੀ। ਇਸ ਦੇ ਨਾਲ ਹੀ ਅੰਬੇਡਕਰ ਨਗਰ ਦੇ ਮੁਹੱਲਾ ਨਿਵਾਸੀਆਂ ਵਿਕਰਮ ਨੇ ਵੀ ਇਸ ਤੇ ਰੋਸ ਜ਼ਾਹਿਰ ਕੀਤਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਰਾਂ ਤੇ ਹਾਲੇ ਤੱਕ ਨੱਥ ਨਹੀਂ ਪਾਈ ਜਾ ਰਹੀ ਲਗਾਤਾਰ ਚੋਰ ਫਿਲੌਰ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ।
ਜਾਂਚ ਅਧਿਕਾਰੀ ਦਿਆ ਰਾਮ ਨੇ ਕਿਹਾ ਹੈ ਕਿ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਮਹੱਲੇ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।