ETV Bharat / city

ਪੰਜਾਬ ਵਿੱਚ ਇੱਕ ਵਾਰ ਸਿੱਖਿਆ ਮੰਤਰੀ ਬਣਿਆ ਨੇਤਾ ਕਦੀ ਨਹੀਂ ਬਣਿਆ ਦੁਬਾਰਾ ਸਿੱਖਿਆ ਮੰਤਰੀ - ਨਾਅਰੇਬਾਜ਼ੀ

ਪੰਜਾਬ (Punjab) ਵਿੱਚ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਸਭ ਤੋਂ ਜ਼ਿਆਦਾ ਵਿਰੋਧ ਉਸ ਸਰਕਾਰ ਦੇ ਸਿੱਖਿਆ ਮੰਤਰੀ (Education minister) ਨੂੰ ਝਲਣਾ ਪੈਂਦਾ ਹੈ। ਆਏ ਦਿਨ ਉਸ ਦੇ ਗ੍ਰਹਿ ਵਿਖੇ ਅਤੇ ਉਸ ਦੇ ਸ਼ਹਿਰ ਵਿਖੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਹਨ। ਇਸ ਬਾਰੇ ਖੁਦ ਅਧਿਆਪਕਾਂ ਦਾ ਵੀ ਕਹਿਣਾ ਹੈ ਕਿ ਪੰਜਾਬ ਦੇ ਅਧਿਆਪਕਾਂ ਵਿੱਚ ਇੰਨੀ ਤਾਕਤ ਹੈ ਕਿ ਸਰਕਾਰਾਂ ਦੇ ਸਿੱਖਿਆ ਮੰਤਰੀ ਉਨ੍ਹਾਂ ਨਾਲ ਜੇ ਇਸ ਤਰ੍ਹਾਂ ਦਾ ਵਤੀਰਾ ਕਰਦੇ ਨੇ ਤਾਂ ਉਹ ਵੀ ਕਦੀ ਸਿੱਖਿਆ ਮੰਤਰੀ ਬਣ ਕੇ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਦੇ।

ਪੰਜਾਬ ਵਿੱਚ ਇੱਕ ਵਾਰ ਸਿੱਖਿਆ ਮੰਤਰੀ ਬਣਿਆ ਨੇਤਾ ਕਦੀ ਦੁਬਾਰਾ ਮੰਤਰੀ ਨਹੀਂ ਬਣਿਆ

author img

By

Published : Oct 30, 2021, 11:02 PM IST

Updated : Oct 31, 2021, 3:08 PM IST

ਜਲੰਧਰ:ਪੰਜਾਬ ਵਿੱਚ ਆਏ ਦਿਨ ਸਿੱਖਿਆ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਅਤੇ ਉਨ੍ਹਾਂ ਦੇ ਘਰ ਦੇ ਅੱਗੇ ਪ੍ਰਦਰਸ਼ਨ ਜਾਰੀ ਰਹਿੰਦੇ ਹਨ। ਇਹ ਕੋਈ ਨਵੀਂ ਗੱਲ ਨਹੀਂ ਸਗੋਂ ਪਿਛਲੇ ਕਈ ਦਹਾਕਿਆਂ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਵਾਰ ਤੇ ਹਾਲਾਤ ਐਸੇ ਹੋ ਜਾਂਦੇ ਨੇ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕ ਸਿੱਖਿਆ ਮੰਤਰੀ ਦੇ ਗ੍ਰਹਿ ਨਗਰ ਵਿਖੇ ਟੈਂਕੀਆਂ 'ਤੇ ਚੜ੍ਹ ਕੇ ਵੀ ਕਈ ਕਈ ਰਾਤਾਂ ਬਿਤਾਉਣ ਦੇ ਹਨ। ਜਿੱਥੇ ਇੱਕ ਪਾਸੇ ਪੰਜਾਬ ਵਿੱਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਜਾਰੀ ਰਹਿੰਦੇ ਹਨ। ਦੂਸਰੇ ਪਾਸੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਹੋਰ ਅਹਿਮ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿੱਚ ਕਦੀ ਵੀ ਇੱਕ ਨੇਤਾ ਦੋ ਵਾਰ ਸਿੱਖਿਆ ਮੰਤਰੀ ਨਹੀਂ ਬਣਿਆ ਸਗੋਂ ਕਈ ਵਾਰ ਤੇ ਐਸਾ ਹੋਇਆ ਹੈ ਕਿ ਜੋ ਨੇਤਾ ਸਿੱਖਿਆ ਮੰਤਰੀ ਬਣਿਆ ਉਸ ਨੂੰ ਦੁਬਾਰਾ ਮੰਤਰੀ ਅਹੁਦੇ ਹੀ ਨਸੀਬ ਨਹੀਂ ਹੋਇਆ।
ਇਸ ਬਾਰੇ ਕੀ ਕਹਿੰਦੇ ਨੇ ਅਧਿਆਪਕ
ਪੰਜਾਬ ਵਿੱਚ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਸਭ ਤੋਂ ਜ਼ਿਆਦਾ ਵਿਰੋਧ ਉਸ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਝਲਣਾ ਪੈਂਦਾ ਹੈ। ਆਏ ਦਿਨ ਉਸ ਦੇ ਗ੍ਰਹਿ ਵਿਖੇ ਅਤੇ ਉਸ ਦੇ ਸ਼ਹਿਰ ਵਿਖੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਹਨ। ਇਸ ਬਾਰੇ ਖੁਦ ਅਧਿਆਪਕਾਂ ਦਾ ਵੀ ਕਹਿਣਾ ਹੈ ਕਿ ਪੰਜਾਬ ਦੇ ਅਧਿਆਪਕਾਂ ਵਿੱਚ ਇੰਨੀ ਤਾਕਤ ਹੈ ਕਿ ਸਰਕਾਰਾਂ ਦੇ ਸਿੱਖਿਆ ਮੰਤਰੀ ਉਨ੍ਹਾਂ ਨਾਲ ਜੇ ਇਸ ਤਰ੍ਹਾਂ ਦਾ ਵਤੀਰਾ ਕਰਦੇ ਨੇ ਤਾਂ ਉਹ ਵੀ ਕਦੀ ਸਿੱਖਿਆ ਮੰਤਰੀ ਬਣ ਕੇ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਦੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਧਿਆਪਕ ਇਸ ਕਰਕੇ ਇੰਨੇ ਤਾਕਤਵਰ ਨੇ ਕਿਉਂਕਿ ਉਨ੍ਹਾਂ ਅੰਦਰ ਇੰਨੀ ਸ਼ਕਤੀ ਹੈ ਕਿ ਉਹ ਇਨ੍ਹਾਂ ਮੰਤਰੀਆਂ ਬਾਰੇ ਸਭ ਕੁਝ ਲੋਕਾਂ ਅੱਗੇ ਖੋਲ੍ਹ ਕੇ ਰੱਖ ਦਿੰਦੇ ਹਨ ਅਤੇ ਲੋਕ ਇਸ ਗੱਲ ਦਾ ਜਵਾਬ ਇਨ੍ਹਾਂ ਨੇਤਾਵਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਦਿੰਦੇ ਹਨ ਅਤੇ ਉਸ ਤੋਂ ਬਾਅਦ ਉਹ ਕਦੀ ਵਿਧਾਨ ਸਭਾ ਦੀਆਂ ਪੌੜੀਆਂ ਬਤੌਰ ਸਿੱਖਿਆ ਮੰਤਰੀ ਨਹੀਂ ਚੜ੍ਹ ਪਾਉਂਦੇ।

ਪੰਜਾਬ ਵਿੱਚ ਇੱਕ ਵਾਰ ਸਿੱਖਿਆ ਮੰਤਰੀ ਬਣਿਆ ਨੇਤਾ ਕਦੀ ਨਹੀਂ ਬਣਿਆ ਦੁਬਾਰਾ ਸਿੱਖਿਆ ਮੰਤਰੀ
ਪਿਛਲੇ ਕੁਝ ਦਰਸ਼ਕਾਂ ਵਿੱਚ ਐਸੇ ਹੀ ਮੰਤਰੀਆਂ ਦਾ ਇਤਿਹਾਸ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਹਾਕਿਆਂ ਅਤੇ ਹੁਣ ਮੌਜੂਦਾ ਵੇਲੇ ਪੰਜਾਬ ਦੇ ਕਈ ਐਸੇ ਨੇਤਾ ਰਹੇ ਹਨ ਜੋ ਸਿੱਖਿਆ ਮੰਤਰੀ ਤਾਂ ਬਣੇ ਪਰ ਉਸ ਤੋਂ ਬਾਅਦ ਦੁਬਾਰਾ ਉਨ੍ਹਾਂ ਵਾਸਤੇ ਸਿੱਖਿਆ ਮੰਤਰੀ ਬਣਨਾ ਅਤੇ ਕਈਆਂ ਵਾਸਤੇ ਤਾਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣੀਆਂ ਤੱਕ ਮੁਸ਼ਕਲ ਹੋ ਗਈਆਂ। ਇਸੇ ਤਰ੍ਹਾਂ ਹੀ ਕੁਝ ਨੇਤਾਵਾਂ ਵਿੱਚੋਂ ਅਕਾਲੀ ਦਲ ਦੀ ਸਿੱਖਿਆ ਮੰਤਰੀ ਰਹੀ ਉਪਿੰਦਰਜੀਤ ਕੌਰ, ਅਕਾਲੀ ਦਲ ਵਲੋਂ ਹੀ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ, ਅਕਾਲੀ ਦਲ ਦੇ ਹੀ ਨੇਤਾ ਸਿਕੰਦਰ ਸਿੰਘ ਮਲੂਕਾ, ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ ਦੇ ਨੇਤਾ ਦਲਜੀਤ ਸਿੰਘ ਚੀਮਾ, ਕਾਂਗਰਸ ਦੇ ਨੇਤਾ ਵਿਜੈ ਇੰਦਰ ਸਿੰਗਲਾ, ਓ ਪੀ ਸੋਨੀ ਸ਼ਾਮਲ ਨੇ ਜੋ ਕਿ ਸਿੱਖਿਆ ਮੰਤਰੀ ਬਣਨ ਤੋਂ ਬਾਅਦ ਦੁਬਾਰਾ ਕਦੀ ਸਿੱਖਿਆ ਮੰਤਰੀ ਨਹੀਂ ਬਣੇ। ਇਹੀ ਨਹੀਂ ਇਨ੍ਹਾਂ ਵਿਚੋਂ ਕਈ ਨੇਤਾ ਤਾਂ ਦੁਬਾਰਾ ਚੋਣਾਂ ਨਹੀਂ ਜਿੱਤ ਸਕੇ।

ਅਧਿਆਪਕਾਂ ਵਾਸਤੇ ਨਾ ਸਿਰਫ ਬੱਚਿਆਂ ਨੂੰ ਸਗੋਂ ਮਾਪਿਆਂ ਨੂੰ ਵੀ ਸੁਨੇਹਾ ਦੇਣਾ ਬਹੁਤ ਸੌਖਾ
ਉਧਰ ਇਸ ਮਾਮਲੇ ਵਿਚ ਅਕਾਲੀ ਦਲ ਦੇ ਬੁਲਾਰਾ ਗੁਰਦੇਵ ਸਿੰਘ ਭਾਟੀਆ ਵੀ ਕਹਿੰਦੇ ਨੇ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਵਿੱਚ ਕਦੀ ਵੀ ਇਕ ਵਿਅਕਤੀ ਜੋ ਸਿੱਖਿਆ ਮੰਤਰੀ ਰਿਹਾ ਹੈ ਉਹ ਦੁਬਾਰਾ ਸਿੱਖਿਆ ਮੰਤਰੀ ਨਹੀਂ ਬਣਿਆ। ਉਨ੍ਹਾਂ ਮੁਤਾਬਕ ਇਕ ਅਧਿਆਪਕ ਜਿਸ ਦਾ ਪ੍ਰਭਾਵ ਸਿਰਫ ਬੱਚਿਆਂ 'ਤੇ ਨਹੀਂ ਬਲਕਿ ਪੂਰੇ ਪਰਿਵਾਰਾਂ ਅਤੇ ਸਮਾਜ 'ਤੇ ਹੁੰਦਾ ਹੈ। ਜਦ ਵੀ ਕੋਈ ਬੱਚਾ ਸਕੂਲ ਵਿੱਚ ਜਾਂਦਾ ਹੈ ਤਾਂ ਮਾਂ-ਪਿਓ ਉਸ ਦੇ ਨਾਲ ਜਾਂਦੇ ਨੇ ਚਾਹੇ ਕਾਰਨ ਕੋਈ ਵੀ ਹੋਵੇ। ਇਸ ਲਈ ਅਧਿਆਪਕਾਂ ਵਾਸਤੇ ਨਾ ਸਿਰਫ ਬੱਚਿਆਂ ਨੂੰ ਸਗੋਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਕੋਈ ਵੀ ਸੁਨੇਹਾ ਦੇਣਾ ਬਹੁਤ ਸੌਖਾ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਅਧਿਆਪਕ ਸੜਕਾਂ 'ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਦੇ ਹਨ। ਜਿਸ ਦਾ ਸਿੱਧਾ ਸੁਨੇਹਾ ਸਿਰਫ਼ ਬੱਚਿਆਂ ਤਕ ਨਹੀਂ ਸੀਮਿਤ ਰਹਿੰਦਾ ਬਲਕਿ ਮਾਪਿਆਂ ਤੱਕ ਅਤੇ ਪੂਰੇ ਸਮਾਜ ਤਕ ਪਹੁੰਚਦਾ ਹੈ। ਉਨ੍ਹਾਂ ਨੇ ਹੁਣ ਵੀ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਗੱਲ ਜਲਦੀ ਤੋਂ ਜਲਦੀ ਹੱਲ ਕਰਨ ਤਾਂ ਕਿ ਉਨ੍ਹਾਂ ਦੀ ਵੀ ਗਿਣਤੀ ਕਿਤੇ ਉਨ੍ਹਾਂ ਮੰਤਰੀਆਂ ਦੀ ਲਿਸਟ ਵਿਚ ਸ਼ਾਮਲ ਨਾ ਹੋ ਜਾਏ ਜੋ ਇੱਕ ਵਾਰ ਸਿੱਖਿਆ ਮੰਤਰੀ ਬਣਨ ਤੋਂ ਬਾਅਦ ਕਦੇ ਵੀ ਦੁਬਾਰਾ ਸਿੱਖਿਆ ਮੰਤਰੀ ਨਹੀਂ ਬਣ ਸਕੇ।
ਅਧਿਆਪਕ ਸਿਰਫ਼ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਸਗੋਂ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ ਦਾ ਸੁਨੇਹਾ ਵੀ ਦਿੰਦੇ ਨੇ
ਓਧਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਰੰਜਨ ਕਾਲੀਆ ਵੀ ਮੰਨਦੇ ਨੇ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਪੰਜਾਬ ਵਿੱਚ ਇੱਕ ਵਾਰ ਸਿੱਖਿਆ ਮੰਤਰੀ ਬਣਿਆ ਬੰਦਾ ਦੁਬਾਰਾ ਸਿੱਖਿਆ ਮੰਤਰੀ ਨਹੀਂ ਬਣਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਇੱਕ ਬਹੁਤ ਵੱਡਾ ਵਿਭਾਗ ਹੈ ਅਤੇ ਇਕ ਐਸਾ ਵਿਭਾਗ ਹੈ ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੂਰੇ ਸਮਾਜ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਇੱਕ ਸਮਾਜ ਦੀ ਐਸੀ ਸ਼੍ਰੇਣੀ ਵਿੱਚ ਆਉਂਦੇ ਨੇ ਜੋ ਸਿਰਫ਼ ਬੱਚਿਆਂ ਨੂੰ ਪੜ੍ਹਾਉਂਦੇ ਹੀ ਨਹੀਂ ਬਲਕਿ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ ਦਾ ਸੁਨੇਹਾ ਵੀ ਦਿੰਦੇ ਨੇ। ਉਨ੍ਹਾਂ ਮੁਤਾਬਕ ਇਹ ਵਿਭਾਗ ਇੱਕ ਐਸਾ ਵਿਭਾਗ ਹੈ, ਜਿਸ ਵਿੱਚ ਹਰ ਕਿਸੇ ਨੂੰ ਸਰਟੀਫਾਈ ਕਰਨਾ ਇੰਨਾ ਆਸਾਨ ਨਹੀਂ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚੁਟਕੀ ਲੈਂਦੇ ਹੋਏ ਇਹ ਵੀ ਕਿਹਾ ਕਿ ਹੁਣ ਨੇਤਾ ਇਸ ਗੱਲ ਨੂੰ ਵੀ ਧਿਆਨ 'ਚ ਰੱਖਿਆ ਕਰਨਗੇ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਨਾ ਮਿਲੇ ਕਿਉਂਕਿ ਜੇ ਪੰਜਾਬ ਦਾ ਇਹੀ ਇਤਿਹਾਸ ਹੈ ਤਾਂ ਕੋਈ ਵੀ ਸਿੱਖਿਆ ਵਿਭਾਗ ਨਹੀਂ ਲੈਣਾ ਚਾਹੇਗਾ।

ਇਹ ਵੀ ਪੜ੍ਹੋ-ਪਾਵਰਕੌਮ ਨੇ ਕੰਪਨੀ ਨੂੰ ਸਮਝੌਤਾ ਰੱਦ ਕਰਨ ਦਾ ਨੋਟਿਸ ਕੀਤਾ ਜਾਰੀ

Last Updated : Oct 31, 2021, 3:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.