ETV Bharat / city

ਜਲੰਧਰ ਦੀ ਮਹਿਲਾ ਕਲਰਕ ’ਤੇ ਵੱਢੀ ਲੈਣ ਦਾ ਮਾਮਲਾ ਦਰਜ

ਪੰਜਾਬ ਵਿਜੀਲੈਂਸ ਨੇ ਇੱਕ ਮਹਿਲਾ ਕਲਰਕ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ(lady clerk arrested for ransom) ਹੈ। ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਮਹਿਲਾ ਕਲਰਕ ’ਤੇ ਵੱਢੀ ਲੈਣ ਦਾ ਮਾਮਲਾ ਦਰਜ
ਮਹਿਲਾ ਕਲਰਕ ’ਤੇ ਵੱਢੀ ਲੈਣ ਦਾ ਮਾਮਲਾ ਦਰਜ
author img

By

Published : Mar 25, 2022, 3:43 PM IST

Updated : Mar 25, 2022, 4:23 PM IST

ਜਲੰਧਰ:ਜਲੰਧਰ ਦੇ ਡੀ ਸੀ ਦਫ਼ਤਰ ਦੀ ਕਲਰਕ (jallandhar dc office news) ’ਤੇ ਰਿਸ਼ਵਤਖੋਰੀ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰਨ ਦੇ ਹੁਕਮ ਦਿੱਤਾ ਗਿਆ ਹੈ। ਮੀਨੂ ਨਾਮ ਦੀ ਇਸ ਮਹਿਲਾ ’ਤੇ ਚਾਰ ਲੱਖ 80 ਹਜਾਰ ਰੁਪਏ ਵੱਢੀ ਲੈਣ ਦਾ ਦੋਸ਼ (lady clerk arrested for ransom)ਹੈ। ਵੱਢੀ ਦੇਣ ਦਾ ਦੋਸ਼ ਲਗਾਉਣ ਵਾਲੇ ਨੇ ਭ੍ਰਿਸ਼ਟਾਚਾਰ ਵਿਰੋਧੀ ਨੰਬਰ ’ਤੇ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੀ ਜਾਂਚ ਵਿਜੀਲੈਂਸ ਨੇ ਕੀਤੀ ਤੇ ਮੁੱਢਲੀ ਜਾਂਚ ਉਪਰੰਤ ਮਹਿਲਾ ਕਲਰਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੌਕਰੀ ਦਿਵਾਉਣ ਦੇ ਨਾਂ ’ਤੇ ਵੱਢੀ ਲੈਣ ਦਾ ਦੋਸ਼:ਡੀਸੀ ਦਫਤਰ ਦੀ ਇਸ ਮਹਿਲਾ ਕਲਰਕ (lady is working with dc office)’ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਲੈਣ ਦਾ ਦੋਸ਼ ਲੱਗਿਆ ਹੈ। ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਕੇ ਮਹਿਲਾ ਕੋਲੋਂ ਪੁੱਛਗਿੱਛ ਕੀਤੀ ਸੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮੁਲਜਮ ਮਹਿਲਾ ਗਰਭਵਤੀ ਹੈ ਤੇ ਇਸ ਕਾਰਨ ਉਸ ਨੂੰ ਹੁਣ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਮਹਿਲਾ ਕਲਰਕ ’ਤੇ ਵੱਢੀ ਲੈਣ ਦਾ ਮਾਮਲਾ

ਡੀਸੀ ਦਫਤਰ ਦੀ ਮਹਿਲਾ ਕਲਰਕ ਵਿਰੁੱਧ ਮਾਮਲਾ ਦਰਜ:ਮਹਿਲਾ ਦੀ ਉਮਰ 35 ਸਾਲ ਦੱਸੀ ਜਾਂਦੀ ਹੈ ਤੇ ਮੁੱਢਲੀ ਜਾਂਚ ਉਪਰੰਤ ਉਸ ਵਿਰੁੱਧ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਸੀ ਤੇ ਹੁਣ ਵਿਜੀਲੈਂਸ ਨੇ ਮਾਮਲਾ ਦਰਜ ਕਰ ਲਿਆ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਨੰਬਰ ਜਾਰੀ ਕਰਕੇ ਸ਼ਿਕਾਇਤ ਕਰਨ ਦੀ ਗੱਲ ਕਹੀ ਸੀ ਤੇ ਇਸੇ ਨੰਬਰ ’ਤੇ ਸ਼ਿਕਾਇਤਾਂ ਆਉਣ ਲੱਗ ਪਈਆਂ ਹਨ।

ਸੀਐਮ ਨੇ ਨਿਜੀ ਵਾਹਟਸੈਪ ਨੰਬਰ ਕੀਤਾ ਸੀ ਜਨਤਕ:ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਹਟਸੈਪ ਨੰਬਰ ਜਾਰੀ ਕੀਤਾ ਸੀ। ਇਸ ਨੰਬਰ ’ਤੇ ਕੋਈ ਵੀ ਵਿਅਕਤੀ ਸਿੱਧੇ ਸੀਐਮ ਨੂੰ ਸ਼ਿਕਾਇਤ ਕਰ ਸਕਦਾ ਹੈ। ਇਹ ਸ਼ਿਕਾਇਤਾਂ ਸਰਕਾਰੀ ਵਿਵਸਥਾ ਵਿੱਚ ਖਰਾਬੀ ਤੇ ਉਚੇਚੇ ਤੌਰ ’ਤੇ ਭ੍ਰਿਸ਼ਟਾਚਾਰ ਵਿਰੁੱਧ ਕੀਤੀਆਂ ਜਾ ਸਕਦੀਆਂ ਹਨ। ਇਸੇ ਤਹਿਤ ਪਹਿਲੀ ਸ਼ਿਕਾਇਤ ਬਠਿੰਡਾ ਤੋਂ ਤਹਿਸੀਲ ਦੇ ਕੰਮਕਾਜ ਬਾਰੇ ਆਈ ਸੀ।

ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਰੋਕੂ ਨੰਬਰ ਕੀਤਾ ਸੀ ਜਾਰੀ:ਹੁਣ ਡੀਸੀ ਦਫਤਰ ਬਾਰੇ ਐਂਟੀ ਕੁਰਪਸ਼ਨ ਨੰਬਰ ’ਤੇ ਸ਼ਿਕਾਇਤ ਕੀਤੀ ਗਈ ਹੈ। ਦੋਸ਼ ਲੱਗਿਆ ਹੈ ਕਿ ਮਹਿਲਾ ਕਲਰਕ ਨੇ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਵੱਡੀ ਰਕਮ ਵੱਡੀ ਦੇ ਤੌਰ ’ਤੇ ਲਈ ਹੈ। ਇਸ ਸ਼ਿਕਾਇਤ ਦੀ ਬਕਾਇਦਾ ਜਾਂਚ ਹੋਈ ਹੈ ਤੇ ਹੁਣ ਮੁੱਢਲੀ ਜਾਂਚ ਉਪਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਰੋਕੂ ਨੰਬਰ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ:ਸੀਐੱਮ ਮਾਨ ਦੀ ਕੇਂਦਰ ਕੋਲੋਂ ਸਪੈਸ਼ਲ ਪੈਕੇਜ ਦੀ ਮੰਗ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ’ਤੇ 'ਆਪ'

Last Updated : Mar 25, 2022, 4:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.