ETV Bharat / city

ਬਦਲੇ ਸਮੀਕਰਨਾਂ ਵਿੱਚ ਰੋਚਕ ਹੋਵੇਗਾ ਕਰਤਾਰਪੁਰ ਦਾ ਮੁਕਾਬਲਾ

Punjab Assembly Election 2022: ਕੀ ਕਰਤਾਰਪੁਰ ਸੀਟ 'ਤੇ ਚੌਧਰੀ ਸੁਰਿੰਦਰ ਸਿੰਘ ਦੂਜੀ ਵਾਰ ਕਾਂਗਰਸ ਨੂੰ ਦਿਵਾਉਣਗੇ ਜਿੱਤ ਜਾਂ ਫੇਰ ਬਸਪਾ ਖਾਤੇ ਆਈ ਸੀਟ ’ਤੇ ਗਠਜੋੜ ਕਰੇਗਾ ਕਬਜਾ ਤੇ ਜਾਂ ਫੇਰ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਬਦਲਣਾ ਆਵੇਗਾ ਰਾਸ ਜਾਂ ਭਾਜਪਾ ਗਠਜੋੜ ਵਿਖਾ ਸਕੇਗਾ ਕੋਈ ਜਾਦੂ, ਜਾਣੋਂ ਇਥੋਂ ਦਾ ਸਿਆਸੀ ਹਾਲ...।Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਕਰਤਾਰਪੁਰ (Kartarpur Assembly Constituency) ’ਤੇ ਕਾਂਗਰਸ (Congress) ਦੇ ਚੌਧਰੀ ਸੁਰਿੰਦਰ ਸਿੰਘ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (SAD-BJP) ਦੇ ਸੇਠ ਸਤਪਾਲ ਨੂੰ ਹਰਾਇਆ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਬਦਲੇ ਸਮੀਕਰਨਾਂ ਵਿੱਚ ਰੋਚਕ ਹੋਵੇਗਾ ਕਰਤਾਰਪੁਰ ਦਾ ਮੁਕਾਬਲਾ
ਬਦਲੇ ਸਮੀਕਰਨਾਂ ਵਿੱਚ ਰੋਚਕ ਹੋਵੇਗਾ ਕਰਤਾਰਪੁਰ ਦਾ ਮੁਕਾਬਲਾ
author img

By

Published : Jan 22, 2022, 4:20 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਕਰਤਾਰਪੁਰ ਸੀਟ (Kartarpur Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਕਰਤਾਰਪੁਰ (Kartarpur Assembly Constituency)

ਜੇਕਰ ਕਰਤਾਰਪੁਰ ਸੀਟ (Kartarpur Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਚੌਧਰੀ ਸੁਰਿੰਦਰ ਸਿੰਘ ਮੌਜੂਦਾ ਵਿਧਾਇਕ ਹਨ। ਚੌਧਰੀ ਸੁਰਿੰਦਰ ਸਿੰਘ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਕਰਤਾਰਪੁਰ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal)ਦੇ ਉਮੀਦਵਾਰ ਸੇਠ ਸਤਪਾਲ ਨੂੰ ਮਾਤ ਦੇ ਦਿੱਤੀ ਸੀ। ਇਸ ਵਾਰ ਚੌਧਹਰੀ ਸੁਰਿੰਦਰ ਸਿੰਘ ਕਾਂਗਰਸ ਵੱਲੋਂ ਦੂਜੀ ਵਾਰ ਚੋਣ ਮੈਦਾਨ ਵਿੱਚ ਹਨ ਤੇ ਬਸਪਾ ਵੱਲੋਂ ਬਲਵਿੰਦਰ ਕੁਮਾਰ ਹਨ, ਜਦੋਂਕਿ ਆਮ ਆਦਮੀ ਪਾਰਟੀ ਨੇ ਡੀਸੀਪੀ ਬਲਕਾਰ ਸਿੰਘ ਨੂੰ ਮੁੜ ਉਮੀਦਵਾਰ ਬਣਾਇਆ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਕਰਤਾਰਪੁਰ ਸੀਟ (Kartarpur Constituency) ’ਤੇ 74 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਚੌਧਰੀ ਸੁਰਿੰਦਰ ਸਿੰਘ (Choudhary Surinder Singh) ਵਿਧਾਇਕ ਚੁਣੇ ਗਏ ਸੀ। ਚੌਧਰੀ ਸੁਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੇਠ ਸਤਪਾਲ ਨੂੰ ਹਰਾਇਆ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਚੰਦਰ ਕੁਮਾਰ ਗਰੇਵਾਲ (Chander Kumar Grewal) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ ਨੂੰ 46729 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਅਕਾਲੀ ਦਲ ਦੇ ਸੇਠ ਸਤਪਾਲ ਨੂੰ 40709 ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 29981 ਵੋਟਾਂ ਪਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ Congress) ਨੂੰ ਸਭ ਤੋਂ ਵੱਧ 37.3 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਦਾ ਵੋਟ ਸ਼ੇਅਰ 32.5 ਰਿਹਾ ਤੇ ਆਮ ਆਦਮੀ ਪਾਰਟੀ, ਜਦੋਂਕਿ ਕਾਂਗਰਸ (Congress)ਦਾ ਵੋਟ ਸ਼ੇਅਰ 31.23 ਰਿਹਾ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 23.93 ਫੀਸਦ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਕਰਤਾਰਪੁਰ (Kartarpur Assembly Constituency) ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਦੇ ਸਵਰਣ ਸਿੰਘ ਫਿਲੌਰ ਜਿੱਤੇ ਸੀ। ਉਨ੍ਹਾਂ ਨੂੰ 48484 ਵੋਟਾਂ ਪਈਆਂ ਸੀ ਤੇ ਦੂਜੇ ਨੰਬਰ ’ਤੇ ਕਾਂਗਰਸ (Congress) ਦੇ ਚੌਧਰੀ ਜਗਜੀਤ ਸਿੰਘ ਰਹੇ ਸੀ, ਉਨ੍ਹਾਂ ਨੂੰ 47661 ਵੋਟਾਂ ਪਈਆਂ ਸੀ ਜਦੋਂਕਿ 13886 ਵੋਟਾਂ ਲੈ ਕੇ ਬੀਐਸਪੀ (BSP) ਦਾ ਉਮੀਦਵਾਰ ਤੀਜੇ ਨੰਬਰ ’ਤੇ ਰਿਹਾ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਕਰਤਾਰਪੁਰ (Kartarpur Assembly Constituency) 'ਤੇ 77.41 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 41.92 ਫੀਸਦੀ ਵੋਟਾਂ ਪਈਆਂ ਸੀ, ਜਦੋਂਕਿ ਕਾਂਗਰਸ (Congress) ਦਾ ਵੋਟ ਸ਼ੇਅਰ 41.21 ਫੀਸਦੀ ਰਿਹਾ ਸੀ ਤੇ ਬੀਐਸਪੀ ਨੂੰ 12.01 ਫੀਸਦੀ ਵੋਟਾਂ ਹਾਸਲ ਹੋਈਆਂ ਸੀ।

ਕਰਤਾਰਪੁਰ (Kartarpur Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਤੋਂ ਇਹ ਸੀਟ ਬਸਪਾ ਦੇ ਖਾਤੇ ਆਈ ਹੈ ਤੇ ਪਾਰਟੀ ਨੇ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਕਾਂਗਰਸ ਨੇ ਮੁੜ ਚੌਧਰੀ ਸੁਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ 2017 ਵਿੱਚ ਚੋਖੀਆਂ ਵੋਟਾਂ ਲੈਣ ਵਾਲੇ ਚੰਦਰ ਕੁਮਾਰ ਗਰੇਵਾਲ ਦੀ ਥਾਂ ਇਸ ਵਾਰ ਡੀਸੀਪੀ ਬਲਕਾਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਬਦਲੇ ਸਮੀਕਰਨਾਂ ਵਿੱਚ ਇਥੇ ਮੁਕਾਬਲਾ ਰੋਚਕ ਹੋਣ ਦੇ ਆਸਾਰ ਹਨ ਤੇ ਫਿਲਹਾਲ ਇਤਿਹਾਸ ਦੀ ਝਲਕ ਦੇ ਹਿਸਾਬ ਨਾਲ ਕਾਂਗਰਸ ਮਜਬੂਤ ਦਿਸ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.