ETV Bharat / city

ਜੂਡੋ ਦੀ ਨਰਸਰੀ ਬਣਿਆ ਜਲੰਧਰ ਦੇ ਇੱਕ ਸਰਕਾਰੀ ਸਕੂਲ ਦਾ ਇਹ ਹਾਲ

ਜਲੰਧਰ ’ਚ ਅਲਾਸਕਾ ਚੌਕ ਨੇੜੇ ਗੌਰਮਿੰਟ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦਾ ਇਕ ਹਾਲ ਜਿਸ ਵਿੱਚ 1978 ਤੋ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਜੂਡੋ ਸਿਖਾਈ ਜਾਂਦੀ ਹੈ। ਪੜੋ ਪੂਰੀ ਖ਼ਬਰ...

author img

By

Published : Jul 16, 2022, 2:18 PM IST

ਜੂਡੋ ਦੀ ਨਰਸਰੀ
ਜੂਡੋ ਦੀ ਨਰਸਰੀ

ਜਲੰਧਰ: ਸ਼ਹਿਰ ਖਿਡਾਰੀਆਂ ਅਤੇ ਖੇਡ ਦੇ ਸਾਮਾਨ ਪੂਰੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਛਾਣ ਹੈ। ਇਕ ਪਾਸੇ ਜਿੱਥੇ ਜਲੰਧਰ ਖੇਡਾਂ ਦਾ ਸਾਮਾਨ ਬਣਾਉਣ ਲਈ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ,ਉੱਥੇ ਹੀ ਜਲੰਧਰ ਨੇ ਅੰਤਰਰਾਸ਼ਟਰੀ ਪੱਧਰ ਦੇ ਕਈ ਹਾਕੀ ,ਕ੍ਰਿਕਟ ,ਜਿਮਨਾਸਟਿਕ ਅਤੇ ਹੋਰ ਖੇਡਾਂ ਦੇ ਖਿਡਾਰੀ ਦਿੱਤੇ ਹਨ। ਇਸੇ ਦੇ ਚੱਲਦੇ ਜਲੰਧਰ ਦੇ ਸੰਸਾਰਪੁਰ ਇਲਾਕੇ ਨੂੰ ਤਾਂ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ, ਹਾਲਾਂਕਿ ਹਾਕੀ ਭਾਰਤ ਦੇਸ਼ ਦੀ ਇੱਕ ਸਭ ਤੋਂ ਜ਼ਿਆਦਾ ਖੇਡੀ ਜਾਣ ਵਾਲੀ ਖੇਡ ਹੈ, ਪਰ ਜੇਕਰ ਕਹੀਏ ਕਿ ਜਪਾਨੀ ਜੂਡੋ ਦੀ ਇਕ ਨਰਸਰੀ ਜਲੰਧਰ ਵਿਚ ਮੌਜੂਦ ਹੈ ਤਾਂ ਇੱਕ ਵਾਰ ਹੈਰਾਨੀ ਜ਼ਰੂਰ ਹੁੰਦੀ ਹੈ।

ਜਪਾਨੀ ਜੂਡੋ ਦੀ ਨਰਸਰੀ: ਜਲੰਧਰ ਸ਼ਹਿਰ ਦੇ ਵਿੱਚੋ ਵਿੱਚ ਅਲਾਸਕਾ ਚੌਕ ਨੇੜੇ ਗੌਰਮਿੰਟ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦਾ ਇਕ ਹਾਲ ਜਿਸ ਵਿੱਚ 1978 ਤੋ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਜੂਡੋ ਸਿਖਾਈ ਜਾਂਦੀ ਹੈ। 1978 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਬੱਚੇ ਇਸ ਹੋਲ ਚੋਂ ਜੂਡੋ ਦੀ ਖੇਡ ਸਿਖ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਸੈਂਕੜੇ ਬੱਚੇ ਨੈਸ਼ਨਲ ਲੇਵਲ ਤੇ ਅਤੇ ਬਹੁਤ ਸਾਰੇ ਬੱਚੇ ਅੰਤਰਰਾਸ਼ਟਰੀ ਲੇਬਲ ਤੇ ਜੂਡੋ ਖੇਡ ਪੂਰੀ ਦੁਨੀਆਂ ਵਿੱਚ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੇ ਹਨ।

ਜੂਡੋ ਦੀ ਨਰਸਰੀ

ਸਕੂਲ ਵਿੱਚ ਬਣਿਆ ਇਹ ਹੌਲ ਜੋ ਕਈ ਦਹਾਕੇ ਪੁਰਾਣਾ ਹੈ ਅੱਜ ਇੱਥੇ 60 ਦੇ ਕਰੀਬ ਬੱਚੇ ਜੂਡੋ ਦੀ ਟ੍ਰੇਨਿੰਗ ਲੈਂਦੇ ਹਨ। ਇਨ੍ਹਾਂ ਵਿੱਚ ਛੋਟੇ ਵੱਡੇ ਬੱਚੇ ਲੜਕੇ ਅਤੇ ਲੜਕੀਆਂ ਸਾਰੇ ਸ਼ਾਮਲ ਹਨ। ਇੱਥੇ ਤੱਕ ਕਿ ਇਸ ਨਰਸਰੀ ਵਿੱਚੋਂ ਇਕ ਨੇਤਰਹੀਨ ਬੱਚਾ ਜੂਡੋ ਸਿਖ ਨਾ ਸਿਰਫ਼ ਕਈ ਵਾਰ ਨੈਸ਼ਨਲ ਚੈਂਪੀਅਨ ਬਣ ਚੁੱਕਿਆ ਹੈ ਬਲਕਿ ਕੌਮਨ ਵੈਲਥ ਅਤੇ ਏਸ਼ੀਅਨ ਜੂਨੀਅਰ ਖੇਡਾਂ ਵਿੱਚ ਸਿਲਵਰ ਅਤੇ ਬ੍ਰੋਨਜ਼ ਮੈਡਲ ਤਕ ਜਿੱਤ ਚੁੱਕਿਆ ਹੈ।

ਬੱਚੇ ਲੈਂਦੇ ਨੇ ਜੂਡੋ ਦੀ ਫ੍ਰੀ ਟ੍ਰੇਨਿੰਗ: ਜੂਡੋ ਦੀ ਇਸ ਨਰਸਰੀ ਦੇ ਕੋਚ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਸ ਹਾਲ ਵਿੱਚ ਜੂਡੋ ਦੀ ਕੋਚਿੰਗ 1978 ਤੋਂ ਸ਼ੁਰੂ ਹੋਈ ਸੀ। ਜਿਸ ਤੋਂ ਬਾਅਦ ਲਗਾਤਾਰ ਇੱਥੇ ਇਹ ਕੋਚਿੰਗ ਚੱਲਦੀ ਰਹੀ ਅਤੇ ਉਨ੍ਹਾਂ ਨੇ ਖੁਦ ਇਸ ਨੂੰ 1990 ਵਿੱਚ ਜੁਆਇਨ ਕੀਤਾ। ਕੋਚ ਸੁਰਿੰਦਰ ਕੁਮਾਰ ਖੁਦ ਵੀ ਜੂਡੋ ਖੇਡਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਰੈਫਰੀ ਵੀ ਹਨ। ਸੁਰਿੰਦਰ ਕੁਮਾਰ ਦੱਸਦੇ ਨੇ ਕਿ ਇਸ ਨਰਸਰੀ ਵਿੱਚ ਜੋ ਵੀ ਬੱਚਾ ਜੂਡੋ ਸਿਖਣ ਆਉਂਦਾ ਹੈ ਉਸ ਨੂੰ ਇਹ ਕੋਚਿੰਗ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਬੱਚੇ ਕਿਸੇ ਤਰ੍ਹਾਂ ਦਾ ਵੀ ਕੋਈ ਖਰਚਾ ਨਹੀਂ ਲਿਆ ਜਾਵੇਗਾ। ਉਨ੍ਹਾਂ ਮੁਤਾਬਕ ਆਪਣੇ ਬੱਚਿਆਂ ਨੂੰ ਹਾਈ ਲੈਵਲ ਤੇ ਖੜਾਉਣ ਲਈ ਕਈ ਵਾਰ ਤਾਂ ਉਨ੍ਹਾਂ ਰੱਖੋ ਉਸ ਬੱਚੇ ਦਾ ਖ਼ਰਚ ਚੁੱਕਣਾ ਪੈਂਦਾ ਹੈ।

ਉਨ੍ਹਾਂ ਮੁਤਾਬਕ ਉਨ੍ਹਾਂ ਵੱਲੋਂ ਬੱਚਿਆਂ ਦੀ ਕੀਤੀ ਗਈ ਇਹ ਮਦਦ ਉਸ ਵੇਲੇ ਉਨ੍ਹਾਂ ਲਈ ਸਭ ਤੋਂ ਵਧੀਆ ਸਾਬਿਤ ਹੁੰਦਾ ਹੈ ਜਦੋਂ ਬੱਚਾ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਲੇਵਲ ਤੇ ਮੈਡਲ ਲੈ ਕੇ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇੱਕ ਪਾਸੇ ਇਸ ਨਰਸਰੀ ਤੋਂ ਜੂਡੋ ਸਿਖ ਨੈਸ਼ਨਲ ਚੈਂਪੀਅਨ ਬਣੇ ਬੱਚਿਆਂ ਦੀ ਤਾਂ ਕੋਈ ਗਿਣਤੀ ਨਹੀਂ ਹੈ।

ਕਾਮਨਵੈਲਥ ਖੇਡਾਂ ਵਿਚ ਸਿਲਵਰ ਮੈਡਲ: ਜਲੰਧਰ ਇਸ ਜੂਡੋ ਟਰੇਨਿੰਗ ਸੈਂਟਰ ਵਿੱਚੋਂ ਇਕ ਅਜਿਹਾ ਬੱਚਾ ਹੈ ਜੋ ਸਹੀ ਤਰ੍ਹਾਂ ਨਾਲ ਦੇਖ ਵੀ ਨਹੀਂ ਸਕਦਾ ਇਹ ਵੀ ਇੱਥੋਂ ਜੂਡੋ ਸਿਖਕੇ ਨਾ ਸਿਰਫ ਨੈਸ਼ਨਲ ਚੈਂਪੀਅਨ ਬਣ ਚੁੱਕਿਆ ਹੈ ਬਲਕਿ ਕਾਮਨਵੈਲਥ ਗੇਮਾਂ ਵਿਚ ਸਿਲਵਰ ਮੈਡਲ ਤਕ ਜਿੱਤ ਚੁੱਕਿਆ ਹੈ। ਰੋਹਿਤ ਨਾਮ ਦੇ ਇਸ ਬੱਚੇ ਦਾ ਕਹਿਣਾ ਹੈ ਕਿ ਉਹ ਜਲੰਧਰ ਦੇ ਇੱਕ ਬਲਾਈਂਡ ਸਕੂਲ ਵਿਚ ਪੜ੍ਹਦਾ ਹੈ ਅਤੇ ਉੱਥੇ ਬਣੇ ਹੋਸਟਲ ਵਿਚ ਹੀ ਰਹਿੰਦਾ ਹੈ। ਉਸ ਦੇ ਮੁਤਾਬਕ ਉਸ ਦੀ ਇੱਕ ਦਿਨ ਮੁਲਾਕਾਤ ਜੂਡੋ ਦੇ ਕੋਚ ਸੁਰਿੰਦਰ ਕੁਮਾਰ ਨਾਲ ਹੋਈ ਜਿਨ੍ਹਾਂ ਨੇ ਉਹਨੂੰ ਜੂਡੋ ਖੇਡਣ ਲਈ ਪ੍ਰੇਰਿਤ ਕੀਤਾ। ਕੋਚ ਸੁਰਿੰਦਰ ਕੁਮਾਰ ਦੀ ਟ੍ਰੇਨਿੰਗ ਅਤੇ ਉਸਦੀ ਮਿਹਨਤ ਉਸ ਨੂੰ ਉਸ ਮੁਕਾਮ ’ਤੇ ਲੈ ਆਈ ਨਾ ਹੀ ਸਿਰਫ ਪੂਰਾ ਪਰਿਵਾਰ ਬਲਕਿ ਉਸ ਦਾ ਪੂਰਾ ਇਲਾਕਾ ਉਸ ’ਤੇ ਮਾਣ ਕਰਦਾ ਹੈ। ਮੋਹਿਤ ਮੁਤਾਬਕ ਉਸ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਜੂਡੋ ਦਾ ਚੈਂਪੀਅਨ ਬਣ ਜਾਵੇਗਾ, ਪਰ ਇਸ ਜਗ੍ਹਾ ਵਿੱਚ ਅਜਿਹਾ ਜਾਦੂ ਹੈ ਕਿ ਹਰ ਕੋਈ ਇੱਥੇ ਖਿੱਚਿਆ ਚਲਿਆ ਆਉਂਦਾ ਹੈ।

ਜੂਡੋ ਦੇ ਇਸ ਟਰੇਨਿੰਗ ਸੈਂਟਰ ਵਿੱਚ ਕੁੜੀਓ ਵੀ ਕਿਸੇ ਤੋਂ ਘੱਟ ਨਹੀਂ : ਇਸ ਜੂਡੋ ਦੀ ਨਰਸਰੀ ਤੋਂ ਕਈ ਲੜਕੀਆਂ ਨੇ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਅਜਿਹਾ ਹੀ ਇਕ ਖਿਡਾਰਨ ਹੈ ਹੀਨਾ। ਹੀਨਾ ਨੇ ਦੱਸਿਆ ਕਿ ਇਸ ਅਕੈਡਮੀ ਤੋਂ ਕੋਚਿੰਗ ਲੈ ਕੇ ਉਹ ਨੈਸ਼ਨਲ ਵਿੱਚ ਕਈ ਵਾਰ ਗੋਲਡ ਸਿਲਵਰ ਅਤੇ ਬ੍ਰੋਨਜ਼ ਮੈਡਲ ਜਿੱਤ ਚੁੱਕੀ ਹੈ। ਇਹੀ ਨਹੀਂ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਵੀ ਪਾਰਟੀ ਸਪੱਸ਼ਟ ਕਰ ਚੁੱਕੀ ਹੈ। ਉਸ ਦੇ ਮੁਤਾਬਕ ਉਸ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਇਸ ਅਕੈਡਮੀ ਤੋਂ ਜੂਡੋ ਦੀ ਟਰੇਨਿੰਗ ਲੈ ਕੇ ਅੱਜ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਉਸ ਦੇ ਮੁਤਾਬਕ ਉਸਦੀ ਇਹ ਟ੍ਰੇਨਿੰਗ ਅਜੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਅਗਲੇ ਟੂਰਨਾਮੈਂਟ ਲਈ ਤਿਆਰੀ ਕਰ ਰਹੀ ਹੈ ਤਾਂ ਕਿ ਉਹ ਆਪਣੇ ਦੇਸ਼ ਲਈ ਅੰਤਰਰਾਸ਼ਟਰੀ ਸਤਰ ਉੱਤੇ ਮੈਡਲ ਲਿਆ ਸਕੇ।

ਇਕ ਪਾਸੇ ਜਿਥੇ ਇਸ ਜੂਡੋ ਅਕੈਡਮੀ ਵਿੱਚ ਹਜ਼ਾਰਾਂ ਬੱਚੇ ਇੱਥੋਂ ਮੁਫ਼ਤ ਟਰੇਨਿੰਗ ਲੈ ਕੇ ਪੰਜਾਬ ਦਾ ਨਾਮ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਰੋਸ਼ਨ ਕਰ ਚੁੱਕੇ ਹਨ ਪਰ ਉਹਦੇ ਦੂਜੇ ਪਾਸੇ ਇਨ੍ਹਾਂ ਬੱਚਿਆਂ ਨੂੰ ਇੱਕ ਮਲਾਲ ਵੀ ਹੈ ਕਿ ਜਦੋ ਉਹ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਜਾਂਦੇ ਨੇ ਤਾ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ ਜਾਂਦੀ ਹੈ।

ਇਹ ਵੀ ਪੜੋ: ਬਲਾਤਕਾਰ ਮਾਮਲਾ: ਸਿਮਰਜੀਤ ਬੈਂਸ ਦਾ ਪੁਲਿਸ ਨੇ ਮੁੜ ਹਾਸਲ ਕੀਤਾ 2 ਦਿਨ ਦਾ ਰਿਮਾਂਡ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.