ਜਲੰਧਰ:ਜਲੰਧਰ ਜ਼ਿਲ੍ਹੇ (punjab assembly election) ਦੇ ਨੌੰ ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕਾ (jallandhar cantt result on 10 march) ਹੀ ਇੱਕ ਅਜਿਹਾ ਹਲਕਾ ਹੈ, ਜਿਸ ਵਿੱਚ ਨਾ ਸਿਰਫ਼ ਇਲਾਕੇ ਦੇ 57 ਪਿੰਡ ਆਉਂਦੇ ਹਨ, ਬਲਕਿ ਨਾਲ-ਨਾਲ ਜਲੰਧਰ ਕੰਟੋਨਮੈਂਟ ਏਰੀਆ ਅਤੇ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਵੀ ਇਸ ਹਲਕੇ ਵਿੱਚ ਪੈਂਦਾ ਹੈ। ਇਸ ਹਲਕੇ ਵਿਚ ਜਲੰਧਰ ਕੰਟੋਨਮੈਂਟ ਏਰੀਆ ਦੇ ਸੱਤ ਵਾਰਡ ਵੀ ਸ਼ਾਮਲ ਹਨ। ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ ਉਪਰ ਅਤੇ ਇਸ ਵਾਰ ਹੋਣ ਵਾਲੀਆਂ ਚੋਣਾਂ ਵਿਚ ਇੱਥੇ ਦੀ ਸਿਆਸਤ ’ਤੇ ਪੇਸ਼ ਹੈ ਸਾਡਾ ਖ਼ਾਸ ਪ੍ਰੋਗਰਾਮ "ਵੋਟਾਂ ਤੋਂ ਬਾਅਦ ਹੁਣ ਅੱਗੇ ਕੀ"(jallandhar cantt constituency politics:what's next) .....
ਜਲੰਧਰ ਛਾਉਣੀ ਹਲਕੇ ਵਿਚ ਮੁੱਦੇ
ਜਲੰਧਰ ਛਾਉਣੀ ਹਲਕੇ ਵਿੱਚ ਪੰਜਾਬ ਦੇ ਬਾਕੀ ਵਿਧਾਨ ਸਭਾ ਹਲਕਿਆਂ ਵਾਂਗ ਰੋਜ਼ਗਾਰ ਨਸ਼ੇ ਸਿੱਖਿਆ ਵਰਗੇ ਮੁੱਦੇ ਤਾਂ ਹੈ ਹੀ, ਪਰ ਇੱਥੇ ਦੇ ਲੋਕ ਇਲਾਕੇ ਦੇ ਵਿਕਾਸ ਤੋਂ ਖਾਸੇ ਨਿਰਾਸ਼ ਨਜ਼ਰ ਆਉਂਦੇ ਹਨ, ਕਿਉਂਕਿ ਇਲਾਕੇ ਵਿਚ ਜਗ੍ਹਾ ਜਗ੍ਹਾ ਸੜ੍ਹਕਾਂ ਸੀਵਰੇਜ ਅਤੇ ਹੋਰ ਸਹੁਲਤਾਂ ਲਈ ਪੁੱਟੀਆਂ ਗਈਆਂ ਲੇਕਿਨ ਦੁਬਾਰਾ ਨਹੀਂ ਬਣਵਾਈਆਂ ਗਈਆਂ। ਉੱਧਰ ਇੱਕ ਪਿੰਡ ਨੂੰ ਦੂਸਰੇ ਪਿੰਡਾਂ ਨਾਲ ਜੋੜਨ ਵਾਲੀਆਂ ਕਈ ਸੜ੍ਹਕਾਂ ਦੀ ਹਾਲਤ ਵੀ ਬੇਹੱਦ ਖ਼ਸਤਾ ਹਨ।
ਇਸ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਧਾਨ ਸਭਾ ਹਲਕੇ ਵਿੱਚ ਮਿੱਠਾਪੁਰ ਅਤੇ ਸੰਸਾਰਪੁਰ ਦੋ ਅਜਿਹੇ ਪਿੰਡ ਹਨ ਜਿਨ੍ਹਾਂ ਨੇ ਭਾਰਤੀ ਹਾਕੀ ਨੂੰ ਸਭ ਤੋਂ ਜ਼ਿਆਦਾ ਓਲੰਪੀਅਨ ਦਿੱਤੇ ਹਨ ਪਰ ਇਸ ਦੇ ਬਾਵਜੂਦ ਸੰਸਾਰਪੁਰ ਵਿਖੇ ਇਕ ਛੋਟੇ ਐਸਟ੍ਰੋਟਰਫ ਤੋਂ ਸਿਵਾਏ ਹਾਕੀ ਖਿਡਾਰੀਆਂ ਵਾਸਤੇ ਕੋਈ ਵੀ ਵੱਡੀ ਸਹੂਲਤ ਮੌਜੂਦ ਨਹੀਂ।
ਉਧਰ ਜੇ ਗੱਲ ਕਰੀਏ ਮਿੱਠਾਪੁਰ ਦੀ ਤਾਂ ਮਿੱਠਾਪੁਰ ਉਹ ਪਿੰਡ ਹੈ ਜਿੱਥੇ ਦੇ ਨਾ ਸਿਰਫ਼ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਪਰਗਟ ਸਿੰਘ ਰਹਿਣ ਵਾਲੇ ਹਨ, ਸਗੋਂ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਫਾਰਵਰਡ ਖਿਡਾਰੀ ਮਨਦੀਪ ਸਿੰਘ ਅਤੇ ਵਰੁਣ ਵੀ ਇੱਥੇ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਪਿੰਡਾਂ ਹਨ ਭਾਰਤੀ ਹਾਕੀ ਨੂੰ ਵੱਡੀ ਗਿਣਤੀ ਵਿੱਚ ਓਲੰਪੀਅਨ ਤਾਂ ਦਿੱਤੇ ਪਰ ਇਸ ਦੇ ਬਦਲੇ ਸਰਕਾਰਾਂ ਇਨ੍ਹਾਂ ਪਿੰਡਾਂ ਨੂੰ ਹਾਕੀ ਲਈ ਮੁੱਢਲੀਆਂ ਸਹੂਲਤਾਂ ਨਹੀਂ ਦੇ ਪਾਇਆ।
ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ :
ਜਲੰਧਰ ਛਾਉਣੀ ਹਲਕੇ ਵਿੱਚ ਪਿਛਲੇ ਦਸ ਸਾਲਾਂ ਤੋ ਪਰਗਟ ਸਿੰਘ ਇਸ ਇਲਾਕੇ ਦੇ ਬਤੌਰ ਵਿਧਾਇਕ ਲੋਕਾਂ ਵਿੱਚ ਆਪਣੇ ਕੰਮ ਕਰ ਰਹੇ ਹਨ। ਪਰਗਟ ਸਿੰਘ 2012 ਵਿੱਚ ਇਸ ਇਲਾਕੇ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਚੁਣੇ ਗਏ ਸੀ ਅਤੇ ਉਨ੍ਹਾਂ ਨੇ ਇੱਥੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਪਰਗਟ ਸਿੰਘ ਵੱਲੋਂ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ ਅਤੇ 2017 ਵਿੱਚ ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣਾਂ ਲੜਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ ਹਰਾਇਆ। ਫਿਲਹਾਲ ਪਰਗਟ ਸਿੰਘ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਖੇਡ ਅਤੇ ਸਿੱਖਿਆ ਮੰਤਰੀ ਹਨ।
ਇਸ ਵਾਰ ਦੇ ਰਾਜਨੀਤਕ ਹਾਲਾਤ :
ਜਲੰਧਰ ਛਾਉਣੀ ਹਲਕੇ ਵਿਚ ਇਸ ਵਾਰ ਕਾਂਗਰਸ ਵੱਲੋਂ ਪਰਗਟ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਅਕਾਲੀ ਦਲ ਨੇ ਇਹ ਸੀਟ ਆਪਣੇ ਪੁਰਾਣੇ ਨੇਤਾ ਜਗਬੀਰ ਸਿੰਘ ਬਰਾੜ, ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸੀ, ਨੂੰ ਵਾਪਸ ਅਕਾਲੀ ਦਲ ਜੁਆਇਨ ਕਰਵਾ ਕੇ ਦਿੱਤੀ ਹੈ। ਉੱਧਰ ਇਸ ਸੀਟ ਉਪਰ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਵੱਲੋਂ ਮਿਹਨਤ ਕਰ ਰਹੇ ਸਰਬਜੀਤ ਮੱਕੜ ਨਿਰਾਸ਼ ਹੋ ਕੇ ਅਕਾਲੀ ਦਲ ਛੱਡ ਚੁੱਕੇ ਹਨ ਅਤੇ ਇਹ ਐਲਾਨ ਕਰ ਚੁੱਕੇ ਸਨ ਕਿ ਉਹ ਇਸ ਇਲਾਕੇ ਤੋਂ ਚੋਣਾਂ ਲੜਨਗੇ।
ਸਰਬਜੀਤ ਮੱਕੜ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਇਲਾਕੇ ’ਚ ਚੋਣਾਂ ਨਾ ਲੜੇ ਲੇਕਿਨ ਉਨ੍ਹਾਂ ਵੱਲੋਂ ਜ਼ਿਆਦਾ ਮਿਹਨਤ ਇਥੋਂ ਦੇ ਅਕਾਲੀ ਦਲ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ ਹਰਾਉਣ ਲਈ ਕੀਤੀ ਗਈ। ਇਸ ਦੇ ਨਾਲ ਹੀ ਜਲੰਧਰ ਛਾਉਣੀ ਦੀ ਸੀਟ ਉੱਪਰ ਆਮ ਆਦਮੀ ਪਾਰਟੀ ਵੱਲੋਂ ਹਾਕੀ ਓਲੰਪੀਅਨ ਰਹਿ ਚੁੱਕੇ ਅਤੇ ਪੂਰਵ ਆਈਪੀਐਸ ਸੁਰਿੰਦਰ ਸਿੰਘ ਸੋਢੀ ਨੂੰ ਸੀਟ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਸੀਟ ਉਪਰ ਆਪਣਾ ਉਮੀਦਵਾਰ ਖੜ੍ਹਾ ਕਰਕੇ ਚੋਣਾਂ ਵਿੱਚ ਹਿੱਸਾ ਲਿਆ ਗਿਆ ਹੈ। ਜ਼ਾਹਿਰ ਹੈ ਇਸ ਸੀਟ ਨੂੰ ਦੇਖਦੇ ਹੋਏ ਜਿਸ ਵਿਚ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਅਤੇ ਪੇਂਡੂ ਇਲਾਕੇ ਵੀ ਮੌਜੂਦ ਹਨ। ਅੰਦਾਜਾ ਸੀ ਕਿ ਹਰ ਪਾਰਟੀ ਦੀ ਚੰਗੀ ਪਕੜ ਹੋਵੇਗੀ ਪਰ ਇੱਥੇ ਦਾ ਮੁਕਾਬਲਾ ਪਰਗਟ ਸਿੰਘ ਅਤੇ ਜਗਬੀਰ ਬਰਾੜ ਵਿੱਚ ਮੰਨਿਆ ਜਾ ਰਿਹਾ ਹੈ।
ਲੋਕ ਕਾਂਗਰਸ ’ਚ ਹੁੰਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ਦੇ ਹੱਕ ਵਿੱਚ :
ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਜਿਸ ਦਾ ਅੱਧੇ ਨਾਲੋਂ ਵੱਧ ਇਲਾਕਾ ਕਿਸੇ ਸਮੇਂ ਜਲੰਧਰ ਸੈਂਟਰਲ ਹਲਕੇ ਨਾਲ ਮਿਲਿਆ ਹੋਇਆ ਸੀ ਅਤੇ ਉਸ ਵੇਲੇ ਅਕਾਲੀ ਨੇਤਾ ਜਗਬੀਰ ਬਰਾੜ ਨੇ ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੇ ਜਲੰਧਰ ਸੈਂਟਰਲ ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਈ ਸੀ। ਜਿਸ ਤੋਂ ਬਾਅਦ ਜਗਬੀਰ ਬਰਾੜ ਕਾਂਗਰਸ ਵਿੱਚ ਚਲੇ ਗਏ ਅਤੇ ਜਲੰਧਰ ਦੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਚੋਣਾਂ ਲੜੇ ਸੀ।
ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਜਲੰਧਰ ਛਾਉਣੀ ਹਲਕੇ ਦੇ ਬਹੁਤ ਸਾਰੇ ਲੋਕ ਜੋ ਜਗਬੀਰ ਬਰਾੜ ਨਾਲ ਦਿਲੋਂ ਜੁੜੇ ਹੋਏ ਸੀ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਪਰ ਅੱਜ ਜਦੋਂ ਜਗਬੀਰ ਬਰਾੜ ਖ਼ੁਦ ਅਕਾਲੀ ਦਲ ਵਿਚ ਆ ਕੇ ਜਲੰਧਰ ਛਾਉਣੀ ਹਲਕੇ ਤੋਂ ਚੋਣਾਂ ਲੜੇ ਹਨ, ਅਜਿਹੇ ਮਾਹੌਲ ਵਿੱਚ ਉਹ ਲੋਕ ਜੋ ਕਿਸੇ ਵੇਲੇ ਜਗਬੀਰ ਬਰਾਡ਼ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਅੱਜ ਵੀ ਹਨ ਤੇ ਕਾਂਗਰਸੀ ਹਨ।
ਅਜਿਹੇ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਜੋ ਪਿਆਰ ਅਤੇ ਸਤਿਕਾਰ ਉਨ੍ਹਾਂ ਨੂੰ ਅਕਾਲੀ ਉਮੀਦਵਾਰ ਜਗਬੀਰ ਬਰਾੜ ਤੋਂ ਮਿਲਿਆ ਹੈ। ਉਹ ਉਸ ਨੂੰ ਕਦੇ ਨਹੀਂ ਭੁੱਲ ਸਕਦ। ਇਹੋ ਨਹੀਂ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਗਬੀਰ ਬਰਾੜ ਵੱਲੋਂ ਇਸ ਇਲਾਕੇ ਦੇ ਵਿਕਾਸ ਲਈ ਉਦੋਂ ਬਹੁਤ ਕੰਮ ਕਰਵਾਇਆ ਗਿਆ ਜਦੋਂ ਇਹ ਇਲਾਕਾ ਜਲੰਧਰ ਸੈਂਟਰਲ ਹਲਕੇ ਵਿਚ ਪੈਂਦਾ ਸੀ ਅਤੇ ਜਗਬੀਰ ਬਰਾੜ ਇੱਥੋਂ ਅਕਾਲੀ ਦਲ ਭਾਜਪਾ ਦੇ ਵਿਧਾਇਕ ਸਨ। ਲੋਕਾਂ ਦਾ ਕਹਿਣਾ ਹੈ ਕਿ ਅੱਜ ਉਹ ਭਾਵੇਂ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਨੇ ਲੇਕਿਨ ਉਨ੍ਹਾਂ ਦਾ ਦਿਲ ਜਗਬੀਰ ਬਰਾੜ ਦੇ ਨਾਲ ਮਿਲਿਆ ਹੋਇਆ ਹੈ।
ਇਸ ਹਲਕੇ ਤੋਂ ਚੋਣਾਂ ਲੜਨ ਨੂੰ ਲੈ ਕੇ ਕਿਸਾਨ ਵੀ ਹੋਏ ਪੱਬਾਂ ਭਾਰ :
ਪੰਜਾਬ ਦੀਆਂ ਚੋਣਾਂ ਵਿੱਚ ਸਭ ਤੋਂ ਖ਼ਾਸ ਗੱਲ ਇਸ ਵਾਰ ਇਹ ਰਹਿ ਹੈ ਕਿ ਇਸ ਵਾਰ ਦੀਆ ਚੋਣਾਂ ਵਿੱਚ ਪੰਜਾਬ ਦੇ ਕਿਸਾਨ ਵੀ ਬਤੌਰ ਆਪਣੀ ਪਾਰਟੀ ਦੇ ਉਮੀਦਵਾਰ ਚੋਣਾਂ ਲੜੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰ ਪਾਰਟੀ ਨੂੰ ਅਜ਼ਮਾ ਕੇ ਦੇਖ ਲਿਆ ਹੈ ਪਰ ਕੋਈ ਪਾਰਟੀ ਲੋਕਾਂ ਦੇ ਹਿੱਤ ਵਿੱਚ ਕੰਮ ਕਰਕੇ ਰਾਜੀ ਨਹੀਂ। ਉਨ੍ਹਾਂ ਮੁਤਾਬਕ ਇਸ ਬਾਰ ਸੱਤਾ ਕਿਸਾਨਾਂ ਦੇ ਹੱਕ ਵਿੱਚ ਹੋਵੇਗੀ ਅਤੇ ਕਿਸਾਨ ਇਸ ਨੂੰ ਬਹੁਤ ਚੰਗੀ ਤਰ੍ਹਾਂ ਚਲਾਉਣਾ ਵੀ ਜਾਣਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜਲੰਧਰ ਛਾਉਣੀ ਦੇ ਵਿਕਾਸ ਦੀ ਗੱਲ ਕਰੀਏ ਦਾ ਇਸ ਇਲਾਕੇ ਤੋਂ ਬਾਹਰ ਜਾਣ ਵਾਲੀ ਹਰ ਸੜਕ ਏਨੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਕਿ ਕਈ ਕਈ ਕਿਲੋਮੀਟਰ ਦੂਰੋਂ ਘੁੰਮ ਕੇ ਦੂਸਰੇ ਸ਼ਹਿਰ ਵੱਲ ਜਾਣਾ ਪੈਂਦਾ ਹੈ। ਉਨ੍ਹਾਂ ਮੁਤਾਬਕ ਪਿਛਲੇ ਕਈ ਸਾਲਾਂ ਤੋ ਵਿਕਾਸ ਦੇ ਨਾਮ ਤੇ ਇੱਥੇ ਕੋਈ ਕੰਮ ਨਹੀਂ ਹੋਇਆ। ਫਿਲਹਾਲ ਕਿਸਾਨਾਂ ਵੱਲੋਂ ਇਸ ਇਲਾਕੇ ਵਿੱਚ ਚੋਣ ਲੜੇ ਮਨਦੀਪ ਸਿੰਘ ਸਮਰਾ ਵੀ ਆਪਣੀ ਜਿੱਤ ਨੂੰ ਯਕੀਨੀ ਦੱਸ ਰਹੇ ਹਨ।
ਇਲਾਕੇ ਦੇ ਨੇਤਾ :
ਸਾਬਕਾ ਓਲੰਪੀਅਨ ਪਰਗਟ ਸਿੰਘ :
ਇਸ ਇਲਾਕੇ ਦੇ ਨੇਤਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਉੱਪਰ ਨਾਮ ਪੂਰਵ ਓਲੰਪੀਅਨ ਅਤੇ ਪਦਮਸ੍ਰੀ ਪਰਗਟ ਸਿੰਘ ਦਾ ਆਉਂਦਾ ਹੈ। ਪਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਪੂਰਵ ਖਿਲਾੜੀ ਰਹਿ ਚੁੱਕੇ ਨੇ ਜੋ ਕਈ ਵਾਰ ਓਲੰਪਿਕ ਖੇਡਾਂ ਵੀ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਪਰਗਟ ਸਿੰਘ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ।
ਪਰਗਟ ਸਿੰਘ ਨੇ ਅੱਜ ਤੋਂ ਦਸ ਸਾਲ ਪਹਿਲੇ 2012 ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਪਹਿਲੀ ਵਾਰ ਜਲੰਧਰ ਛਾਉਣੀ ਤੋਂ ਅਕਾਲੀ ਦਲ ਭਾਜਪਾ ਗਠਬੰਧਨ ਲਈ ਚੋਣਾਂ ਲੜ ਕੇ ਇਸ ਇਲਾਕੇ ਤੋਂ ਵਿਧਾਇਕ ਬਣੇ। ਅਕਾਲੀ ਦਲ ਨਾਲ ਕੁਝ ਨਾਰਾਜ਼ਗੀਆਂ ਕਰਕੇ ਪਰਗਟ ਸਿੰਘ ਨੇ ਕਾਂਗਰਸ ਦਾ ਹੱਥ ਫੜਿਆ ਅਤੇ ਦੁਬਾਰਾ ਫੇਰ 2017 ਵਿੱਚ ਇਸ ਇਲਾਕੇ ਤੋਂ ਕਾਂਗਰਸ ਵੱਲੋਂ ਚੋਣਾਂ ਲੜੇ ਸੀ ਫਿਲਹਾਲ ਪਰਗਟ ਸਿੰਘ ਇਸ ਇਲਾਕੇ ਦੇ ਮੌਜੂਦਾ ਕਾਂਗਰਸੀ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਖੇਡ ਅਤੇ ਸਿੱਖਿਆ ਮੰਤਰੀ ਹਨ।
ਜਗਬੀਰ ਸਿੰਘ ਬਰਾੜ :
ਜਗਬੀਰ ਸਿੰਘ ਬਰਾੜ ਜੋ ਕਿ ਜਲੰਧਰ ਛਾਉਣੀ ਇਲਾਕੇ ਵਿਖੇ ਕਿਸੇ ਵੇਲੇ ਬਤੌਰ ਬੀ ਡੀ ਓ ਤੈਨਾਤ ਸੀ। ਉਨ੍ਹਾਂ ਨੇ ਰਾਜਨੀਤੀ ਵਿੱਚ ਕਦਮ 2007 ਵਿੱਚ ਰੱਖਿਆ ਜਦੋਂ ਉਹ ਪਹਿਲੀ ਵਾਰ ਜਲੰਧਰ ਸੈਂਟਰਲ ਇਲਾਕੇ ਤੋਂ ਅਕਾਲੀ ਦਲ ਭਾਜਪਾ ਗਠਬੰਧਨ ਵੱਲੋਂ ਚੋਣਾਂ ਲੜੇ ਅਤੇ ਕਾਂਗਰਸ ਦੇ ਉਸ ਗੜ੍ਹ ਨੂੰ ਜਿੱਤਿਆ ਜਿੱਥੇ ਕਦੇ ਪੰਜਾਬ ਦੇ ਉਪ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦਾ ਰਾਜ ਹੁੰਦਾ ਸੀ। ਕਿਉਂਕਿ ਜਲੰਧਰ ਸੈਂਟਰਲ ਹਲਕਾ ਇਕ ਐਸਾ ਹਲਕਾ ਹੈ ਜਿਸ ਨੇ ਪੰਜਾਬ ਨੂੰ ਬੇਅੰਤ ਸਿੰਘ ਦੇ ਰੂਪ ਵਿੱਚ ਇੱਕ ਮੁੱਖ ਮੰਤਰੀ ਵੀ ਦਿੱਤਾ ਹੈ।
ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਇੱਥੇ ਉਨ੍ਹਾਂ ਦੇ ਬੇਟੇ ਤੇਜ ਪ੍ਰਕਾਸ਼ ਨੇ ਚੋਣਾਂ ਲੜ ਕੇ ਇਹ ਚੋਣਾਂ ਜਿੱਤੀਆਂ ਅਤੇ ਇਸ ਇਲਾਕੇ ਤੋਂ ਵਿਧਾਇਕ ਰਹੇ ਜਿਸ ਤੋਂ ਬਾਅਦ ਇਸ ਇਲਾਕੇ ਵਿਚ ਕਾਂਗਰਸ ਦੀ ਟਿਕਟ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਨੂੰ ਦਿੱਤੀ ਗਈ। ਗੁਰਕੰਵਲ ਕੌਰ ਇਸ ਇਲਾਕੇ ਦੀ ਇੱਕ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਜਗਬੀਰ ਬਰਾੜ ਵੱਲੋਂ ਇਸ ਪਰਿਵਾਰ ਨੂੰ ਹਰਾ ਕੇ ਇਸ ਇਲਾਕੇ ਵਿਚ ਅਕਾਲੀ ਦਲ ਅਤੇ ਭਾਜਪਾ ਦਾ ਝੰਡਾ ਫਹਿਰਾਇਆ ਗਿਆ।
ਜਗਬੀਰ ਬਰਾੜ ਦੀਆਂ ਅਕਾਲੀ ਦਲ ਨਾਲ ਕੁਝ ਨਾਰਾਜ਼ਗੀਆਂ ਕਰਕੇ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜਿਆ ਅਤੇ ਕਾਂਗਰਸ ਵੱਲੋਂ 2012 ਵਿੱਚ ਜਲੰਧਰ ਛਾਉਣੀ ਤੋਂ ਚੋਣਾਂ ਲੜੇ ਪਰ ਕਾਂਗਰਸ ਦੇ ਉਮੀਦਵਾਰ ਸਾਬਕਾ ਓਲੰਪੀਅਨ ਪਰਗਟ ਸਿੰਘ ਨੂੰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਤੋਂ ਬਾਅਦ ਉਹ 2017 ਵਿੱਚ ਕਾਂਗਰਸ ਪਾਰਟੀ ਵੱਲੋਂ ਜਲੰਧਰ ਦੇ ਨਕੋਦਰ ਵਿਧਾਨ ਸਭਾ ਹਲਕੇ ਪਰ ਚੋਣਾਂ ਲੜੇ ਲੇਕਿਨ ਉਥੇ ਉਨ੍ਹਾਂ ਨੂੰ ਇੱਕ ਵਾਰ ਫੇਰ ਹਾਰ ਦਾ ਮੂੰਹ ਦੇਖਣਾ ਪਿਆ
ਇੱਥੇ ਦੇ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਨ੍ਹਾਂ ਨੂੰ ਹਰਾ ਦਿੱਤਾ। ਹੁਣ ਜਦ 2022 ਦੀਅਾਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੀ ਅਕਾਲੀ ਦਲ ਵਿੱਚ ਦੁਆਰਾ ਘਰ ਵਾਪਸੀ ਹੋਈ ਅਤੇ ਇਸ ਵਾਰ ਉਹ ਅਕਾਲੀ ਦਲ ਦੇ ਨਾ ਸਿਰਫ਼ ਇੱਥੋਂ ਦੇ ਉਮੀਦਵਾਰ ਬਲਕਿ ਇਲਾਕੇ ਦੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਵੀ ਬਣ ਚੁੱਕੇ ਹਨ।
ਸੁਰਿੰਦਰ ਸਿੰਘ ਸੋਢੀ :
ਸਾਬਕਾ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਜੋ ਪੰਜਾਬ ਪੁਲਿਸ ਵਿੱਚੋਂ ਬਤੌਰ ਆਈ ਜੀ ਰਿਟਾਇਰ ਹੋਏ ਹਨ। ਸੁਰਿੰਦਰ ਸਿੰਘ ਸੋਢੀ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਪਹਿਲੀ ਵਾਰ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਇਹ ਚੋਣਾਂ ਲੜੀਆਂ। ਇਸ ਵਿਧਾਨ ਸਭਾ ਹਲਕੇ ਤੋਂ ਉਨ੍ਹਾਂ ਦਾ ਸਿੱਧਾ ਮੁਕਾਬਲਾ ਸਾਬਕਾ ਹਾਕੀ ਓਲੰਪੀਅਨ ਪਰਗਟ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ਨਾਲ ਹੋਇਆ ਹੈ। ਸੁਰਿੰਦਰ ਸਿੰਘ ਸੋਢੀ ਇਸ ਤੋਂ ਪਹਿਲੇ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਬਤੌਰ ਪੁਲੀਸ ਅਫ਼ਸਰ ਆਪਣੀ ਡਿੳੂਟੀ ਨਿਭਾ ਚੁੱਕੇ ਹਨ।
ਸਰਬਜੀਤ ਸਿੰਘ ਮੱਕੜ :
ਸਰਬਜੀਤ ਸਿੰਘ ਮੱਕੜ ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਰਹਿ ਚੁੱਕੇ ਨੇ ਜਿਨ੍ਹਾਂ ਨੂੰ ਕਿਸੇ ਵੇਲੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਬੇਹੱਦ ਨਜ਼ਦੀਕੀ ਮੰਨਿਆ ਜਾਂਦਾ ਸੀ। ਸਰਬਜੀਤ ਸਿੰਘ ਮੱਕੜ ਆਪਣੀ ਰਾਜਨੀਤਕ ਪਾਰੀ ਵਿੱਚ ਜਲੰਧਰ ਦੇ ਆਦਮਪੁਰ, ਕਪੂਰਥਲਾ ਸ਼ਹਿਰ ਅਤੇ ਜਲੰਧਰ ਛਾਉਣੀ ਤੋਂ ਅਕਾਲੀ ਦਲ ਵੱਲੋਂ ਚੋਣਾਂ ਲੜ ਚੁੱਕੇ ਹਨ।
ਇਨ੍ਹਾਂ ਵਿਚੋਂ ਉਨ੍ਹਾਂ ਨੂੰ ਸਿਰਫ਼ ਆਦਮਪੁਰ ਹਲਕੇ ਤੋਂ ਹੀ ਜਿੱਤ ਹਾਸਲ ਹੋਈ ਜਦਕਿ ਉਸ ਤੋਂ ਬਾਅਦ ਲਗਾਤਾਰ ਦੋ ਵਾਰ ਉਹ ਚੋਣਾਂ ਵਿੱਚ ਹਾਰ ਗਏ। ਸਰਬਜੀਤ ਸਿੰਘ ਮੱਕੜ ਜੋ ਕਰੀਬ ਤੀਹ ਸਾਲ ਅਕਾਲੀ ਦਲ ਵਿੱਚ ਰਹੇ ਨੇ ਇਨ੍ਹਾਂ ਚੋਣਾਂ ਵਿੱਚ ਜਲੰਧਰ ਛਾਉਣੀ ਤੋਂ ਅਕਾਲੀ ਦਲ ਵੱਲੋਂ ਇਹ ਸੀਟ ਉਨ੍ਹਾਂ ਕੋਲੋਂ ਖੋਹ ਕੇ ਜਗਬੀਰ ਸਿੰਘ ਬਰਾੜ ਨੂੰ ਦਿੱਤੇ ਜਾਣ ਤੇ ਇਸ ਕਦਰ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਆਪਣੀ ਪੁਰਾਣੀ ਪਾਰਟੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਅਤੇ ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਹੀ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਹਨ।
ਵੋਟਾਂ ਤੋਂ ਤੋਂ ਬਾਅਦ ਹੁਣ ਇਲਾਕੇ ਵਿਚ ਰਾਜਨੀਤਕ ਚਰਚਾ :
ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਚਾਰ ਮੁੱਖ ਉਮੀਦਵਾਰ ਜਿਨ੍ਹਾਂ ਵਿੱਚ ਕਾਂਗਰਸ ਵੱਲੋਂ ਪਰਗਟ ਸਿੰਘ, ਅਕਾਲੀ ਦਲ ਵੱਲੋਂ ਜਗਬੀਰ ਸਿੰਘ ਬਰਾੜ, ਭਾਰਤੀ ਜਨਤਾ ਪਾਰਟੀ ਵੱਲੋਂ ਸਰਬਜੀਤ ਸਿੰਘ ਮੱਕੜ, ਆਮ ਆਦਮੀ ਪਾਰਟੀ ਵੱਲੋਂ ਸਾਬਕਾ ਆਈਪੀਐੱਸ ਸੁਰਿੰਦਰ ਸਿੰਘ ਸੋਢੀ ਅਤੇ ਕਿਸਾਨ ਜਥੇਬੰਦੀ ਵੱਲੋਂ ਮਨਦੀਪ ਸਿੰਘ ਸਮਰਾ ਚੋਣਾਂ ਲੜੇ ਹਨ। ਫਿਲਹਾਲ ਚੋਣਾਂ ਦਾ ਨਤੀਜਾ ਦੱਸ ਦੱਸ ਮਾਰਚ ਨੂੰ ਆਉਣਾ ਹੈ ਪਰ ਇਸ ਇਲਾਕੇ ਵਿੱਚ ਇਨ੍ਹਾਂ ਚੋਣਾਂ ਤੋਂ ਬਾਅਦ ਲੋਕਾਂ ਵਿੱਚ ਜੋ ਚਰਚਾ ਚੱਲ ਰਹੀ ਹੈ।
ਲੋਕ ਮੁੱਖ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਅਤੇ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਵਿੱਚ ਮੰਨ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਹਾਲਾਂਕਿ ਪਰਗਟ ਸਿੰਘ ਇਸ ਇਲਾਕੇ ਤੋਂ ਇੱਕ ਵਾਰ ਅਕਾਲੀ ਦਲ ਭਾਜਪਾ ਸਰਕਾਰ ਦੌਰਾਨ ਵਿਧਾਇਕ ਬਣ ਚੁੱਕੇ ਨੇ ਅਤੇ ਦੂਜੀ ਵਾਰ ਕਾਂਗਰਸ ਵਲੋਂ ਵਿਧਾਇਕ ਬਣ ਕੇ ਖੇਡ ਅਤੇ ਸਿੱਖਿਆ ਮੰਤਰੀ ਵੀ ਹਨ।
ਇਸ ਦੇ ਬਾਵਜੂਦ ਇਲਾਕੇ ਦੇ ਲੋਕ ਇਸ ਵਾਰ ਮੰਨ ਰਹੇ ਨੇ ਕਿ ਜਿੱਤ ਦਾ ਸਿਹਰਾ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਦੇ ਮੰਨਿਆ ਜਾਏਗਾ। ਫਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜਾ ਉਮੀਦਵਾਰ ਇਹ ਸੀਟ ਜਿੱਤ ਕੇ ਆਪਣੀ ਪਾਰਟੀ ਦੀ ਝੋਲੀ ਵਿੱਚ ਪਾਉਂਦਾ ਹੈ ਲੇਕਿਨ ਫਿਲਹਾਲ ਪੂਰੇ ਪੰਜਾਬ ਵਾਂਗ ਇਸ ਹਲਕੇ ਵਿੱਚ ਵੀ ਇਹ ਚਰਚਾ ਆਮ ਹੈ ਕਿ "ਚੋਣਾਂ ਦਾ ਹੋ ਗਈਆਂ ਪਰ ਅੱਗੇ ਕੀ "
ਇਹ ਵੀ ਪੜ੍ਹੋ:ਪੰਜਾਬ ਦੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ:ਪਰਗਟ ਸਿੰਘ