ਜਲੰਧਰ : ਸ਼ਹਿਰ ਦੇ ਦਮੋਰੀਆ ਪੁੱਲ ਨੇੜੇ ਪੁਲਿਸ ਅਤੇ ਇੱਕ ਵਿਅਕਤੀ ਵਿਚਾਲੇ ਵਿਵਾਦ ਦਾ ਮਾਮਲਾ ਸਾਹਮਣਾ ਆਇਆ ਹੈ। ਇਥੇ ਪੁਲਿਸ ਨੇ ਮਾਸਕ ਨਾ ਪਾਉਣ 'ਤੇ ਇੱਕ ਵਿਅਕਤੀ ਨੂੰ 10 ਹਜ਼ਾਰ ਰੁਪਏ ਦਾ ਚਲਾਨ ਥਮਾ ਦਿੱਤਾ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਬੇਟਿਆਂ ਨਾਲ ਘਰ ਵੱਲ ਜਾ ਰਿਹਾ ਸੀ ਅਤੇ ਰਸਤੇ 'ਚ ਪੁਲਿਸ ਨੇ ਉਸ ਨੂੰ ਰੋਕਿਆ। ਪੁਲਿਸ ਨੇ ਉਸ ਕੋਲੋ ਗੱਡੀ ਦੇ ਕਾਗਜ਼ਾਂ ਦੀ ਮੰਗ ਕੀਤੀ। ਪੀੜਤ ਨੇ ਪੁਲਿਸ ਨੂੰ ਦੱਸਿਆ ਐਕਟਿਵਾ ਉਸ ਦੇ ਮਾਲਿਕ ਦੀ ਹੈ। ਕਾਗਜ਼ ਨਾ ਵਿਖਾਉਣ ਦੇ ਚਲਦੇ ਪੁਲਿਸ ਨੇ ਉਸ ਦਾ ਦੱਸ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਪੀੜਤ ਵਿਅਕਤੀ ਅਤੇ ਉਸ ਦੀ ਬੇਟੀ ਨੇ ਪੁਲਿਸ ਨੂੰ ਕਿਹਾ ਕਿ ਉਹ ਚਲਾਨ ਦੀ ਜਾਇਜ਼ ਰਕਮ ਦਾ ਭੁਗਤਾਨ ਕਰਨ ਲਈ ਤਿਆਰ ਹਨ, ਪਰ ਉਹ ਗਰੀਬ ਹਨ ਇਸ ਕਾਰਨ ਉਹ 10 ਹਜ਼ਾਰ ਰੁਪਏ ਚਲਾਨ ਨਹੀਂ ਭਰ ਸਕਦੇ। ਪੀੜਤ ਵਿਅਕਤੀ ਨੇ ਪੁਲਿਸ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਵਾਰ-ਵਾਰ ਅਪੀਲ ਕੀਤੇ ਜਾਣ ਤੋਂ ਬਾਅਦ ਵੀ ਪੁਲਿਸ ਨੇ ਉਸ ਦਾ ਦੱਸ ਹਜ਼ਾਰ ਰੁਪਏ ਚਲਾਨ ਕੱਟਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲੋਕ ਪਹਿਲਾਂ ਤੋਂ ਹੀ ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਆਰਥਿਕ ਤੰਗੀ ਤੋਂ ਜੂਝ ਰਹੇ ਹਨ, ਉਹ ਇਨ੍ਹਾਂ ਵੱਡੀ ਰਕਮ ਦਾ ਕਿਵੇਂ ਭੁਗਤਾਨ ਕਰਨਗੇ।
ਇਸ ਮਾਮਲੇ 'ਤੇ ਪੁਲਿਸ ਮੁਲਾਜ਼ਮ ਨਾ ਗੱਲਬਾਤ ਕੀਤੀ ਗਈ ਤਾਂ ਮੁਲਾਜ਼ਮ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਵਿਅਕਤੀ ਨੂੰ ਰੋਕਿਆ ਗਿਆ। ਉਸ ਨੇ ਮਾਸਕ ਨਹੀਂ ਪਾਇਆ ਸੀ ਅਤੇ ਉਸ ਕੋਲ ਵਾਹਨ ਦੇ ਕਾਗਜ਼ਾਤ ਨਹੀਂ ਸਨ। ਇਸ ਕਾਰਨ ਉਨ੍ਹਾਂ ਨੇ ਨਿਯਮਾਂ ਮੁਤਾਬਕ ਕਾਰਵਾਈ ਕਰਦਿਆਂ ਉਸ ਦਾ ਚਲਾਨ ਕੱਟਿਆ।