ਜਲੰਧਰ: ਜ਼ਿਲ੍ਹੇ ਵਿੱਚ ਬੀਜੇਪੀ ਆਗੂ ਪ੍ਰਦੀਪ ਖੁੱਲਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਹਸਪਤਾਲ ਵਿੱਚ ਇਲਾਜ ਲਈ ਲੈਕੇ ਆਇਆ ਗਿਆ ਸੀ।
ਇਸ ਮੌਕੇ ਪ੍ਰਦੀਪ ਖੁੱਲਰ ਨੇ ਕਿਹਾ ਕਿ ਇਕ ਲੜਕੀ ਵੱਲੋਂ ਕਰੀਬ ਪੰਜ ਸਾਲ ਪਹਿਲੇ ਜਦੋਂ ਕਾਂਗਰਸ ਸਰਕਾਰ ਸੀ ਉਸ ਦੇ ਇੱਕ ਮੁਕੱਦਮਾ ਦਰਜ ਕਰਵਾਇਆ ਸੀ ਜਿਸ ਵਿੱਚ ਉਹ ਲਗਾਤਾਰ ਆਪਣੀਆਂ ਤਰੀਕਾਂ ’ਤੇ ਕੋਰਟ ਵਿਚ ਹਾਜ਼ਰ ਹੁੰਦਾ ਰਿਹਾ ਹੈ ਅਤੇ ਜਿਸ ਦਿਨ ਉਹ ਹਾਜ਼ਰ ਨਹੀਂ ਹੋ ਪਾਉਂਦਾ ਸੀ ਉਸ ਦਿਨ ਕੋਰਟ ਵੱਲੋਂ ਐਗਜ਼ਮਪੱਛਨ ਵੇ ਲੈ ਲਈ ਜਾਂਦੀ ਸੀ।
ਉਸ ਦੇ ਮੁਤਾਬਕ ਇਸ ਵਾਰ ਉਹ ਕੋਰਟ ਵਿੱਚ ਆਪਣੀ ਤਰੀਕ ਤੇ ਨਹੀਂ ਪਹੁੰਚ ਪਾਇਆ ਜਿਸ ਕਰਕੇ ਕੋਰਟ ਵੱਲੋਂ ਉਸ ਦੇ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਗਏ ਜਿਸ ਦੇ ਚਲਦੇ ਉਸ ਦੇ ਕੋਰਟ ਵਿਚ ਆਤਮ ਸਮਰਪਣ ਕੀਤਾ। ਪ੍ਰਦੀਪ ਖੁੱਲਰ ਮੁਤਾਬਕ ਜਦ ਇਹ ਮਾਮਲਾ ਉਸ ’ਤੇ ਦਰਜ ਹੋਇਆ ਸੀ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਅਤੇ ਕਾਂਗਰਸ ਦੀ ਸ਼ਹਿ ਉਪਰ ਹੀ ਇਹ ਪੂਰਾ ਮਾਮਲਾ ਦਰਜ ਹੋਇਆ ਸੀ।
ਉਧਰ ਇਸ ਬਾਰੇ ਗੱਲ ਕਰਦੇ ਹੋਏ ਪੁਲੀਸ ਮੁਲਾਜ਼ਮ ਜਤਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਕੋਰਟ ਵੱਲੋਂ ਪ੍ਰਦੀਪ ਖੁੱਲਰ ਨੂ ਹਿਰਾਸਤ ਵਿੱਚ ਲੈ ਕੇ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਮਿਲੇ ਸੀ। ਜਿਸ ਦੀ ਪਾਲਣਾ ਕਰਦੇ ਹੋਏ ਉਹ ਪ੍ਰਦੀਪ ਖੁੱਲਰ ਨੂੰ ਲੈ ਕੇ ਕੋਰਟ ਵਿੱਚ ਪੇਸ਼ ਕਰ ਰਹੇ ਹਨ। ਪੂਰੇ ਮਾਮਲੇ ਦੀ ਜਾਣਕਾਰੀ ਹੋਣ ਉੱਤੇ ਪੁਲਿਸ ਮੁਲਾਜ਼ਮ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ।
ਇਹ ਸੀ ਪੂਰਾ ਮਾਮਲਾ: ਦਰਅਸਲ ਹਰਵਿੰਦਰ ਕੌਰ ਮਿੰਟੀ ਨਾਮ ਦੀ ਇੱਕ ਲੜਕੀ ਨੇ 8 ਮਈ 2017 ਨੂੰ ਦਰਖਾਸਤ ਨੰਬਰ 1340 ਡੀਸੀਪੀ ਦੇ ਮੁਤਾਬਿਕ ਇਹ ਬਿਆਨ ਦਿੱਤੇ ਸੀ ਕਿ ਉਸ ਸਮੇਂ ਦੇ ਭਾਜਪਾ ਦੇ ਨੇਤਾ ਸ਼ੀਤਲ ਅੰਗੂਰਾਲ ਨੇ ਉਨ੍ਹਾਂ ਦੇ ਖ਼ਿਲਾਫ਼ ਇਕ ਪੋਸਟ ਪਾਈ ਹੈ ਜਿਸ ਵਿੱਚ ਉਸ ਲਈ ਬਲੈਕਮੇਲ,ਬਕਵਾਸ,ਬਲਾਤਕਾਰ, ਸਰੀਰਿਕ ਸ਼ੋਸ਼ਣ, ਪੰਜਾਬ ਦੀ ਸਭ ਤੋਂ ਚਰਿੱਤਰਹੀਣ ਬਲੈਕਮੇਲਰ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਹੀ ਨਹੀਂ ਇਸ ਪੋਸਟ ਨੂੰ ਆਪਣੇ 34 ਦੋਸਤਾਂ ਨੂੰ ਟੈਗ ਵੀ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਪ੍ਰਦੀਪ ਖੁੱਲਰ ਵੀ ਇਕ ਹੈ। ਪ੍ਰਦੀਪ ਖੁੱਲਰ ਨੇ ਵੀ ਇਸ ਪੋਸਟ ਉਪਰ ਗੀਤਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਸੀ। ਫਿਲਹਾਲ ਇਸ ਮਾਮਲੇ ਵਿੱਚ ਸ਼ੀਤਲ ਅੰਗੂਰਾਲ,ਪ੍ਰਦੀਪ ਖੁੱਲਰ ਸਮੇਤ ਉਨ੍ਹਾਂ ਦੇ ਸੱਤ ਹੋਰ ਸਾਥੀਆਂ ਤੇ ਇਹ ਕੇਸ ਚੱਲ ਰਿਹਾ ਹੈ ਜਿਸ ਵਿੱਚ ਹਰ ਤਾਰੀਖ਼ ਤੇ ਇਹਦਾ ਨੂ ਕੋਰਟ ਵਿਚ ਪੇਸ਼ ਹੋਣਾ ਪੈਂਦਾ ਹੈ।
ਵਿਧਾਇਕ ਸ਼ੀਤਲ ਅੰਗੂਰਾਲ ਨੂੰ ਬਣਾਇਆ ਸੀ ਮੁੱਖ ਮੁਲਜ਼ਮ: ਦਰਅਸਲ ਹਰਵਿੰਦਰ ਕੌਰ ਮਿੰਟੀ ਵੱਲੋਂ ਆਪਣੀ ਸ਼ਿਕਾਇਤ ਵਿੱਚ ਉਸ ਵੇਲੇ ਦੇ ਭਾਜਪਾ ਨੇਤਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਮੁੱਖ ਆਰੋਪੀ ਬਣਾਇਆ ਗਿਆ ਸੀ ਜਿਨ੍ਹਾਂ ਵੱਲੋਂ ਸੁਰਿੰਦਰ ਕੌਰ ਮਿੰਟੀ ’ਤੇ ਫੇਸਬੁੱਕ ’ਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਦਾ ਮਾਮਲਾ ਦਰਜ ਹੋਇਆ ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੱਠ ਹੋਰ ਨੂੰ ਆਰੋਪੀ ਬਣਾਇਆ ਗਿਆ। ਇਸ ਸਮੇਂ ਇਹ ਕੇਸ ਸਟੇਟ ਵਰਸਿਜ਼ ਸ਼ੀਤਲ ਅੰਗੂਰਾਲ ਚੱਲ ਰਿਹਾ ਹੈ ਜਿਸ ਵਿੱਚ ਪ੍ਰਦੀਪ ਖੁੱਲਰ ਵੱਲੋਂ ਆਤਮ ਸਮਰਪਣ ਕੀਤਾ ਗਿਆ ਅਤੇ ਕੋਰਟ ਵੱਲੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜੋ: SYL ਦੇ ਮੁੱਦੇ 'ਤੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ ਜਾਰੀ