ਜਲੰਧਰ: ਇੱਥੋਂ ਦੀ ਕਾਜ਼ੀ ਮੰਡੀ 'ਚ ਉਹ ਉਦੋਂ ਮਾਹੌਲ ਤਣਾਅਪੂਰਵਕ ਹੋ ਗਿਆ ਜਦੋਂ ਇੰਪਰੂਵਮੈਂਟ ਟਰੱਸਟ ਦੇ ਵੱਲੋਂ ਭਾਰੀ ਪੁਲਿਸ ਫ਼ੋਰਸ ਦੇ ਨਾਲ ਆ ਕੇ ਨਾਜਾਇਜ਼ ਝੁੱਗੀਆਂ ਤੋੜਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਝੁੱਗੀ ਝੋਪੜੀਆਂ ਵਾਲਿਆਂ ਨੇ ਟਰੱਸਟ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।
ਵਿਰੋਧ ਕਰ ਰਹੇ ਲੋਕਾਂ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਉਨ੍ਹਾਂ ਨੂੰ ਪਹਿਲਾਂ ਰਹਿਣ ਦੇ ਲਈ ਜਗ੍ਹਾ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਟਰੱਸਟ ਨੇ ਬਿਨਾਂ ਜਗ੍ਹਾ ਮੁਹੱਈਆ ਕਰਵਾਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਵਾਲਿਆਂ ਨੇ ਪਹਿਲਾਂ ਕਈ ਵਾਰ ਮੀਟਿੰਗਾਂ ਕੀਤੀਆਂ ਸਨ। ਜਿਸ ਦੌਰਾਨ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਘਰ ਬਣਾਉਣ ਦੇ ਲਈ ਦੋ ਮਰਲੇ ਦੀ ਜ਼ਮੀਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਜ਼ਮੀਨ ਉਨ੍ਹਾਂ ਨੂੰ ਅਜੇ ਤੱਕ ਕੋਈ ਜ਼ਮੀਨ ਨਹੀਂ ਦਿੱਤੀ ਗਈ ਅਤੇ ਅੱਜ ਆ ਕੇ ਉਨ੍ਹਾਂ ਦੇ ਘਰ ਤੋੜ ਦਿੱਤੇ ਗਏ।
ਇੰਪਰੂਵਮੈਂਟ ਟਰੱਸਟ ਦੀ ਟੀਮ ਨੇ ਅਧਿਕਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਚਾਰ ਤੋਂ ਪੰਜ ਘਰਾਂ ਨੂੰ ਤੋੜ ਦਿੱਤਾ ਹੈ ਇਹ ਘਰ ਇੱਕ ਸੌ ਵੀਹ ਫੁੱਟੀ ਰੋਡ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਕੱਚੀ ਦੀਵਾਰਾਂ ਦੇ ਜੋ ਮਕਾਨ ਬਣਾਏ ਗਏ ਹਨ ਉਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਦੋ ਮਰਲੇ ਪਲਾਟ ਦਿੱਤੇ ਜਾਣਗੇ ਜੋ ਘਰਾਂ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੱਚੀਆਂ ਝੋਪੜੀਆਂ ਸਨ ਜਿਸ ਵਿੱਚ ਕੋਈ ਵੀ ਨਹੀਂ ਰਹਿ ਰਿਹਾ ਸੀ।