ਜਲੰਧਰ: ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਲੈਸ਼ਨਲ ਖੇਡਾਂ ਦੇ ਜੇਤੂ ਖਿਡਾਰੀ ਖੁੱਲ੍ਹੀ ਸੜਕ 'ਤੇ ਸਕੇਟਿੰਗ ਦੀ ਪ੍ਰੈਕਟਿਸ ਕਰ ਲਈ ਮਜਬੂਰ ਹਨ। ਇੱਖੇ 50 ਦੇ ਕਰੀਬ ਬੱਚੇ ਰੋਜਾਨਾ ਪ੍ਰੈਕਟੀਸ ਕਰਦੇ ਨਜ਼ਰ ਆਉਂਦੇ ਹਨ। ਜਲੰਧਰ ਸ਼ਹਿਰ ਵਿੱਚ ਸਕੇਟਿੰਗ ਦਾ ਟਰੈਕ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀ ਵਿੱਚ ਵਿੱਥੇ ਪ੍ਰੈਕਟਿਸ ਕਰਨੀ ਪੈ ਰਹੀ ਹੈ. ਵੱਖ-ਵੱਖ ਪੱਧਰ ਦੀਆਂ ਖੇਡਾਂ ਵਿੱਚ ਇਹ ਖਿਡਾਰੀ ਭਾਗ ਲੈਂਦੇ ਹਨ ਅਤੇ ਤਮਗੇ ਵੀ ਜਿੱਤ ਚੁੱਕੇ ਹਨ।
ਪ੍ਰੈਕਟਿਸ ਦੌਰਾਨ ਕਈ ਬੱਚੇ ਹੋ ਜਾਂਦੇ ਹਨ ਜ਼ਖ਼ਮੀ: ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਬੱਚੇ ਇੱਥੇ ਸਕੇਟਿੰਗ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੌਰਾਨ ਪ੍ਰੈਕਟਿਸ ਕਰਦੇ ਕਰਦੇ ਕਈ ਬੱਚੇ ਸੜਕ 'ਤੇ ਡਿੱਗ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਗੰਭੀਰ ਚੋਟਾਂ ਆਉਂਦੀਆਂ ਹਨ। ਇੱਥੇ ਤੱਕ ਕਿ ਖੁੱਲ੍ਹੇ ਮੈਦਾਨ ਵਿੱਚ ਜਿਸ ਇਲਾਕੇ ਵਿੱਚ ਇਸ ਸਕੇਟਿੰਗ ਦੀ ਪ੍ਰੈਕਟਿਸ ਕਰਦੇ ਨੇ ਉੱਥੇ ਵੱਡੀਆਂ-ਵੱਡੀਆਂ ਝਾੜੀਆਂ ਹਨ। ਇਹੀ ਨਹੀ ਇਸ ਜਗ੍ਹਾ ਤੇ ਸਕੇਟਿੰਗ ਕਰਨ ਲਈ ਵੀ ਉਨ੍ਹਾਂ ਨੂੰ ਸੜਕ ਦੀ ਇੱਕ ਸਾਈਡ ਨੂੰ ਰੋਕਣਾ ਪੈਂਦਾ ਹੈ ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਤੇ ਇੱਥੇ ਸਕੇਟਿੰਗ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਅਤੇ ਕੋਚ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਸਕੇਟਿੰਗ ਕਰ ਕਈ ਬੱਚੇ ਜਿੱਤ ਚੁੱਕੇ ਹਨ ਮੈਡਲ: ਇਸ ਇਸ ਥਾਂ ਤੋਂ ਕਰਪ੍ਰੈਕਟਿਸ ਕਰਨ ਵਾਲਾ ਕ੍ਰਿਸ਼ਵ ਜਿਸ ਦੀ ਉਮਰ ਮਹਿਜ਼ 6 ਸਾਲ ਹੈ 3 ਵਾਰ ਸਟੇਟ ਅਤੇ 3 ਵਾਰ ਨੈਸ਼ਨਲ ਖੇਡਣ ਦੇ ਨਾਲ ਨਾਲ ਨੈਸ਼ਨਲ ਖੇਡਾਂ ਵਿੱਚ ਮੈਡਲ ਵੀ ਜਿੱਤ ਚੁੱਕਿਆ ਹੈ। ਇਸ ਤੋਂ ਇਲਾਵਾ ਨੈਤਿਕ ਵੀ ਇੱਥੇ ਪ੍ਰੈਕਟਿਸ ਕਰਕੇ ਓਪਨ ਨੈਸ਼ਨਲ ਵਿੱਚ ਹਿੱਸਾ ਲੈ ਚੁੱਕਿਆ ਹੈ। ਇਹੀ ਨਹੀਂ ਇਸ ਜਗ੍ਹਾਂ 'ਤੇ ਪ੍ਰੈਕਟਿਸ ਕਰਨ ਵਾਲਾ ਦਿਲਕੁਸ਼ ਨੈਸ਼ਨਲ ਅਤੇ ਓਪਨ ਨੈਸ਼ਨਲ ਗੇਮਾਂ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਬਰੋਨਜ਼ ਮੈਡਲ ਜਿੱਤ ਚੁੱਕਿਆ ਹੈ। ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਪ੍ਰਦਾਨ ਨਹੀਂ ਕੀਤੀ ਗਈ ਹੈ।
ਇੱਥੇ ਪ੍ਰੈਕਟਿਸ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਇਸ ਖੇਡ ਵਿੱਚ ਬਹੁਤ ਅੱਗੇ ਵਧਣਾ ਚਾਹੁੰਦੇ ਹਨ, ਪਰ ਜਲੰਧਰ ਸ਼ਹਿਰ ਵਿੱਚ ਰੋਲਰ ਸਕੇਟਿੰਗ ਲਈ ਇੱਕ ਵੀ ਵਿੰਗ ਨਹੀਂ ਹੈ, ਜਿੱਥੇ ਇਹ ਬੱਚੇ ਪ੍ਰੈਕਟਿਸ ਕਰ ਸਕਣ। ਇਹ ਸੜਕ ਹੀ ਹੈ ਜਿੱਥੇ ਸ਼ਾਮ ਨੂੰ ਬੱਚੇ ਆ ਕੇ ਆਪਣੀ ਪ੍ਰੈਕਟਿਸ ਕਰਦੇ ਹਨ। ਇਸ ਦੌਰਾਨ ਕਈਆਂ ਨੂੰ ਸੱਟ ਲੱਗ ਜਾਂਦੀ ਹੈ ਅਤੇ ਇਹੀ ਨਹੀਂ ਇਸ ਸੜਕ ਤੋਂ ਗੁਜ਼ਰਨ ਵਾਲੇ ਲੋਕਾਂ ਨਾਲ ਵੀ ਕਈ ਇਨ੍ਹਾਂ ਦੀ ਬਹਿਸਬਾਜ਼ੀ ਹੋ ਜਾਂਦੀ ਹੈ . ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬੱਚੇ ਨੈਸ਼ਨਲ ਗੇਮਾਂ ਵਿੱਚ ਪੰਜਾਬ ਵੱਲੋਂ ਖੇਡ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।
ਇਨ੍ਹਾਂ ਬੱਚਿਆਂ ਦੇ ਕੋਚ ਬਖਸ਼ੀਸ਼ ਸਿੰਘ ਦਾ ਵੀ ਕਹਿਣਾ ਹੈ ਕਿ ਜਲੰਧਰ ਵਿੱਚ ਇੱਕ ਵੀ ਐਸਾ ਟਰੈਕ ਨਹੀਂ ਹੈ ਜਿਸ ਉਪਰ ਇਹ ਬੱਚੇ ਪ੍ਰੈਕਟਿਸ ਕਰ ਸਕਣ। ਉਨ੍ਹਾਂ ਮੁਤਾਬਕ ਜਲੰਧਰ ਵਿੱਚ ਅਲੱਗ-ਅਲੱਗ ਜਗ੍ਹਾਂ 'ਤੇ ਕੋਚ ਬੱਚਿਆਂ ਨੂੰ ਸਕੇਟਿੰਗ ਦੀ ਟ੍ਰੇਨਿੰਗ ਤਾਂ ਦਿੰਦੇ ਹਨ, ਪਰ ਸਰਕਾਰ ਵੱਲੋਂ ਐਸੀ ਕੋਈ ਸੁਵਿਧਾ ਮੁਹੱਈਆ ਨਹੀਂ ਕਰਾਈ ਗਈ ਜਿਸ ਨਾਲ ਇਹ ਬੱਚੇ ਇੱਕ ਟਰੈਕ ਉੱਪਰ ਪ੍ਰੈਕਟਿਸ ਕਰ ਸਕਣ। ਉਨ੍ਹਾਂ ਦੱਸਿਆ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਸਕੇਟਿੰਗ ਲਈ ਟਰੈਕ ਬਣੇ ਹੋਏ ਹਨ, ਜਦਕਿ ਜਲੰਧਰ ਸਣੇ ਬਾਕੀ ਸਾਰੇ ਪੰਜਾਬ ਵਿੱਚ ਰੋਲਰ ਸਕੇਟਿੰਗ ਵਾਸਤੇ ਪੰਜਾਬ ਸਰਕਾਰ ਵੱਲੋਂ ਕੋਈ ਸੁਵਿਧਾ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: ਮੁਸਲਿਮ ਭਾਈਚਾਰੇ ਦੇ ਲੋਕ ਬਣਾ ਰਹੇ ਨੇ ਲੱਖਾਂ ਤਿਰੰਗੇ, ਸਤਿਕਾਰ ਵੱਜੋਂ ਜੁੱਤੀਆਂ ਉਤਾਰ ਕੇ ਕਰ ਰਹੇ ਨੇ ਕੰਮ