ਜਲੰਧਰ: ਜਿਥੇ ਪੁਲਿਸ ਦੇ ਕਈ ਮੁਲਾਜ਼ਮ ਆਪਣੀਆਂ ਮਾੜੀਆਂ ਹਰਕਤਾਂ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ ਉਥੇ ਹੀ ਦੂਸਰੇ ਪਾਸੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਅਤੇ ਅਫ਼ਸਰ ਅਜਿਹੇ ਵੀ ਹਨ, ਜਿਨ੍ਹਾਂ ਨੇ ਸਮਾਜ ਦੀ ਸੇਵਾ ਕਰਨ ਦੀ ਜੋ ਕਸਮ ਖਾਧੀ ਸੀ ਉਸ ’ਤੇ ਖਰਾ ਉਤਰਦੇ ਹਨ। ਅਜਿਹਾ ਹੀ ਇੱਕ ਪੁਲਿਸ ਮੁਲਾਜ਼ਮ ਹੈ ਜਲੰਧਰ ਦੇ ਥਾਣਾ ਨੰਬਰ ਛੇ ਦਾ ਹੌਲਦਾਰ ਅਮਨਦੀਪ ਸਿੰਘ (havildar amandeep singh of jallandhar)।
ਹਵਲਦਾਰ ਅਮਨਦੀਪ ਸਿੰਘ ਨੇ ਅੱਜ ਇਕ ਅਜਿਹਾ ਕੰਮ ਕੀਤਾ(havildar gives example of honesty), ਜਿਸ ਨੂੰ ਵੇਖ ਉਹ ਬਾਕੀ ਸਾਰੇ ਮੁਲਾਜ਼ਮਾਂ ਅਤੇ ਅਫਸਰਾਂ ਅੱਗੇ ਮਿਸਾਲ ਬਣ ਗਿਆ। ਅਮਨਦੀਪ ਸਿੰਘ ਨੇ ਇਸ ਬਾਰੇ ਦੱਸਿਆ ਕਿ ਉਹ ਜਦੋਂ ਗੁਰੂ ਨਾਨਕਪੁਰਾ ਇਲਾਕੇ ਵਿਚ ਘੁੰਮ ਰਿਹਾ ਸੀ ਤਾਂ ਉਸ ਨੂੰ ਇਕ ਪਰਸ ਮਿਲਿਆ ਜਿਸ ਵਿੱਚ 13 ਹਜਾਰ 700 ਰੁਪਏ ਅਤੇ ਤਿੰਨ ਏਟੀਐਮ ਸਮੇਤ ਜ਼ਰੂਰੀ ਕਾਗਜ਼ਾਤ (purse was full of money) ਸੀ।
ਉਸ ਦੇ ਮੁਤਾਬਕ ਉਸ ਨੇ ਇਹ ਪਰਸ ਮਾਲਕ ਨੂੰ ਦੇਣ ਦੀ ਸੋਚੀ ਅਤੇ ਪਰਸ ਵਿੱਚ ਮੌਜੂਦ ਡਰਾਈਵਿੰਗ ਲਾਈਸੈਂਸ ਤੋਂ ਮਾਲਕ ਦਾ ਪਤਾ ਪੜ੍ਹਿਆ ਜੋ ਕਿ ਦਿੱਲੀ ਦਾ ਰਹਿਣ ਵਾਲਾ ਸੀ। ਉਹ ਆਪਣੀ ਡਿਊਟੀ ਕਰਕੇ ਦਿੱਲੀ ਤਾਂ ਨਹੀਂ ਜਾ ਸਕਿਆ ਬੈਂਕ ਵਿੱਚ ਨੌਕਰੀ ਕਰਦੇ ਆਪਣੇ ਇੱਕ ਦੋਸਤ ਦੇ ਰਾਹੀਂ ਪਰਸ ਵਿਚ ਮੌਜੂਦ ਏਟੀਐਮ ਤੋਂ ਮਾਲਕ ਦਾ ਫੋਨ ਨੰਬਰ ਲੱਭ ਕੇ ਸੰਪਰਕ ਕੀਤਾ ਤੇ ਅੱਜ ਸੁਰਿੰਦਰ ਕੁੰਦਰਾ ਖ਼ੁਦ ਥਾਣਾ ਨੰਬਰ ਛੇ ਆਏ ਜਿਥੇ ਅਮਨਦੀਪ ਸਿੰਘ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਪਰਸ ਸੌਪ ਦਿੱਤਾ (havildar returned purse to owner)।
ਅਮਨਦੀਪ ਨੇ ਕਿਹਾ ਕਿ ਇਹ ਗੱਲ ਹਰ ਕਿਸੇ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਸਮਾਜ ਉੱਪਰ ਬਹੁਤ ਅਸਰ ਪੈਂਦਾ ਹੈ ਅਤੇ ਲੋਕਾਂ ਨੂੰ ਵੀ ਇਹਦਾ ਕਰਨ ਦੀ ਸਿੱਖਿਆ ਮਿਲਦੀ ਹੈ। ਉੱਧਰ ਪਰਸ ਦੇ ਮਾਲਕ ਸੁਰਿੰਦਰ ਕੁੰਦਰਾ ਨੇ ਕਿਹਾ ਕਿ ਉਹ ਜਲੰਧਰ ਆਪਣੇ ਭਰਾ ਨੂੰ ਮਿਲਣ ਵਾਸਤੇ ਆਏ ਹੋਏ ਸੀ ਤੇ ਉਨ੍ਹਾਂ ਦਾ ਪਰਸ ਕਿਤੇ ਡਿੱਗ ਗਿਆ। ਜੋ ਅਮਨਦੀਪ ਸਿੰਘ ਨੇ ਫੋਨ ਕਰਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਹੈ। ਉਨ੍ਹਾਂ ਨੇ ਇਸ ਮੌਕੇ ਅਮਨਦੀਪ ਸਿੰਘ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਕੁਲਤਾਰ ਸਿੰਘ ਸੰਧਵਾਂ ਦੀ ਪੱਗ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’