ਜਲੰਧਰ: ਪੰਜਾਬੀਆਂ ਖਾਣ ਪੀਣ ਦੇ ਬਹੁਤ ਸ਼ੌਕੀਨ ਹਨ। ਇਸ ਨੂੰ ਸਿਟੀ ਇੰਸਟੀਚਿਊਟ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਦਰਸ਼ਾ ਦਿੱਤਾ ਹੈ। ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਨਾਰੀਅਲ ਦੀ ਦੋ ਸੌ ਅੱਠ ਫੁੱਟ ਲੰਬੀ ਬਰਫੀ ਬਣਾਈ ਹੈ। ਇਹ ਬਰਫੀ ਬਣਾ ਕੇ ਉਨ੍ਹਾਂ ਨੇ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦੁਨੀਆਂ ਵਿਚ ਸਭ ਤੋਂ ਲੰਬੀ ਬਰਫੀ ਬਣਾਉਣ ਦਾ ਰਿਕਾਰਡ ਦਰਜ ਕਰਵਾ ਦਿੱਤਾ ਹੈ।
ਯੂਨੀਵਰਸਿਟੀ ਦੇ ਕੈਂਪਸ ਵਿੱਚ ਸਭ ਦੇ ਸਾਹਮਣੇ ਦੋ ਸੌ ਅੱਠ ਫੁੱਟ ਲੰਬੀ ਬਰਫ਼ੀ ਬਣਾ ਕੇ ਇਕ ਨਵਾਂ ਰਿਕਾਰਡ ਬਣਾਇਆ ਗਿਆ। ਇਸ ਬਾਰੇ ਯੂਨੀਵਰਸਿਟੀ ਦੇ ਡਾਇਰੈਕਟਰ ਮਨਵੀਰ ਸਿੰਘ ਅਤੇ ਹੋਰ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਵਿਦਿਆਰਥੀਆਂ ਨੇ ਇਹ ਕੰਮ ਉਨ੍ਹਾਂ ਦੀ ਉਪਸਥਿਤੀ ਵਿਚ ਕੀਤਾ। ਜਿਸ ਕਰਕੇ ਉਹ ਲਿਮਕਾ ਬੁੱਕ ਆਫ ਰਿਕਾਰਡ ਵਿਚ ਆਪਣੇ ਸ਼ਹਿਰ ਤੇ ਆਪਣੀ ਯੂਨੀਵਰਸਿਟੀ ਦਾ ਨਾਮ ਦਰਜ ਕਰਵਾ ਸਕੇ।
ਇਹ ਵੀ ਪੜ੍ਹੋ:- ਸਲਾਹਕਾਰ ਸਿੱਧੂ ਦੇ ਨਿੱਜੀ ਨੇ, ਕਾਂਗਰਸ ਦੇ ਨਹੀਂ: ਪਰਗਟ ਸਿੰਘ