ਜਲੰਧਰ: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਤੇਰਾ ਤੇਰਾ ਤੋਲ ਕੇ ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਜੋ ਕੁਝ ਹੈ। ਵਾਹਿਗੁਰੂ ਉਹ ਤੇਰਾ ਹੈ ਇਸੇ 13-13 ਦੇ ਸਿਧਾਂਤ ਦੇ ਜਲੰਧਰ ਵਿਖੇ ਇਕ ਇਸ ਦੁਕਾਨ (ਹੱਟੀ) ਖੁੱਲ੍ਹੀ ਹੈ ਜਿੱਥੇ ਲੋੜਵੰਦ ਲੋਕਾਂ ਨੂੰ ਹਰ ਚੀਜ਼ ਮਹਿਜ਼ 13 ਰੁਪਏ ਵਿੱਚ ਮਿਲਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਹੁਲੀਏ ਹੱਟੀ ਅੱਜ ਜਲੰਧਰ ਵਿੱਚ ਖ਼ੂਬ ਕੰਮ ਕਰ ਰਹੀ ਹੈ।
ਲੋਕ ਉਹ ਵਸਤੂਆਂ ਜਿਨ੍ਹਾਂ ਨੂੰ ਇਸਦੀ ਲੋੜ ਨਹੀਂ ਹੈ ਬਜਾਏ ਕਿਤੇ ਸੁੱਟਣ ਜਾਂ ਨਸ਼ਟ ਕਰਨ ਦੇ ਇਸ ਹੱਟੀ 'ਚ ਆ ਕੇ ਦੇ ਜਾਂਦੇ ਹਨ। ਲੋਕ ਇੱਥੇ ਹਰ ਤਰ੍ਹਾਂ ਦੀਆਂ ਚੀਜ਼ਾਂ ਕੱਪੜੇ, ਕਿਤਾਬਾਂ, ਘਰ ਦਾ ਸਾਮਾਨ ਇੱਥੇ ਦੇ ਕੇ ਚਲੇ ਜਾਂਦੇ ਹਨ। ਜਿਨ੍ਹਾਂ ਨੂੰ ਤੇਰਾ ਤੇਰਾ ਹੱਟੀ 'ਚ ਸੇਵਾਦਾਰ ਸਾਫ਼ ਸੁਥਰਾ ਬਣਾ ਦੁਕਾਨ 'ਚ ਸਜਾ ਦਿੰਦੇ ਹਨ ਅਤੇ ਲੋੜਵੰਦ ਲੋਕ ਇੱਥੋਂ ਇਹ ਸਾਮਾਨ ਆਪਣੀ ਲੋੜ ਅਨੁਸਾਰ ਖਰੀਦ ਕੇ ਲੈ ਜਾਂਦੇ ਹਨ।
ਜਿੱਥੋਂ ਇਹ ਸਾਰੀਆਂ ਚੀਜ਼ਾਂ ਮਹਿਜ਼ 13 ਰੁਪਏ ਵਿੱਚ ਮਿਲਦੀਆਂ ਹਨ। ਜ਼ਰੂਰਤਮੰਦਾਂ ਨੂੰ ਰਾਸ਼ਨ ਤੋਂ ਲੈ ਕੇ ਗ਼ਰੀਬ ਲੜਕੀਆਂ ਦੀ ਸ਼ਾਦੀ ਅਤੇ ਗਰੀਬ ਲੋਕਾਂ ਨੂੰ ਕਾਨੂੰਨੀ ਸਲਾਹ ਦੇ ਨਾਲ ਨਾਲ ਦਵਾਈਆਂ ਤੱਕ ਹਰ ਚੀਜ਼ ਦੀ ਕੀਮਤ 13 ਰੁਪਏ ਹੈ। ਅੱਜ ਇਸ ਦੁਕਾਨ 'ਤੇ ਲੋਕ ਦੂਰੋਂ ਦੂਰੋਂ ਆ ਕੇ ਸਾਮਾਨ ਖਰੀਦਦੇ ਹਨ। ਖ਼ਾਸਕਰ ਪਰਵਾਸੀ ਲੋਕਾਂ ਦੀ ਗਿਣਤੀ ਇਸ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹ ਇਕ ਅਜਿਹੀ ਦੁਕਾਨ ਜਿੱਥੇ ਕਿਸੇ ਲੋੜਵੰਦ ਨੂੰ 13 ਰੁਪਏ 'ਚ ਕੁੱਲ ਚੀਜ਼ ਦੇਣ ਲੱਗਿਆ ਧਰਮ ਤੇ ਜਾਤੀ ਨਹੀਂ ਦੇਖੀ ਜਾਂਦੀ ਹੈ।
13 ਰੁਪਏ 'ਚ ਮਿਲਦੀ ਕਾਨੂੰਨੀ ਸਲਾਹ: ਜੇਕਰ ਕਿਸੇ ਲੋੜਵੰਦ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਸਲਾਹ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਕਿਸੇ ਵਕੀਲ ਕੋਲ ਜਾਣ ਤੋਂ ਪਹਿਲੇ ਆਪਣੀ ਜੇਬ ਟਟੋਲੀ ਪੈਂਦੀ ਹੈ। ਵਕੀਲਾਂ ਦਾ ਖਰਚਾ ਹਜ਼ਾਰਾਂ ਰੁਪਏ ਹੈ। ਪਰ ਜੇਕਰ ਕਿਤੇ ਉਹੀ ਇਨਸਾਨ ਤੇਰਾ ਤੇਰਾ ਹੱਟੀ ਵਿਚ ਆ ਕੇ ਇਨ੍ਹਾਂ ਦੇ ਵਕੀਲਾਂ ਤੋ ਕਾਨੂੰਨੀ ਸਲਾਹ ਲੈਂਦਾ ਹੈ ਤਾਂ ਉਸ ਨੂੰ ਇਸ ਦੇ ਲਈ ਮਹਿਜ਼ 13 ਰੁਪਏ ਚੁਕਾਉਣੇ ਪੈਂਦੇ ਹਨ। ਇਹੀ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਜੋ ਪ੍ਰਾਈਵੇਟ ਤੌਰ 'ਤੇ ਕਾਫ਼ੀ ਮਹਿੰਗੀ ਮਿਲਦੀ ਹੈ ਇਹ ਜਾਣਕਾਰੀ ਇੱਥੇ 13 ਵਿੱਚ ਦਿੱਤੀ ਜਾਂਦੀ ਹੈ।
13 ਰੁਪਏ 'ਚ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਅਤੇ ਲੋੜਵੰਦ ਲੜਕੀਆਂ ਦੇ ਵਿਆਹ: ਜਲੰਧਰ ਦੀ ਇਸ ਤੇਰਾ ਤੇਰਾ ਹੱਟੀ ਉੱਪਰ ਲੋਕ ਆ ਕੇ ਰਾਸ਼ਨ ਲਈ ਆਪਣਾ ਨਾਮ ਰਜਿਸਟਰ ਕਰਵਾਉਂਦੇ ਹਨ। ਇੱਥੇ ਇਕ ਲਿਸਟ ਬਣਾਈ ਜਾਂਦੀ ਹੈ ਜਿਨ੍ਹਾਂ ਵਿੱਚ ਇੱਥੇ ਰਜਿਸਟਰਡ ਲੋਕਾਂ ਨੂੰ ਤੇਰਾਂ ਰੁਪਏ ਵਿੱਚ ਰਾਸ਼ਨ ਮੁਹੱਈਆ ਕਰਾਇਆ ਜਾਂਦਾ ਹੈ। ਇਸ ਦੇ ਨਾਲ ਹੀ ਤੇਰਾ ਤੇਰਾ ਹੱਟੀ ਵੱਲੋਂ ਇਕ ਮੈਰਿਜ ਬਿਊਰੋ ਵੀ ਚਲਾਇਆ ਜਾ ਰਿਹਾ ਹੈ। ਬਲਕਿ 13 ਰੁਪਏ ਦੀ ਸੇਵਾ ਲੈ ਕੇ ਉਨ੍ਹਾਂ ਦੇ ਵਿਆਹ ਵੀ ਕਰਵਾਏ ਜਾਂਦੇ ਹਨ। ਇਸ ਵਿਚ ਖਾਸ ਗੱਲ ਇਹ ਹੈ ਕਿ ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਉਪਰ ਜ਼ਰੂਰੀ ਸਾਮਾਨ ਵੀ ਦਿੱਤਾ ਜਾਂਦਾ ਹੈ ਜੋ ਅਗਾਂਹ ਉਹਦੀ ਜ਼ਿੰਦਗੀ ਵਿਚ ਉਸ ਲਈ ਲੋੜੀਂਦਾ ਹੁੰਦਾ ਹੈ।
ਤੇਰਾ ਤੇਰਾ ਹੱਟੀ ਵਿੱਚ ਕਿਤਾਬਾਂ ਦੀ ਸੇਵਾ ਮੁਫ਼ਤ: ਤੇਰਾ ਤੇਰਾ ਹੱਟੀ 'ਚ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦੀ ਸੇਵਾ ਕੀਤੀ ਜਾਂਦੀ ਹੈ। ਇੱਥੇ ਆਮ ਲੋਕਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਕੇ ਜਿਸ ਜਮਾਤ 'ਚ ਉਨ੍ਹਾਂ ਦਾ ਬੱਚਾ ਹੋਇਆ ਹੈ ਉਸ ਦੀਆਂ ਕਿਤਾਬਾਂ ਮੁਫ਼ਤ ਲੈ ਸਕਦੇ ਹਨ।
ਇਸ ਦੁਕਾਨ 'ਤੇ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੀਆਂ ਕਿਤਾਬਾਂ ਮੁਫਤ ਦਿੱਤੀਆਂ ਜਾਂਦੀਆਂ ਹਨ।
ਤੇਰਾ ਤੇਰਾ ਵੱਲੋਂ ਡਾਕਟਰੀ ਸੇਵਾ ਦਾ ਵੀ ਲੋਕ ਲੈਂਦੇ ਨੇ ਫ਼ਾਇਦਾ: ਤੇਰਾਂ ਤੇਰਾਂ ਹੱਟੀ ਵੱਲੋਂ ਆਪਣੀ ਇਸ ਦੁਕਾਨ ਵਿੱਚ ਇਕ ਛੋਟਾ ਜਿਹਾ ਕਲੀਨਿਕ ਵੀ ਬਣਾਇਆ ਗਿਆ ਹੈ ਜਿੱਥੇ ਡਾਕਟਰ ਆ ਕੇ ਲੋਕਾਂ ਦੀ ਸੇਵਾ ਕਰਦੇ ਹਨ। ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਦਿੰਦੇ ਹਨ। ਇੱਥੇ ਜ਼ਿਕਰਯੋਗ ਗੱਲ ਹੈ ਕਿ ਮਰੀਜ਼ਾਂ ਨੂੰ ਇਹ ਦਵਾਈਆਂ ਚਾਹੇ ਉਹ ਇੱਕ ਦਿਲ ਦੀ ਹੋਵੇ ਜਾਂ ਫਿਰ ਦੱਸ ਵੀਹ ਦਿਨਾਂ ਦੀ ਉਸ ਦੀ ਕੀਮਤ ਸਿਰਫ਼ 13 ਰੁਪਏ ਹੀ ਲਈ ਜਾਂਦੀ ਹੈ। ਇਸ ਤੋਂ ਇਲਾਵਾ ਹੱਟੀ ਵੱਲੋਂ ਮਰੀਜ਼ਾਂ ਦੇ ਅਲੱਗ ਅਲੱਗ ਚੈੱਕਅੱਪ ਵੀ ਕੀਤੇ ਜਾਂਦੇ ਹਨ।
ਕਾਊਂਟਰ 'ਤੇ ਬੈਠ ਇਸ ਸਮਾਨ ਲੋੜਵੰਦ ਲੋਕਾਂ ਤੱਕ ਪਹੁੰਚਾਉਂਦੇ ਹਨ ਇਨ੍ਹਾਂ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ ਲੋਕ ਸਿਰਫ਼ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਹਨ। ਇਸੇ ਹੀ ਇਸ ਸੇਵਾ ਦਾ ਭੁਪਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਦੋ ਬੇਟੇ ਅਤੇ ਦੋਵੇਂ ਵਧੀਆ ਨੌਕਰੀਆਂ ਕਰਦੇ ਹਨ। ਉਨ੍ਹਾਂ ਮੁਤਾਬਕ ਉਹ ਇਸ ਦੁਕਾਨ 'ਤੇ ਸਿਰਫ਼ ਸੇਵਾ ਦੀ ਭਾਨਾ ਨਾਲ ਆਉਂਦੇ ਹਨ। ਉਹ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ। ਉਹ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਦੇ ਹਿੱਸੇਦਾਰ ਬਣ ਰਹੇ ਹਨ।
ਇਹ ਵੀ ਪੜ੍ਹੋ:- ਜੇਲ੍ਹ ਪਹੁੰਚੇ ਸਿੱਧੂ, ਪਟਿਆਲਾ ਜੇਲ੍ਹ ’ਚ ਕੱਟਣਗੇ ਅੱਜ ਦੀ ਪਹਿਲੀ ਰਾਤ