ਜਲੰਧਰ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਥੇਬੰਦੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਹਮੇਸ਼ਾ ਤੋਂ ਪਰੇਸ਼ਾਨ ਕਰਨੀ ਆ ਰਹੀ ਹੈ। ਫਿਰ ਚਾਹੇ ਗੱਲ ਐੱਮਐੱਸਪੀ ਦੀ ਹੋਵੇ, ਕਮੇਟੀ ਦੀ ਹੋਵੇ ਜਾਂ ਫਿਰ ਲਖੀਮਪੁਰ ਵਾਲੀ ਘਟਨਾ ਦੀ ਹੋਵੇ, ਹਰ ਪਾਸੇ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ।
ਇਹ ਵੀ ਪੜੋ: Weather Report: ਪੰਜਾਬ ’ਚ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 2 ਸਾਲ ਦਿੱਲੀ ਬਾਰਡਰ ‘ਤੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਵੱਲੋਂ ਇਹ ਕਹਿ ਕੇ ਕਿਸਾਨਾਂ ਨੂੰ ਵਰਗਲਾਇਆ ਗਿਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਜਾਂ ਫਿਰ ਜੋ ਮੰਗਾ ਰਹਿੰਦੀਆਂ ਨੇ ਉਹ ਵੀ ਜਲਦ ਹੀ ਮੰਨ ਲਈਆਂ ਜਾਣਗੀਆਂ, ਪਰ ਅਸਲ ਵਿੱਚ ਕੇਂਦਰ ਸਰਕਾਰ ਵੱਲੋਂ ਨਾਂ ਤਾਂ ਐੱਮਐੱਸਪੀ ਦੇ ਮੁੱਦੇ ‘ਤੇ ਸਹੀ ਫੈਸਲਾ ਲਿਆ ਗਿਆ ਹੈ, ਨਾ ਹੀ ਜੋ ਕਮੇਟੀ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਹੈ ਇਸ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਸਹੀ ਢੰਗ ਨਾਲ ਰੱਖਿਆ ਗਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਇਸੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਰੇਲ ਰੋਕੂ ਅੰਦੋਲਨ ਦਿੱਤਾ ਜਾਏਗਾ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਇਸ ਨੂੰ ਲੈ ਕੇ 31 ਜੁਲਾਈ ਨੂੰ 11 ਵਜੇ ਤੋਂ 3 ਵਜੇ ਤੱਕ ਰੇਲ ਰੋਕੂ ਅੰਦੋਲਨ ਕੀਤਾ ਜਾਏਗਾ। ਉਨ੍ਹਾਂ ਕਿਹਾ ਇਸ ਮੌਕੇ ਸੜਕ ਯਾਤਾਯਾਤ ਨੂੰ ਬੰਦ ਨਹੀਂ ਕੀਤਾ ਜਾਏਗਾ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇੰਨੀ ਗਰਮੀ ਵਿੱਚ ਲੋਕ ਪ੍ਰੇਸ਼ਾਨ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਲਖੀਮਪੁਰ ਵਿਖੇ ਘਟੀ ਘਟਨਾ ਵਾਲੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ ਹੈ ਜਿਸ ਕਰਕੇ ਅਗਸਤ ਦੇ ਮਹੀਨੇ ਵਿੱਚ 18,19,20 ਤਾਰੀਖ ਨੂੰ 75 ਘੰਟੇ ਦਾ ਅੰਦੋਲਨ ਕਰਨਗੇ।
ਇਹ ਵੀ ਪੜੋ: ਕਾਲਜ ’ਚ ਪੇਪਰ ਦੇਣ ਆਏ ਵਿਦਿਆਰਥੀ ਦਾ ਕੜਾ ਲਹਾਉਣ ਦੇ ਮਾਮਲੇ ’ਚ ਜਥੇਦਾਰ ਦਾ ਵੱਡਾ ਬਿਆਨ