ਜਲੰਧਰ: ਪਿੰਡ ਲੰਮਾ ਵਿਖੇ ਜੰਡੂਸਿੰਘਾ ਰੋਡ 'ਤੇ ਤੇਜ਼ ਰਫਤਾਰ ਟੈਂਕਰ (Tanker) ਨੇ ਸਾਹਮਣੇ ਆ ਰਹੇ ਕੰਟੇਨਰ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਕੰਟੇਨਰ ਚਾਲਕ ਕਨ੍ਹੱਈਆ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਨੂੰ ਲੋਕਾਂ ਨੇ ਬੜੀ ਹੀ ਮੁਸ਼ੱਕਤ ਤੋਂ ਬਾਅਦ ਕੰਟੇਨਰ ਤੋਂ ਬਾਹਰ ਕੱਢਿਆ।
ਕੰਟੇਨਰ ਦੇ ਕਲੀਨਰ ਬਬਲੂ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਜਾਣਕਾਰੀ ਥਾਣਾ ਨੰਬਰ ਅੱਠ ਦੀ ਪੁਲਿਸ ਨੂੰ ਦੇ ਦਿੱਤੀ ਸੀ। ਜਦੋਂ ਪੁਲੀਸ ਆਈ ਤਾਂ ਪੁਲੀਸ ਨੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਸੁਖਜੀਤ ਸਿੰਘ ਦਾ ਕਹਿਣ ਹੈ ਕਿ ਟੈਂਕਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਟੈਂਕਰ ਵਿੱਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ। ਪੁਲੀਸ ਵੱਲੋਂ ਕਹਿਣਾ ਹੈ ਕਿ ਦੋਨਾਂ ਗੱਡੀਆਂ ਨੂੰ ਕਬਜ਼ੇ ਵਿੱਚ ਲਿਆ ਦਿੱਤਾ ਹੈ ਅਤੇ ਜਲਦੀ ਹੀ ਟੈਂਕਰ ਚਾਲਕ ਨੂੰ ਗ੍ਰਿਫਤਾਰ ਕਰ ਦਿੱਤਾ ਜਾਵੇਗਾ।