ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਬੰਗਾ (Banga Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਸੁਖਵਿੰਦਰ ਸੁੱਖੀ (Sukhwinder Sukhi) ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਮਹੌਲ ਮਘ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਬੰਗਾ ਸੀਟ (Banga Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਬੰਗਾ (Banga Assembly Constituency)
ਜੇਕਰ ਬੰਗਾ ਸੀਟ (Banga Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (SAD) ਦੇ ਸੁਖਵਿੰਦਰ ਸੁੱਖੀਮੌਜੂਦਾ ਵਿਧਾਇਕ ਹਨ। ਸੁਖਵਿੰਦਰ ਸੁੱਖੀ 2017 ਵਿੱਚ ਪਹਿਲੀ ਵਾਰ ਇਥੋਂ ਵਿਧਾਇਕ ਬਣੇ ਸੀ। ਉਨ੍ਹਾਂ ਨੇ ਬੰਗਾ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ (AAP) ਦੇ ਹਰਜੋਤ ਨੂੰ ਹਰਾਇਆ ਸੀ। ਇਸ ਵਾਰ ਅਕਾਲੀ ਦਲ ਨੇ ਸੁਖਵਿੰਦਰ ਸੁੱਖੀ ਨੂੰ ਮੁੜ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਭਾਜਪਾ ਨੇ ਅਕਾਲੀਆਂ ਨਾਲ ਗਠਜੋੜ ਵੇਲੇ ਦੇ ਪੁਰਾਣੇ ਚਿਹਰੇ ਮੋਹਨ ਲਾਲ ਬੰਗਾ ਨੂੰ ਉਮੀਦਵਾਰ ਬਣਾ ਲਿਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਦਮਦਾਰ ਚਿਹਰਾ ਬਦਲ ਕੇ ਕੁਲਜੀਤ ਸਿੰਘ ਸਰਹਾਲ ਨੂੰ ਟਿਕਟ ਦਿੱਤੀ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਬੰਗਾ ਸੀਟ (Banga Constituency) ’ਤੇ 77.07 ਫੀਸਦ ਵੋਟਿੰਗ ਹੋਈ ਸੀ ਤੇ ਅਕਾਲੀ-ਭਾਜਪਾ ਗਠਜੋੜ (SAD-BJP) ਦੇ ਸੁਖਵਿੰਦਰ ਸੁੱਖੀ (Sukhwinder Sukhi)ਵਿਧਾਇਕ ਬਣੇ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹਰਜੋਤ (Harjot) ਨੂੰ ਮਾਤ ਦਿੱਤੀ ਸੀ। ਜਦੋਂਕਿ ਕਾਂਗਰਸ ਦੇ ਸਤਨਾਮ ਕੈਂਥ (Satnam Kainth) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਅਕਾਲੀ-ਭਾਜਪਾ ਦੇ ਉਮੀਦਵਾਰ ਸੁਖਵਿੰਦਰ ਸੁੱਖੀ ਨੂੰ 45256 ਵੋਟਾਂ ਪਈਆਂ ਸੀ, ਜਦੋਂਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਹਰਜੋਤ ਰਹੇ ਸੀ। ਉਨ੍ਹਾਂ ਨੂੰ 43363 ਵੋਟਾਂ ਪਈਆਂ ਸੀ ਤੇ ਕਾਂਗਰਸ ਦੇ ਸਤਨਾਮ ਕੈਂਥ ਨੂੰ 13408 ਵੋਟਾਂ ਹਾਸਲ ਹੋਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ ਸਭ ਤੋਂ ਵੱਧ 37.16 ਵੋਟਾਂ ਪਈਆਂ ਸੀ ਜਦੋਂਕਿ ਆਮ ਆਦਮੀ ਪਾਰਟੀ ਨੂੰ 35.61 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਕਾਂਗਰਸ ਦਾ ਵੋਟ ਸ਼ੇਅਰ 11.01 ਫੀਸਦੀ ਹੀ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਬੰਗਾ (Banga Assembly Constituency) ਤੋ ਕਾਂਗਰਸ (Congress) ਦੇ ਤਰਲੋਚਨ ਸੂੰਢ ਵਿਧਾਇਕ ਬਣੇ ਸੀ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (SAD-BJP) ਦੇ ਮੋਹਨ ਲਾਲ ਬੰਗਾ ਨੂੰ ਹਰਾਇਆ ਸੀ। ਸੂੰਢ ਨੂੰ 42033 ਵੋਟਾਂ ਪਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ ਦੇ ਮੋਹਨ ਲਾਲ ਬੰਗਾ ਨੂੰ 38808 ਵੋਟਾਂ ਪਈਆਂ ਸੀ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ 21492 ਵੋਟਾਂ ਹਾਸਲ ਕੀਤੀਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬੰਗਾ (Banga Assembly Constituency) 'ਤੇ 79.86 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 36.96 ਫੀਸਦੀ ਵੋਟਾਂ ਮਿਲੀਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ ਨੂੰ 34.13 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਬਸਪਾ ਉਮੀਦਵਾਰ ਨੇ 18.90 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਸੀ।
ਬੰਗਾ (Banga Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਤਸਵੀਰ ਲਗਭਗ ਸਾਫ ਹੋ ਚੁੱਕੀ ਹੈ ਪਰ ਅਜੇ ਤੱਕ ਕਾਂਗਰਸ ਉਮੀਦਵਾਰ ਲਈ ਮੱਥਾ ਖਪਾ ਰਹੀ ਹੈ। ਮੁੱਖ ਤੌਰ ’ਤੇ ਭਾਜਪਾ ਤੇ ਅਕਾਲੀ ਦਲ ਚੋਣ ਮੈਦਾਨ ਵਿੱਚ ਡਟ ਚੁੱਕੇ ਹਨ। ਭਾਜਪਾ (BJP) ਨੇ ਪੁਰਾਣਾ ਚਿਹਰਾ ਮੋਹਨ ਲਾਲ ਬੰਗਾ (Mohan Lal Banga)ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਚੌਥੀ ਵਾਰ ਚੋਣ ਲੜਨਗੇ ਤੇ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਥੋਂ ਆਪਣਾ ਪੁਰਾਣਾ ਤਗੜਾ ਉਮੀਦਵਾਰ ਬਦਲ ਦਿੱਤਾ ਹੈ ਤੇ ਕਾਂਗਰਸ ਦਾ ਉਮੀਦਵਾਰ ਪਿਛਲੀ ਵਾਰ ਤੀਜੇ ਸਥਾਨ ’ਤ ਰਿਹਾ ਸੀ, ਜਿਸ ਕਾਰਨ ਪਾਰਟੀ ਮੁਕਾਬਲੇ ਵਿੱਚ ਆਉਣ ਲਈ ਕਿਸੇ ਹੋਰ ਵੱਡੇ ਚਿਹਰੇ ਦੀ ਤਲਾਸ਼ ਵਿੱਚ ਹੈ। ਕੁਲ ਮਿਲਾ ਕੇ ਅਜੇ ਮੁਕਾਬਲਾ ਭਾਜਪਾ ਤੇ ਅਕਾਲੀ ਦਲ ਵਿੱਚ ਨਜ਼ਰ ਆ ਰਿਹਾ ਹੈ ਤੇ ਪੂਰੀ ਤਸਵੀਰ ਕਾਂਗਰਸ ਦਾ ਉਮੀਦਵਾਰ ਦੇ ਆਉਣ ਨਾਲ ਸਪਸ਼ਟ ਹੋਣ ਵਾਲੀ ਹੈ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਨੇ ਖੁਦ ਨੂੰ ਐਲਾਨਿਆ ਅਕਾਲੀ ਦਲ-ਬਸਪਾ ਦਾ ਮੁੱਖ ਮੰਤਰੀ ਉਮੀਦਵਾਰ