ETV Bharat / city

ਸੰਗਰੂਰ ਜ਼ਿਮਣੀ ਚੋਣ ਨੂੰ ਲੈ ਕੇ ਬੀਜੇਪੀ ਦਾ ਢੀਂਡਸਾ ਪਰਿਵਾਰ ’ਤੇ ਵੱਡਾ ਦਾਅ !

ਪੰਜਾਬ ’ਚ ਹੋਣ ਵਾਲੀਆਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਣੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅ ਖੇਡੇ ਜਾ ਰਹੇ ਹਨ। ਸੂਤਰਾਂ ਤੋਂ ਸਾਹਮਣੇ ਆਇਆ ਹੈ ਕਿ ਬੀਜੇਪੀ ਸੰਗਰੂਰ ਸੀਟ ਦੇ ਲਈ ਢੀਂਡਸਾ ਪਰਿਵਾਰ ’ਤੇ ਵੱਡਾ ਦਾਅ ਖੇਡ ਸਕਦੀ ਹੈ।

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਣੀ ਚੋਣ
ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਣੀ ਚੋਣ
author img

By

Published : May 28, 2022, 11:44 AM IST

Updated : May 28, 2022, 1:17 PM IST

ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਵੱਲੋਂ ਭਾਰੀ ਬਹੁਮਤ ਹਾਸਿਲ ਕਰਨ ਤੋਂ ਬਾਅਦ ਹੁਣ ਸਾਰੀਆਂ ਸਿਆਸੀਆਂ ਪਾਰਟੀਆਂ ਦੀ ਨਜ਼ਰ ਪੰਜਾਬ ’ਚ ਆਉਣ ਵਾਲੀਆਂ ਚੋਣਾਂ ’ਤੇ ਹਨ। ਸੰਗਰੂਰ ਲੋਕਸਭਾ ਸੀਟ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਹਨ। ਚੋਣਾਂ ਨੂੰ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਤਿਆਰੀਆਂ ਖਿੱਚ ਦਿੱਤੀਆਂ ਹਨ। ਪੰਜਾਬ ’ਚ ਬੀਜੇਪੀ ਵੱਲੋਂ ਮੀਟਿੰਗਾਂ ਅਤੇ ਬੈਠਕਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

ਢੀਂਡਸਾ ਪਰਿਵਾਰ ’ਤੇ ਦਾਅ: ਸੂਤਰਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਲੋਕਸਭਾ ਸੀਟ ਨੂੰ ਲੈ ਕੇ ਬੀਜੇਪੀ ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ। ਬੀਜੇਪੀ ਵੱਲੋਂ ਸੰਗਰੂਰ ਲੋਕਸਭਾ ਸੀਟ ਦੇ ਲਈ ਢੀਂਡਸਾ ਪਰਿਵਾਰ ’ਤੇ ਦਾਅ ਖੇਡ ਸਕਦੀ ਹੈ। ਸੂਤਰਾਂ ਮੁਤਾਬਿਕ ਸੰਗਰੂਰ ਲੋਕਸਭਾ ਸੀਟ ਦੇ ਲਈ ਬੀਜੇਪੀ ਸਾਬਕਾ ਸਾਂਸਦ ਸੁਖਦੇਵ ਢੀਂਡਸਾ ਦੇ ਬੇਟੇ ਪਰਮਿੰਦਰ ਢੀਂਡਸਾ ਇੱਥੋਂ ਚੋਣ ਲੜ ਸਕਦੇ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਸੰਗਰੂਰ ਸੀਟ ਨੂੰ ਲੈ ਕੇ ਬੀਜੇਪੀ ਦਾ ਚੰਡੀਗੜ੍ਹ ਵਿਖੇ ਮੰਥਨ ਵੀ ਹੋ ਚੁੱਕਿਆ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬੀਜੇਪੀ ਨੇ ਉਨ੍ਹਾਂ ਨੂੰ ਸੀਟ ਲਈ ਆਫਰ ਵੀ ਦੇ ਦਿੱਤਾ ਹੈ।

ਸੰਗਰੂਰ ਸੀਟ: ਕਾਬਿਲੇਗੌਰ ਹੈ ਕਿ ਸਾਲ 2014 ’ਚ ਭਗਵੰਤ ਮਾਨ ਨੇ ਸੁਖਦੇਵ ਢੀਂਡਸਾ ਨੂੰ ਹਰਾ ਕੇ ਸੰਗਰੂਰ ਦੀ ਸੀਟ ਜਿੱਤੀ ਸੀ। ਇਸ ਤੋਂ ਬਾਅਦ ਭਗਵੰਤ ਮਾਨ ਦੇ ਸਾਹਮਣੇ ਢੀਂਡਸਾ ਪਰਿਵਾਰ ਨਹੀਂ ਟਿਕਿਆ। ਇਸ ਵਾਰ ਦੀਆਂ ਹੋਈਆਂ ਸਾਲ 2022 ਦੀਆਂ ਵਿਧਾਨਸਭਾ ਚੋਣਾਂ ’ਚ ਢੀਂਡਸਾ ਲਹਿਰਾਗਾਗਾ ਦੀ ਸੀਟ ਤੋਂ ਹਾਰ ਗਏ।

ਭਗਵੰਤ ਮਾਨ ਨੇ ਦਿੱਤਾ ਸੀ ਅਸਤੀਫ਼ਾ: ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਪੰਜਾਬ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ (Bhagwant Mann resigns from Lok Sabha seat) ਦਿੱਤਾ ਸੀ। ਉਹ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਇਕਲੌਤੇ ਮੈਂਬਰ ਸਨ, ਇਸ ਨਾਲ ‘ਆਪ’ ਹੁਣ ਲੋਕ ਸਭਾ ਵਿੱਚ ਪ੍ਰਤੀਨਿਧਤਾ ਖਤਮ ਹੋ ਗਈ ਸੀ।

'ਆਪ' ਦਾ ਦਾਅ: ਉੱਥੇ ਹੀ ਦੂਜੇ ਪਾਸੇ ਰਾਜਸਭਾ ਸਭਾ ਦੇ ਉਮੀਦਵਾਰਾਂ ਨੂੰ ਲੈ ਕੇ ਪਹਿਲਾਂ ਹੀ ਵਿਵਾਦਾਂ ’ਚ ਫਸ ਚੁੱਕੀ ਹੈ। ਹੁਣ ਅਫਵਾਹਾਂ ਇਹ ਫੈਲ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਨੂੰ ਰਾਜਸਭਾ ਭੇਜ ਸਕਦੀ ਹੈ। ਹਾਲਾਂਕਿ ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ 34ਵੀਂ ਬਰਸੀ ਮੌਕੇ ਕਰਵਾਏ ਸਮਾਗਮ ਪਿੰਡ ਸੀਚੇਵਾਲ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਦੇ ਨਾਲ ਵੀ ਮੁਲਾਕਾਤ ਕੀਤੀ ਸੀ।

ਸੰਗਰੂਰ ਜ਼ਿਮਨੀ ਚੋਣ: ਦੱਸ ਦਈਏ ਕਿ ਸੰਗਰੂਰ ਜ਼ਿਮਨੀ ਚੋਣਾਂ ਲਈ 23 ਜੂਨ ਦੀ ਐਲਾਨ ਚੋਣ ਕਮੀਸ਼ਨਰ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਜ਼ਿਮਣੀ ਚੋਣਾਂ ਦਾ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ। ਚੋਣਾਂ ਲਈ ਨੋਮੀਨੇਸ਼ਨ ਦੀ ਤਰੀਕ 30 ਮਈ ਰੱਖੀ ਗਈ ਹੈ ਤੇ ਆਖਰੀ ਤਾਰੀਕ 6 ਜੂਨ ਹੈ। ਇਸ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਤਾਰੀਕ 6 ਜੂਨ ਰੱਖੀ ਗਈ ਹੈ ਤੇ ਉਮੀਦਵਾਰ ਆਪਣੀ 9 ਜੂਨ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ।

ਇਹ ਵੀ ਪੜੋ: ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ: ਜਥੇਦਾਰ

Last Updated : May 28, 2022, 1:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.