ਜਲੰਧਰ: ਜ਼ਿਲ੍ਹੇ ਦਾ ਮਿੱਠਾਪੁਰ ਪਿੰਡ ਅੱਜ ਹਾਕੀ ਲਈ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਅੱਜ ਇਸ ਪਿੰਡ ਦੇ ਤਿੰਨ ਖਿਡਾਰੀ ਭਾਰਤੀ ਹਾਕੀ ਟੀਮ ਦੇ ਵਿੱਚ ਖੇਡ ਰਹੇ ਹਨ ਅਤੇ ਇਹ ਤਿੰਨੇ ਓਲੰਪਿਕ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਜਿਨ੍ਹਾਂ ਵਿੱਚ ਭਾਰਤੀ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਸਿੰਘ ਵੀ ਸ਼ਾਮਲ ਹਨ ਜੋ ਇਸ ਪਿੰਡ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਹੁਣ ਇਸ ਪਿੰਡ ਦੇ ਗਰਾਊਂਡ ਦੀ ਦਿਖ ਨੂੰ ਬਦਲਦੇ ਹੋਏ ਇਸ ’ਚ ਐਸਟ੍ਰੋਟਰਫ਼ ਲਗਾਇਆ ਜਾ ਰਿਹਾ ਹੈ।
ਗ੍ਰਾਸ ਗਰਾਊਂਡ ਤੇ ਖੇਡ ਬਣੇ ਚੈਂਪੀਅਨ: ਦੱਸ ਦਈਏ ਕਿ ਭਾਰਤੀ ਹਾਕੀ ਟੀਮ ਦੇ ਤਿੰਨ ਖਿਡਾਰੀ ਖਿਡਾਰੀਆਂ ਨੇ ਪਿੰਡ ਦੀ ਗ੍ਰਾਸ ਗਰਾਊਂਡ ਤੇ ਹਾਕੀ ਖੇਡ ਆਪਣੇ ਆਪ ਨੂੰ ਚੈਂਪੀਅਨ ਬਣਾਇਆ ਹੈ। ਇਸ ਪਿੰਡ ਦੇ ਅੱਜ ਵੀ ਕਈ ਨੌਜਵਾਨ ਹਾਕੀ ਖੇਡ ਕੇ ਚੈਂਪੀਅਨ ਬਣਾਉਣਾ ਚਾਹੁੰਦੇ ਹਨ, ਪਰ ਪਿੰਡ ਦੀ ਗ੍ਰਾਸ ਗਰਾਊਂਡ ਤੇ ਖੇਡ ਕੇ ਵੱਡੇ ਟੂਰਨਾਮੈਂਟ ਵਿੱਚ ਜਾ ਕੇ ਖੇਡਣਾ ਇਨ੍ਹਾਂ ਲਈ ਇੱਕ ਵੱਡਾ ਚੈਲੇਂਜ ਬਣਿਆ। ਪਿੰਡ ਦੇ ਇਹ ਸਾਰੇ ਖਿਡਾਰੀ ਗ੍ਰਾਸ ਗਰਾਊਂਡ ’ਤੇ ਹੀ ਖੇਡ ਰਹੇ ਹਨ ਅਤੇ ਉੱਥੋਂ ਹੀ ਇਨ੍ਹਾਂ ਨੇ ਦੁਨੀਆਂ ਦੀਆਂ ਉਨ੍ਹਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰ ਜਿੱਤ ਹਾਸਲ ਕੀਤੀ ਹੈ ਜੋ ਸ਼ੁਰੂ ਤੋਂ ਹੀ ਟਰਫ ਤੇ ਖੇਡ ਕੇ ਆਪਣੇ ਆਪਣੇ ਦੇਸ਼ਾਂ ਦੀ ਟੀਮ ਦੇ ਖਿਡਾਰੀ ਬਣੇ।
ਪਿੰਡ ਦੇ ਸਟੇਡੀਅਮ ’ਚ ਹੁਣ ਲੱਗਣ ਜਾ ਰਿਹਾ ਹੈ ਐਸਟ੍ਰੋਟਰਫ਼: ਦੱਸ ਦਈਏ ਕਿ ਪਿੰਡ ਦੇ ਚੈਂਪੀਅਨ ਖਿਲਾੜੀਆਂ ਅਤੇ ਮੌਜੂਦਾ ਪਿੰਡ ਦੇ ਨੌਜਵਾਨਾਂ ਦੀ ਮੰਗ ਤੇ ਹੁਣ ਇਸ ਪਿੰਡ ਦੇ ਹਾਕੀ ਸਟੇਡੀਅਮ ਵਿੱਚ ਗਲਾਸ ਗਰਾਊਂਡ ਦੀ ਜਗ੍ਹਾ 6 ਲੱਖ 87 ਹਜ਼ਾਰ ਦੀ ਲਾਗਤ ਨਾਲ ਐਸਟ੍ਰੋਟਰਫ਼ ਲੱਗਣ ਜਾ ਰਿਹਾ ਹੈ। ਇਸ ਐਸਟ੍ਰੋਟਰਫ਼ ਲੱਗਣ ਤੋਂ ਬਾਅਦ ਪਿੰਡ ਦੇ ਬੱਚੇ ਅਤੇ ਨੌਜਵਾਨ ਜੋ ਹਾਕੀ ਖੇਡ ਕੇ ਆਪਣੇ ਆਪ ਨੂੰ ਚੈਂਪੀਅਨ ਬਣਨਾ ਚਾਹੁੰਦੇ ਹਨ। ਉਨ੍ਹਾਂ ਲਈ ਅੱਗੇ ਖੇਡਣਾ ਹੋਰ ਸੌਖਾ ਹੋ ਜਾਵੇਗਾ।
ਪਿੰਡ ਦੇ ਬੱਚਿਆਂ ਮੁਤਾਬਕ ਇਸ ਪਿੰਡ ਚੋਂ ਤਿੰਨ ਖਿਡਾਰੀ ਦੇਸ਼ ਦੀ ਟੀਮ ਵਿੱਚ ਹਨ ਜੋ ਇਸੇ ਪਿੰਡ ਦੀ ਗ੍ਰਾਸ ਗਰਾਊਂਡ ਤੋਂ ਖੇਡ ਕੇ ਓਲੰਪੀਅਨ ਬਣੇ ਹਨ। ਇਨ੍ਹਾਂ ਬੱਚਿਆਂ ਮੁਤਾਬਕ ਹੁਣ ਜੇ ਪਿੰਡ ਦੀ ਗਰਾਊਂਡ ਵਿੱਚ ਐਸਟ੍ਰੋਟਰਫ਼ ਲੱਗ ਜਾਂਦਾ ਹੈ ਤਾਂ ਉਨ੍ਹਾਂ ਲਈ ਹਾਕੀ ਖੇਡਣਾ ਹੋਰ ਆਸਾਨ ਹੋ ਜਾਵੇਗਾ। ਬੱਚਿਆ ਮੁਤਾਬਕ ਪਹਿਲੇ ਪਿੰਡ ਦੇ ਖਿਡਾਰੀਆਂ ਨੂੰ ਗਰਾਸ ਗਰਾਊਂਡ ਤੇ ਖੇਡਣ ਤੋਂ ਬਾਅਦ ਐਸਟ੍ਰੋਟਰਫ਼ ਤੇ ਖੇਡਣ ਲਈ ਦੁਬਾਰਾ ਤੋਂ ਸ਼ੁਰੂਆਤ ਕਰਨੀ ਪੈਂਦੀ ਸੀ, ਪਰ ਹੁਣ ਪਿੰਡਾਂ ਵਿਚ ਐਸਟ੍ਰੋਟਰਫ਼ ਲੱਗਣ ਤੋਂ ਬਾਅਦ ਉਨ੍ਹਾਂ ਦੀ ਖੇਡ ਵਿੱਚ ਹੋਰ ਇੰਪਰੂਵਮੈਂਟ ਹੋਵੇਗੀ। ਸੂਤਰਾਂ ਮੁਤਾਬਕ ਹੁਣ ਉਨ੍ਹਾਂ ਦੀ ਗਰਾਊਂਡ ਲੈਵਲ ਤੋਂ ਹੀ ਪ੍ਰੈਕਟਿਸ ਪਿਛਲੇ ਹਫਤੇ ਹੋਵੇਗੀ ਜਿਸ ਕਰਕੇ ਇਕ ਤਾਂ ਉਹ ਕਿਸੇ ਵੀ ਟੀਮ ਨੂੰ ਵਧੀਆ ਟੱਕਰ ਦੇ ਸਕਣਗੇ ਅਤੇ ਨਾਲ-ਨਾਲ 60 ਫੀਸਦ ਗੇਮ ਵਿੱਚ ਇੰਪਰੂਵਮੈਂਟ ਵੀ ਹੋਏਗੀ।
ਉਧਰ ਭਾਰਤੀ ਹਾਕੀ ਟੀਮ ਦੇ ਫਾਰਵਰਡ ਖਿਡਾਰੀ ਮਨਦੀਪ ਸਿੰਘ ਦੇ ਪਿਤਾ ਦਾ ਵੀ ਕਹਿਣਾ ਹੈ ਕਿ ਪਿੰਡ ਦੀ ਗਰਾਊਂਡ ਵਿੱਚ ਐਸਟਰੋਟਰਫ ਲੱਗਣ ਦੇ ਨਾਲ ਨਾਲ ਪਿੰਡ ਦੇ ਸਟੇਡੀਅਮ ਦੋਵੇਂ ਢੰਗ ਨਾਲ ਤਿਆਰ ਕਰਨ ਵਿੱਚ ਇਲਾਕੇ ਦੇ ਪੂਰਬ ਓਲੰਪੀਅਨ ਅਤੇ ਕਾਂਗਰਸੀ ਨੇਤਾ ਪਰਗਟ ਸਿੰਘ ਦਾ ਪੂਰਾ ਹੱਥ ਹੈ ਕਿਉਂਕਿ ਉਨ੍ਹਾਂ ਕਰਕੇ ਹੀ ਇਹ ਉੱਦਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਾਊਂਡ ਵਿੱਚ ਐਸਟ੍ਰੋਟਰਫ਼ ਲੱਗਣ ਕਰਕੇ ਪਿੰਡ ਦੇ ਬੱਚੇ ਹਾਕੀ ਨਹੀਂ ਖੇਡ ਪਾ ਰਹੇ। ਉਨ੍ਹਾਂ ਆਸ ਕੀਤੀ ਹੈ ਕਿ ਐਸਟ੍ਰੋਟਰਫ਼ ਲੱਗਣ ਦਾ ਇਹ ਕੰਮ ਜਲਦ ਤੋਂ ਜਲਦ ਪੂਰਾ ਹੋਵੇਗਾ ਤਾਂ ਕਿ ਪਿੰਡ ਦੇ ਬੱਚੇ ਇਸ ਦਾ ਪੂਰਾ ਲਾਭ ਚੁੱਕ ਸਕਣ ਅਤੇ ਗ੍ਰਾਸ ਗਰਾਊਂਡ ਦੀ ਜਗ੍ਹਾ ਵਰਲਡ ਲੇਵਲ ਤੇ ਇਸਤੇਮਾਲ ਹੋਣ ਵਾਲੇ ਐਸਟ੍ਰੋਟਰਫ਼ ਤੇ ਖੇਡ ਕੇ ਆਪਣੀ ਖੇਡ ਨੂੰ ਹੋਰ ਕਾਮਯਾਬ ਬਣਾ ਸਕਣ।
ਇਹ ਵੀ ਪੜੋ: ਸਜ਼ਾ ਕੱਟ ਰਹੇ ਨਵਜੋਤ ਸਿੱਧੂ ਨੂੰ ਅਦਾਲਤ ਵੱਲੋਂ ਇੱਕ ਹੋਰ ਝਟਕਾ!