ਜਲੰਧਰ: ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੀ ਹਨ, ਜਿਸਨੂੰ ਲੈ ਕੇ ਹਰ ਪਾਰਟੀਆਂ ਪੱਬਾਂ ਭਾਰ ਹੋ ਰਹੀ ਹੈ। ਇਸੇ ਤਰ੍ਹਾਂ ਹੀ ਅਜੀਬੋ ਗ਼ਰੀਬ ਘਟਨਾਵਾਂ ਵੀ ਦਿਨੋ ਦਿਨ ਵੱਧ ਦੀਆਂ ਹੀ ਜਾ ਰਹੀਆਂ ਹਨ। ਇਸੇ ਤਰ੍ਹਾਂ ਜਲੰਧਰ ਵਿੱਚ ਟਿਕਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਕਲੇਸ਼ ਵੱਧ ਗਿਆ ਹੈ।
ਤੁਹਾਨੂੰ ਦੱਸ ਦਈਏ ਜਲੰਧਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀਆਂ ਦੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਵਿੱਚ ਆਪਸ ਵਿੱਚ ਮਤਭੇਦ ਚੱਲ ਰਹੇ ਸੀ। ਇਹ ਮਤਭੇਦ ਉਸ ਸਮੇਂ ਪੂਰੀ ਤਰ੍ਹਾਂ ਸਾਹਮਣੇ ਆਏ, ਜਦੋਂ ਜਲੰਧਰ ਦੀ ਸੈਂਟਰਲ ਸੀਟ ਡਾ. ਸੰਜੀਵ ਸ਼ਰਮਾ ਦੀ ਜਗ੍ਹਾ ਰਮਨ ਅਰੋੜਾ ਨੂੰ ਦੇ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਜਲੰਧਰ ਨੌਰਥ ਨੂੰ ਵੀ ਦਿਨੇਸ਼ ਢੱਲ ਨੇ ਆਮ ਆਦਮੀ ਪਾਰਟੀ ਪ੍ਰਵਕਤਾ ਵਾਂਗ ਚੱਢਾ ਦੇ ਸਾਹਮਣੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ।
ਜਲੰਧਰ ਦੀਆਂ ਸੀਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਅੱਜ ਉਸ ਵੇਲੇ ਪੂਰਾ ਕਲੇਸ਼ ਦੇਖਣ ਨੂੰ ਮਿਲਿਆ ਜਦ ਜਲੰਧਰ ਵਿਖੇ ਪੰਜਾਬ ਪ੍ਰੈੱਸ ਕਲੱਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਰਾਘਵ ਚੱਢਾ ਪ੍ਰੈੱਸ ਕਾਨਫਰੰਸ ਕਰ ਰਹੇ ਸੀ।
ਇਸ ਦੌਰਾਨ ਪਾਰਟੀ ਦੇ ਨਾਰਾਜ਼ ਕਾਰਜਕਰਤਾ ਪ੍ਰੈਸ ਕਲੱਬ ਦੇ ਬਾਹਰ ਆ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਵਿਰੋਧ ਪ੍ਰਦਰਸ਼ਨ ਦੌਰਾਨ ਕਈ ਕਾਰਜਕਰਤਾਵਾਂ ਅਤੇ ਨੇਤਾਵਾਂ ਨੇ ਕਾਲੀ ਪੱਟੀ ਬੰਨ੍ਹ ਕੇ ਆਪਣੀ ਹੀ ਪਾਰਟੀ ਦੇ ਕੰਮ ਪ੍ਰਤੀ ਰੋਸ ਜਤਾਇਆ।
ਜ਼ਿਕਰਯੋਗ ਹੈ ਕਿ ਡਾ. ਸੰਜੀਵ ਸ਼ਰਮਾ ਜੋ ਉਸ ਵੇਲੇ ਤੋਂ ਪਾਰਟੀ ਦੀ ਸੇਵਾ ਕਰ ਰਹੇ ਨੇ ਜਿਸ ਵੇਲੇ ਇਹ ਪਾਰਟੀ ਪੰਜਾਬ ਵਿੱਚ ਆਈ ਸੀ ਦੀ ਟਿਕਟ ਪਾਰਟੀ ਵੱਲੋਂ ਕੱਟ ਦਿੱਤੀ ਗਈ। ਇਹੀ ਨਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੂਰਬ ਜਲੰਧਰ ਪ੍ਰਧਾਨ ਸ਼ਿਵ ਦਿਆਲ ਮਾਲੀ ਵੀ ਇਸ ਗੱਲ ਤੋਂ ਪਹਿਲੇ ਹੀ ਨਾਰਾਜ਼ ਚੱਲ ਰਹੇ ਨੇ ਕਿਉਂਕਿ ਉਨ੍ਹਾਂ ਦੀ ਟਿਕਟ ਕੱਟ ਕੇ ਪਾਰਟੀ ਨੇ ਰਾਤੋ ਰਾਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸ਼ੀਤਲ ਅੰਗੂਰਾਲ ਨੂੰ ਇਹ ਟਿਕਟ ਦੇ ਦਿੱਤੀ।
ਅੱਜ ਪ੍ਰੈਸ ਕਲੱਬ ਦੇ ਬਾਹਰ ਰੋਸ ਵਿਅਕਤ ਕਰਦੇ ਹੋਏ ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਜਿਹਨੂੰ ਸੀਟ ਦਿੱਤੀ ਗਈ ਹੈ ਉਹਦੇ ਨਾਲ ਨਹੀਂ ਬਲਕਿ ਆਪਣੀ ਹੀ ਪਾਰਟੀ ਨਾਲ ਹੈ, ਕਿਉਂਕਿ ਪਾਰਟੀ ਨੇ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ, ਜੋ ਸ਼ੁਰੂ ਤੋਂ ਹੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨੇ ਅਤੇ ਉਨ੍ਹਾਂ ਦੇ ਬਦਲੇ ਪਾਰਟੀ ਉਨ੍ਹਾਂ ਲੋਕਾਂ ਨੂੰ ਟਿਕਟ ਦੇ ਰਹੀ ਹੈ ਜੋ ਹੁਣ ਅੱਜਕੱਲ੍ਹ ਵਿੱਚ ਪਾਰਟੀ ਨੂੰ ਜੁਆਇਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਰਾਘਵ ਚੱਢਾ ਪ੍ਰੈੱਸ ਕਾਨਫਰੰਸ ਕਰ ਰਹੇ ਇਸ ਦਾ ਪਾਰਟੀ ਦੇ ਵਰਕਰ ਆਪਸ ਵਿੱਚ ਹੀ ਆਪਾ ਖੋ ਬੈਠੇ ਅਤੇ ਲੜਾਈ ਇੰਨੀ ਵੱਧ ਗਈ ਕਿ ਇੱਕ ਦੂਜੇ ਨਾਲ ਮਾਰ ਕੁਟਾਈ ਤੱਕ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਭਾਰੀ ਮਾਤਰਾ ਵਿੱਚ ਪੁਲੀਸ ਨੇ ਪਹੁੰਚ ਕੇ ਮੌਕੇ ਨੂੰ ਸੰਭਾਲਿਆ।
ਇਹ ਵੀ ਪੜ੍ਹੋ:ਚੰਨੀ ਨੂੰ ਲੈ ਕੇ ਭਾਜਪਾ ਦਾ ਜ਼ਬਰਦਸਤ ਹਮਲਾ, ਕਾਂਗਰਸ ਪੱਬਾਂ ਭਾਰ