ਜਲੰਧਰ: ਜਲੰਧਰ ਦੇ ਗੜ੍ਹਾ ਇਲਾਕੇ ਵਿੱਚ ਕੱਲ੍ਹ ਰਾਤ ਏਸੀਪੀ ਨੌਰਥ ਸੁਖਜਿੰਦਰ ਸਿੰਘ ਅਤੇ ਇਕ ਏਐਸਆਈ ਸਵਰਨ ਸਿੰਘ ਵਿੱਚ ਤਕਰਾਰ ਹੋ ਗਈ। ਇਹ ਤਕਰਾਰ ਏਨੀ ਵਧ ਗਈ ਹੈ। ਏਐੱਸਆਈ ਸਵਰਨ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਹਾਲਾਂਕਿ ਇਹ ਮਾਮਲਾ ਅੱਜ ਦੁਪਹਿਰ ਤੱਕ ਸਿਰਫ਼ ਖੁਦਕੁਸ਼ੀ ਦਾ ਮਾਮਲਾ ਗਿਣਿਆ ਜਾ ਰਿਹਾ ਸੀ ਪਰ ਦੁਪਹਿਰ ਬਾਅਦ ਇਸ ਵਿੱਚ ਆਇਆ ਇਕ ਨਵਾਂ ਮੋੜ ਜਦ ਘਟਨਾ ਦੀ ਕੁਝ ਸੀਸੀਟੀਵੀ ਫੁਟੇਜ ਅਤੇ ਏਐਸਆਈ ਸੁਰਜਨ ਸਿੰਘ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ ਤੇ ਜਲੰਧਰ ਪੁਲਿਸ ਨੇ ਏਸੀਪੀ ਸੁਖਜਿੰਦਰ ਸਿੰਘ ਅਤੇ ਸਵਰਨ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਸਵਰਨ ਸਿੰਘ ਦੀ ਪਤਨੀ ਰਣਜੀਤ ਕੌਰ ਨੇ ਕਿਹਾ ਕਿ ਉਸ ਨੂੰ ਦੇਰ ਰਾਤ ਉਸ ਦੇ ਪਤੀ ਦਾ ਫੋਨ ਆਇਆ ਅਤੇ ਫੂਲ ਵਿਚ ਉਸ ਨੇ ਏਸੀਪੀ ਨਾਲ ਆਪਣੀ ਤਕਰਾਰ ਦੀ ਗੱਲ ਦੱਸੀ। ਜਿਸ ਤੋਂ ਪੰਦਰਾਂ ਮਿੰਟ ਬਾਅਦ ਜਦ ਉਹਨੇ ਆਪਣੇ ਪਤੀ ਦੇ ਫੋਨ ਉੱਤੇ ਫੋਨ ਕੀਤਾ। ਸਵਰਨ ਸਿੰਘ ਵੱਲੋਂ ਫੋਨ ਅਟੈਂਡ ਨਹੀਂ ਕੀਤਾ ਗਿਆ।
ਆਪਣੇ ਪਤੀ ਨੂੰ ਫੋਨ ਲਾਉਣ ਤੋਂ ਬਾਅਦ ਰਣਜੀਤ ਕੌਰ ਨੇ ਜਦੋਂ ਏਸੀਪੀ ਸੁਖਜਿੰਦਰ ਸਿੰਘ ਨੂੰ ਫੋਨ ਲਾਇਆ ਤਾਂ ਸੁਖਜਿੰਦਰ ਸਿੰਘ ਨੇ ਫੋਨ ਚੁੱਕ ਕੇ ਕਿਹਾ ਕਿ ਉਹਨਾਂ ਦੇ ਪਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਇਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਗਈ ਪਰ ਪੂਰੀ ਰਾਤ ਉਸ ਨੂੰ ਆਪਣੇ ਪਤੀ ਨੂੰ ਨਹੀਂ ਦੇਖਣ ਦਿੱਤਾ ਗਿਆ। ਮਨਜੀਤ ਕੌਰ ਨੇ ਇਲਜ਼ਾਮ ਲਾਇਆ ਕਿ ਉਸ ਦੇ ਪਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਸਿਰਫ਼ ਏਸੀਪੀ ਸੁਖਜਿੰਦਰ ਸਿੰਘ ਅਤੇ ਉਸ ਦੇ ਕੁੱਝ ਹੋਰ ਸਾਥੀਆਂ ਕਰਕੇ ਕੀਤੀ ਹੈ।
ਉੱਥੇ ਹੀ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਕ ਐਸਏਐਸਆਈ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਗਈ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਇਸ ਦਾ ਕਾਰਨ ਪਤਾ ਨਹੀਂ ਚੱਲਿਆ ਸੀ, ਪਰ ਹੁਣ ਏਐਸਆਈ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ ਤੇ ਏਸੀਪੀ ਸੁਖਜਿੰਦਰ ਸਿੰਘ ਉੱਤੇ ਆਤਮਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਸ਼ਹਿਰ ਦੇ ਇੱਕ ਕਾਰੋਬਾਰੀ ਰਾਜੀਵ ਅਗਰਵਾਲ ਅਤੇ ਗੁਰਇਕਬਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋੇ : ਖਾਲਿਸਤਾਨ ਸਮਰੱਥਕ ਨੌਜਵਾਨਾਂ ਨਾਲ ਕੇਂਦਰੀ ਖੁਫੀਆ ਏਜੰਸੀਆਂ ਦੀ ਗੱਲਬਾਤ ਨੂੰ ਲੈ ਕੇ ਵਿਵਾਦ