ETV Bharat / city

ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ - ਕੇਜਰੀਵਾਲ ਦੀਆਂ ਗਰੰਟੀਆਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਰਤਾਰਪੁਰ ਵਿਖੇ ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ (Arvind Kejriwal Launch Women Guarantee Registration) ਕੀਤੀ ਗਈ ਹੈ। ਆਪ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ’ਚ ਔਰਤਾਂ ਨੂੰ ਇਹ ਤੀਜੀ ਗਾਰੰਟੀ (Third Guarantee by AAP) ਦਿੱਤੀ ਸੀ।

ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ
ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ
author img

By

Published : Dec 7, 2021, 12:38 PM IST

Updated : Dec 7, 2021, 2:03 PM IST

ਜਲੰਧਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਤਾਰਪੁਰ ਦੇ ਕਸਬਾ ਸਰਾਏ ਖਾਸ ਵਿਖੇ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਕੇਜਰਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਤੀਜੀ ਗਾਰੰਟੀ (Third Guarantee by AAP) ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਕੇਜਰੀਵਾਲ ਨੇ ਚੋਣਾਂ ’ਚ ਜਿੱਤ ਹੋਣ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹਿਨਾ ਦੇਣ ਦਾ ਐਲਾਨ ਕੀਤਾ ਸੀ, ਜਿਸ ਦੌਰਾਨ ਅੱਜ ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ (Arvind Kejriwal Launch Women Guarantee Registration) ਕੀਤੀ ਗਈ ਹੈ।

ਇਹ ਵੀ ਪੜੋ: Punjab Assembly Election 2022: ਕੈਪਟਨ ਮੰਤਰੀ ਸ਼ੇਖਾਵਤ ਨਾਲ ਕਰ ਸਕਦੇ ਨੇ ਮੁਲਾਕਾਤ

ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਜਦੋਂ ਅਸੀਂ ਔਰਤਾਂ ਦੇ ਖਾਤੇ ਵਿੱਚ ਪਹਿਲੀ ਵਾਰ 1000 ਰੁਪਏ ਪਾਵਾਂਗੇ ਤਾਂ ਹਰ ਮਹਿਲਾ ਇਸ ਦਾ ਸੂਟ ਖਰੀਦ ਕੇ ਲਿਆਂਵੇ ਤੇ ਮੁੱਖ ਮੰਤਰੀ ਚੰਨੀ ਨੂੰ ਕਹੇ ਕਿ ਇਹ ਸੂਟ ਸਾਨੂੰ ਸਾਡੇ ਕਾਲੇ ਭਰਾ ਨੇ ਦਵਾਇਆ ਹੈ। ਉਹਨਾਂ ਨੇ ਕਿਹਾ ਕਿ ਜੋ-ਜੋ ਮਹਿਲਾ ਕਹੇਗੀ ਉਸ ਨੂੰ 1000 ਰੁਪਏ ਚਾਹੀਦੇ ਹਨ ਉਸ ਦਾ ਅਸੀਂ ਰਜਿਸਟ੍ਰੇਸ਼ਨ ਕਰ ਲਵਾਂਗੇ ਤੇ ਸਰਕਾਰ ਆਉਣ ’ਤੇ ਉਹਨਾਂ ਦੇ ਖਾਤਿਆ ਵਿੱਚ ਹਰ ਮਹਿਨੇ ਇਹ ਪੈਸੇ ਪਾ ਦਿੱਤੇ ਜਾਣ ਕਰਨਗੇ।

‘ਕੈਪਟਨ ਦਾ ਕਾਰਡ ਨਹੀਂ ਕੇਜਰੀਵਾਲ ਦੀ ਗਰੰਟੀ’

ਕੇਜਰੀਵਾਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਕਾਰਡ ਨਹੀਂ ਸਗੋਂ ਕੇਜਰੀਵਾਲ ਦਾ ਗਰੰਟੀ ਹੈ ਤੇ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਦਾ ਹੈ, ਇਸ ਲਈ ਇਸ ਨੂੰ ਕੈਪਟਨ ਦਾ ਰੁਜ਼ਗਾਰ ਕਾਰਡ ਨਹੀਂ ਸਮਝਣਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਜੋ ਬੋਲਦਾ ਹਾਂ ਸੋਚ ਸਮਝ ਕੇ ਬੋਲਦਾ ਹਾਂ ਤੇ ਮੈਂ ਝੂਠ ਨਹੀਂ ਬੋਲਦਾ।

ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ

ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀਆਂ ਔਰਤਾਂ ਬਹੁਤ ਮਿਹਨਤ ਹਨ ਜੋ ਅੱਜ ਘਰ ਤੋਂ ਲੈ ਕੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।

‘ਪੈਸਾ ਕਿੱਥੋਂ ਆਵੇਗਾ’

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਸਵਾਲ ਹੋ ਰਹੇ ਹਨ ਕਿ ਔਰਤਾਂ ਨੂੰ ਦੇਣ ਲਈ ਪੈਸਾ ਕਿੱਥੋਂ ਆਵੇਗਾ, ਤਾਂ ਮੁੱਖ ਮੰਤਰੀ ਦਿੱਲੀ ਨੇ ਜਵਾਬ ਦਿੰਦੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਰੇਤੀ ਚੋਰੀ ਹੋ ਰਿਹਾ ਹੈ, ਜਿਸ ਵਿੱਚ ਸਰਕਾਰ ਦਾ ਵੀ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਮੈਂ ਰੇਤਾ ਚੋਰੀ ਬੰਦ ਕਰਾਂਗਾ ਤੇ ਇਸ ਨਾਲ ਸਰਕਾਰ ਦੇ ਖਜਾਨੇ ਵਿੱਚ 20 ਹਜ਼ਾਰ ਕਰੋੜ ਆਵੇਗਾ, ਜਿਸ ਕਾਰਨ ਰੇਤਾ ਮਾਫੀਆਂ ’ਤੇ ਹੀ ਲਗਾਮ ਲਗਾਉਣ ਨਾਲ ਔਰਤਾਂ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਣਗੇ।

‘ਇੱਕ ਮੌਕੇ ਦਿਓ’

ਕੇਜਰੀਵਾਲ ਨੇ ਕਿਹਾ ਕਿ ਆਪ ਨੂੰ ਇੱਕ ਮੌਕੇ ਦੇ ਕੇ ਦੇਖੋ ਤਾਂ ਜੇਕਰ ਅਸੀਂ ਕੰਮ ਨਾ ਕੀਤੇ ਤਾਂ ਸਾਨੂੰ ਧੱਕੇ ਮਾਰ ਭਜਾ ਦਿਓ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਪ ਨੂੰ ਇੱਕ ਮੌਕਾ ਦਿੱਤਾ ਸੀ ਹੁਣ ਦਿੱਲੀ ਵਿੱਚ ਬਾਕਿ ਸਾਰੀਆਂ ਪਾਰਟੀਆਂ ਭੱਜ ਗਈਆਂ ਹਨ।

‘ਔਰਤਾਂ ਨੇ ਕੀਤਾ ਸਮਰਥਨ’

ਇਸ ਦੇ ਨਾਲ ਇਹ ਜਦੋਂ ਕੇਜਰੀਵਾਲ ਸਟੇਜ ਤੋਂ ਬੋਲ ਰਹੇ ਸਨ ਤਾਂ ਇਸ ਦੌਰਾਨ ਇੱਕ ਔਰਤ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿ ਰਹੇ ਹਨ ਕਿ ਔਰਤਾਂ 1000 ਰੁਪਏ ਲੈ ਭਿਖਾਰੀ ਬਣ ਜਾਣਗੀਆਂ, ਕਿ ਇਹ ਲੋਕ ਕਰੋੜਾ ਰੁਪਏ ਖਾ ਭਿਖਾਰੀ ਨਹੀਂ ਬਣੇ। ਔਰਤ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੀਆਂ ਹਾਂ ਤੇ ਔਰਤਾਂ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣਗੀਆਂ ਤੇ ਇਹਨਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਦਿਖਾਉਣਗੀਆਂ। ਔਰਤ ਨੇ ਕਿਹਾ ਕੇ ਮਹਿਲਾਵਾਂ ਪੰਜਾਬ ਵਿੱਚ ਆਪ ਦੀ ਸਰਕਾਰ ਬਣਾ ਬਾਕੀ ਪਾਰਟੀਆਂ ਤੋਂ ਪੰਜਾਬ ਨੂੰ ਆਜ਼ਾਦ ਕਰਵਾਉਣਗੀਆਂ।

ਇਹ ਵੀ ਪੜੋ: ਪੰਜਾਬ ਪਹੁੰਚਦੇ ਹੀ ਕੇਜਰੀਵਾਲ ਨੇ CM ਚੰਨੀ ’ਤੇ ਮਾਈਨਿੰਗ ਨੂੰ ਲੈ ਕੇ ਸਾਧੇ ਨਿਸ਼ਾਨੇ

ਇੱਕ ਹੋਰ ਔਰਤ ਨੇ ਕਿਹਾ ਕਿ ਕੇਜਰੀਵਾਲ ਜੀ ਬਾਕਿ ਪਾਰਟੀਆਂ ਤੁਹਾਡੇ ਐਲਾਣੇ ਤੋਂ ਬੋਦਲ ਜਾਂਦੀਆਂ ਹਨ, ਇਸ ਲਈ ਉਹ ਤੁਹਾਡਾ ਵਿਰੋਧ ਕਰਦੀਆਂ ਹਨ ਤੇ ਇਸ ਵਾਰ ਔਰਤਾਂ ਇਹਨਾਂ ਨੂੰ ਪੰਜਾਬ ਤੋਂ ਬਾਹਰ ਭਜਾ ਦੇਣਗੀਆਂ।

ਭਗਵੰਤ ਮਾਨ ਦਾ ਬਿਆਨ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੋਈ ਪਾਰਟੀ ਕੋਈ ਸਰਕਾਰ ਗਰੀਬੀ ਦੂਰ ਨਹੀਂ ਕਰ ਸਕਦੀ ਹੈ, ਜੇਕਰ ਗਰੀਬੀ ਦੂਰ ਕਰਨੀ ਹੈ ਤਾਂ ਉਹ ਤੁਹਾਡੇ ਬੱਚੇ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਤੁਹਾਡੇ ਬੱਚਿਆਂ ਨੂੰ ਪੜਨ ਹੀ ਨਹੀਂ ਦਿੱਤਾ ਜਾਂਦਾ ਹੈ, ਇਹ ਸਾਨੂੰ ਸਕੀਮਾ ਵਿੱਚ ਉਲਝਾ ਲੈਂਦੇ ਹਨ ਤਾਂ ਜੋ ਇਹ ਸਾਰੀ ਉਮਰ ਸਾਡੇ ਤਰਲੇ ਕਰਦੇ ਰਹਿਣ।

ਕੈਪਟਨ ਦਾ ਕਾਰਡ ਨਹੀਂ ਕੇਜਰੀਵਾਲ ਦੀ ਗਰੰਟੀ

ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ ਐਲਾਨ ਕੀਤਾ ਕੀ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇਗਾ, ਤਾਂ ਸਭ ਨੇ ਰੌਲਾ ਪਾ ਲਿਆ, ਕਿ ਕੇਜਰੀਵਾਲ ਇਹ ਕਿ ਕਰ ਰਿਹਾ ਹੈ। ਮਾਨ ਨੇ ਕਿਹਾ ਕਿ ਸਵਾਲ ਹੁੰਦੇ ਹਨ ਕਿ ਪੈਸੇ ਕਿੱਥੋਂ ਆਵੇਗਾ, ਤਾਂ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਜੀ ਇਨਕਮ ਟੈਕਸ ਦੇ ਅਫ਼ਸਰ ਰਹੇ ਹਨ ਉਹਨਾਂ ਨੂੰ ਪਤਾ ਹੈ ਕਿ ਪੈਸਾ ਕਿੱਥੋਂ ਆਵੇਗਾ। ਉਹਨਾਂ ਨੇ ਕਿਹਾ ਕੀ ਕਰਜਾ ਲੈ ਨਹੀਂ ਸਗੋਂ ਲੋਕਾਂ ਦੇ ਟੈਕਸ ਦੇ ਪੈਸੇ ਲੋਕਾਂ ਨੂੰ ਵਾਪਸ ਦੇਣੇ ਹਨ।

Last Updated : Dec 7, 2021, 2:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.