ਜਲੰਧਰ: ਅੱਜ ਕੱਲ ਦੀ ਦੁਨੀਆ ਵਿਚ ਮਨੁੱਖ ਮਨੁੱਖ ਦੀ ਮਦਦ ਕਰਕੇ ਰਾਜ਼ੀ ਨਹੀਂ ਹੈ, ਹਰ ਕੋਈ ਆਪਣੀ ਦੌੜ ਵਿਚ ਲੱਗਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਜਲੰਧਰ ਵਿਚ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਬੇਜ਼ੁਬਾਨ ਜਾਨਵਰਾਂ ਅਤੇ ਪੰਛੀਆਂ ਦੀ ਭਲਾਈ ਦਾ ਬੀੜਾ ਚੁੱਕਿਆ ਹੋਇਆ ਹੈ। ਇਹ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਐਨਜੀਓ ਜਖਮੀ ਅਤੇ ਬੀਮਾਰ ਜਾਨਵਰਾਂ ਅਤੇ ਪੰਛੀਆਂ ਦਾ ਇਲਾਜ ਕਰਵਾਕੇ ਉਨ੍ਹਾਂ ਨੂੰ ਨਵੀਂ ਜਿੰਦਗੀ ਦੇ ਰਹੀ ਹੈ।
ਸ਼ਹਿਰ ਵਿੱਚ ਕਿਧਰੇ ਵੀ ਕੋਈ ਜਖਮੀ, ਬੀਮਾਰ ਜਾਨਵਰ ਜਾਂ ਪੰਛੀ ਬਾਰੇ ਇਨ੍ਹਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਇਹ ਤੁਰੰਤ ਉੱਥੇ ਪਹੁੰਚ ਜਾਂਦੇ ਹਨ ਅਤੇ ਉਸ ਜਾਨਵਰ ਦਾ ਮਾਮੂਲੀ ਇਲਾਜ ਮੌਕੇ ’ਤੇ ਕਰਦੇ ਹਨ ਅਤੇ ਜੇਕਰ ਉਸਦੀ ਹਾਲਤ ਜਿਆਦਾ ਖ਼ਰਾਬ ਹੋਵੇ ਤਾਂ ਉਸਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਜਾਇਆ ਜਾਂਦਾ ਹੈ। ਇਹੀ ਨਹੀਂ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਲੋਕ ਉਸਦਾ ਪੂਰਾ ਇਲਾਜ ਦਾ ਖਰਚ ਆਪਣੇ ਕੋਲੋਂ ਕਰਦੇ ਹਨ।
10 ਸਾਲ ਤੋਂ ਕਰ ਰਹੇ ਜਾਨਵਰਾਂ ਦੀ ਮਦਦ: ਪਿਛਲੇ ਕਰੀਬ ਦਸ ਸਾਲ ਤੋਂ ਹੁਣ ਤੱਕ ਇਹ ਲੋਕ ਇਸੇ ਤਰਾਂ ਹਜਾਰਾਂ ਜਾਨਵਰਾਂ ਅਤੇ ਪੰਛੀਆਂ ਦਾ ਇਲਾਜ ਕਰਵਾ ਕੇ ਉਹਨਾਂ ਦੀ ਜਾਨ ਬਚਾ ਚੁਕੇ ਹਨ। ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਯੁਵੀ ਸਿੰਘ ਦਾ ਕਹਿਣਾ ਹੈ ਕਿ ਉਹ ਖ਼ੁਦ ਇੱਕ ਦਿਨ ਇੰਨੇ ਬੀਮਾਰ ਹੋ ਗਏ ਸੀ ਕਿ ਡਾਕਟਰਾਂ ਨੂੰ ਉਨ੍ਹਾਂ ਦੀਆਂ ਕਿਡਨੀਆਂ ਵਿੱਚ ਸਟੰਟ ਪਾਉਣੇ ਪੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕੀ ਇੱਕ ਆਮ ਮਨੁੱਖ ਆਪਣੀ ਤਕਲੀਫ਼ ਬੋਲ ਕੇ ਦੱਸ ਦਿੰਦਾ ਹੈ ਪਰ ਇਹ ਬੇਜ਼ੁਬਾਨ ਜਾਨਵਰ ਕਿਸੇ ਨੂੰ ਵੀ ਆਪਣੀ ਤਕਲੀਫ਼ ਨਹੀਂ ਦੱਸ ਪਾਉਂਦੇ। ਉਸ ਦਿਨ ਤੋਂ ਹੀ ਜੋ ਯੂਵੀ ਸਿੰਘ ਨੇ ਜ਼ਖ਼ਮੀ ਅਤੇ ਬੀਮਾਰ ਜਾਨਵਰਾਂ ਅਤੇ ਪੰਛੀਆਂ ਨੂੰ ਸੜਕਾਂ ਤੋਂ ਚੁੱਕ ਕੇ ਉਨ੍ਹਾਂ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ।
ਜ਼ਖਮੀ ਜਾਨਵਰਾਂ ਦੀ ਕਰਦੇ ਹਨ ਮਦਦ: ਯੂਵੀ ਦੱਸਦੇ ਹਨ ਕਿ ਉਨ੍ਹਾਂ ਨਾਲ ਕਈ ਲੋਕ ਜੁੜੇ ਹੋਏ ਹਨ ਜੋ ਤਨੋਂ ਮਨੋਂ ਧੰਨੋਂ ਇਸ ਐਨਜੀਓ ਦੀ ਮਦਦ ਕਰਦੇ ਹਨ ਤਾਂ ਕਿ ਉਨ੍ਹਾਂ ਬੇਜ਼ੁਬਾਨ ਜਾਨਾਂ ਨੂੰ ਬਚਾਇਆ ਜਾ ਸਕੇ ਜਿਹੜੇ ਬੋਲ ਕੇ ਆਪਣਾ ਦੁੱਖ ਨਹੀਂ ਦੱਸ ਸਕਦੇ। ਉਨ੍ਹਾਂ ਮੁਤਾਬਕ ਅੱਜ ਉਨ੍ਹਾਂ ਦੀ ਇਸ ਐਨਜੀਓ ਵਿੱਚ ਤਕਰੀਬਨ ਰੋਜ਼ ਦੱਸ ਤੋਂ ਪੰਦਰਾਂ ਫੋਨ ਆਉਂਦੇ ਹਨ ਜਿਨ੍ਹਾਂ ਵਿੱਚ ਲੋਕ ਜ਼ਖ਼ਮੀ ਅਤੇ ਬੀਮਾਰ ਜਾਨਵਰਾਂ ਦੀ ਜਾਣਕਾਰੀ ਇਨ੍ਹਾਂ ਨੂੰ ਦਿੰਦੇ ਹਨ ਜਿਸ ਤੋਂ ਬਾਅਦ ਇਹ ਉਨ੍ਹਾਂ ਨੂੰ ਲਿਆ ਕੇ ਉਨ੍ਹਾਂ ਦਾ ਇਲਾਜ ਕਰਵਾਉਂਦੇ ਹਨ।
ਜਾਨਵਰਾਂ ਦੇ ਲਈ ਥਾਂ ਦੀ ਵੀ ਕੀਤੀ ਵਿਵਸਥਾ: ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਕੋਲ ਫਿਲਹਾਲ ਬੀਮਾਰ ਜਾਨਵਰਾਂ ਨੂੰ ਰੱਖਣ ਦੀ ਬਹੁਤ ਵੱਡੀ ਸਮੱਸਿਆ ਹੈ, ਉਹ ਕਿਸੇ ਵੀ ਬੀਮਾਰ ਜ਼ਖ਼ਮੀ ਜਾਨਵਰਾਂ ਨੂੰ ਲਿਆ ਕੇ ਇਸ ਦਾ ਇਲਾਜ ਤੱਕ ਕਰਵਾ ਦਿੰਦੇ ਹਨ ਪਰ ਜਾਨਵਰ ਦੂਰ ਰੱਖਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਨ੍ਹਾਂ ਲਈ ਇਕ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਵਿੱਚ ਕੁਝ ਅਜਿਹੇ ਲੋਕ ਲੱਭੇ ਜੋ ਇਨ੍ਹਾਂ ਕੋਲੋਂ ਪੈਸੇ ਲੈ ਕੇ ਬੀਮਾਰ ਜਾਨਵਰਾਂ ਨੂੰ ਆਪਣੇ ਕੋਲ ਰੱਖ ਕੇ ਉਨ੍ਹਾਂ ਦੇ ਖਾਣੇ ਪੀਣੇ ਦਾ ਖਿਆਲ ਰੱਖਦੇ ਹਨ। ਅੱਜ ਉਨ੍ਹਾਂ ਦੀ ਐਨਜੀਓ ਨਾਲ ਜਲੰਧਰ ਦੇ ਅਜਿਹੇ ਕਈ ਲੋਕ ਜੁੜੇ ਹੋਏ ਹਨ ਜੋ ਇਨ੍ਹਾਂ ਜਾਨਵਰਾਂ ਦੀ ਦੇਖਭਾਲ ਕਰ ਰਹੇ ਹਨ ਅਤੇ ਉਸ ਦੇ ਬਦਲੇ ਯੂਵੀ ਦੀ ਐਨਜੀਓ ਉਨ੍ਹਾਂ ਨੂੰ ਦਿਹਾੜੀ ਦੇ 200 ਤੋਂ 300 ਰੁਪਏ ਅਦਾ ਕਰਦੀ ਹੈ। ਹਰ ਮਹੀਨੇ ਜਾਨਵਰਾਂ ਦੇ ਇਲਾਜ ਲਈ ਖ਼ਰਚ ਕੀਤਾ ਜਾਂਦਾ ਹੈ।
ਕਈ ਲੋਕ ਕਰਦੇ ਹਨ ਫਾਊਂਡੇਸ਼ਨ ਦੀ ਮਦਦ: ਦੱਸ ਦਈਏ ਕਿ ਯੂਵੀ ਸਿੰਘ ਜੋ ਖ਼ੁਦ ਇੱਕ ਚੰਗੇ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦੇ ਨਾਲ ਜੁੜੇ ਐੱਨਜੀਓ ਦੇ ਹੋਰ ਮੈਂਬਰ ਵੀ ਜਲੰਧਰ ਦੇ ਚੰਗੇ ਪਰਿਵਾਰਾਂ ਤੋਂ ਨੇ ਜਿਸ ਕਰਕੇ ਉਹ ਖ਼ੁਦ ਹੀ ਜ਼ਿਆਦਾਤਰ ਆਪਣੇ ਕੋਲੋਂ ਪੈਸਾ ਲਗਾ ਕੇ ਇਨ੍ਹਾਂ ਜਾਨਵਰਾਂ ਦਾ ਇਲਾਜ ਕਰਵਾਉਂਦੇ ਹਨ, ਪਰ ਇਸ ਤੋਂ ਇਲਾਵਾ ਅੱਜ ਇਸ ਫਾਊਂਡੇਸ਼ਨ ਦੀ ਲੋਕ ਵੀ ਦਿਲੋਂ ਮਦਦ ਕਰਦੇ ਹਨ। ਉਨ੍ਹਾਂ ਮੁਤਾਬਕ ਹਰ ਮਹੀਨੇ ਇਨ੍ਹਾਂ ਜਾਨਵਰਾਂ ਦੇ ਇਲਾਜ ਲਈ ਉਨ੍ਹਾਂ ਦਾ ਕਰੀਬ ਪੰਜਾਹ ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਇਹ ਤਸੱਲੀ ਹੁੰਦੀ ਹੈ ਕਿ ਉਨ੍ਹਾਂ ਵੱਲੋਂ ਇਕ ਅਜਿਹੇ ਬੇਜ਼ੁਬਾਨ ਜਾਨਵਰਾਂ ਦੀ ਜਾਨ ਬਚਾ ਲਈ ਗਈ ਜੋ ਬੋਲ ਕੇ ਆਪਣਾ ਦੁੱਖ ਨਹੀਂ ਦੱਸ ਸਕਦਾ।
ਕਈ ਲੋਕ ਇਸ ਐਨਜੀਓ ਨਾਲ ਦਿਲੋਂ ਜੁੜ ਕੇ ਨਿਭਾ ਰਹੇ ਨੇ ਆਪਣੀ ਸੇਵਾ : ਜਲੰਧਰ ਦੀ ਵਹਿਣ ਵਾਲੀ ਇੱਕ ਮਹਿਲਾ ਜਸਪ੍ਰੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਨੂੰ ਕਾਫ਼ੀ ਸਮਾਂ ਪਹਿਲੇ ਇੱਕ ਕੁੱਤਾ ਸੜਕ ’ਤੇ ਜ਼ਖ਼ਮੀ ਹਾਲਤ ਵਿੱਚ ਪਿਆ ਹੋਇਆ ਮਿਲਿਆ ਸੀ ਪਰ ਉਸ ਸਮੇਂ ਉਹ ਕਿਸੇ ਵੀ ਅਜਿਹੀ ਐਨਜੀਓ ਨੂੰ ਨਹੀਂ ਜਾਣਦੀ ਸੀ ਜੋ ਇਸ ਦੀ ਮਦਦ ਕਰ ਸਕੇ। ਪਹਿਲੇ ਤਾਂ ਉਨ੍ਹਾਂ ਨੇ ਖੁਦ ਉਸ ਦੀ ਦੇਖਭਾਲ ਕੀਤੀ, ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਜਲੰਧਰ ਵਿਚ ਐਨੀਮਲ ਪ੍ਰੋਟੈਕਸ਼ਨ ਫਾਉਂਡੇਸ਼ਨ ਨਾਂ ਦੀ ਇਕ ਐੱਨਜੀਓ ਕੰਮ ਕਰ ਰਹੀ ਹੈ ਜੋ ਇਨ੍ਹਾਂ ਜਾਨਵਰਾਂ ਦੇ ਇਲਾਜ ਦੇ ਨਾਲ ਨਾਲ ਇਨ੍ਹਾਂ ਦੀ ਦੇਖਭਾਲ ਵੀ ਕਰਦੀ ਹੈ।
ਐਨਜੀਓ ਨਾਲ ਜੁੜ ਕੀਤੀ ਬੇਜ਼ੁਬਾਨਾਂ ਦੀ ਮਦਦ: ਇਸ ਤੋਂ ਬਾਅਦ ਜਸਪ੍ਰੀਤ ਕੌਰ ਨਾ ਸਿਰਫ ਦਿਲੋਂ ਇਸ ਐਨਜੀਓ ਨਾਲ ਜੁੜੀ ਬਲਕਿ ਐੱਨਜੀਓ ਨੂੰ Dpfur ਥਾਂ ਵੀ ਦਿੱਤੀ ਜਿੱਥੇ ਇਨ੍ਹਾਂ ਜ਼ਖ਼ਮੀ ਜਾਨਵਰਾਂ ਨੂੰ ਰੱਖਿਆ ਜਾ ਸਕੇ। ਉਹ ਦੱਸਦੀ ਹੈ ਕਿ ਅੱਜ ਤੱਕ ਉਹ ਕਈ ਜਾਨਵਰਾਂ,ਪਸ਼ੂਆਂ ਅਤੇ ਪੰਛੀਆਂ ਦੀ ਨਾ ਸਿਰਫ ਮਦਦ ਕੀਤੀ ਬਲਕਿ ਉਹ ਇਸ ਐਨਜੀਓ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਉਨ੍ਹਾਂ ਮੁਤਾਬਕ ਰਾਤ ਨੂੰ ਵੀ ਜੇ ਕੋਈ ਫੋਨ ਆ ਜਾਵੇ ਕਿ ਕਿਤੇ ਕੋਈ ਜਾਨਵਰ ਜ਼ਖ਼ਮੀ ਹਾਲਤ ਵਿੱਚ ਪਿਆ ਹੈ ਅਤੇ ਤੁਰੰਤ ਉਹ ਆਪਣੀ ਟੀਮ ਲੈ ਕੇ ਯੂਵੀ ਸਿੰਘ ਨਾਲ ਉੱਥੇ ਪਹੁੰਚ ਜਾਂਦੀ ਹੈ ਅਤੇ ਉਸ ਜਾਨਵਰਾਂ ਦੀ ਜਾਨ ਨੂੰ ਬਚਾਈ ਜਾਂਦੀ ਹੈ।
ਇਹ ਵੀ ਪੜੋ: Post Matric Scholarship Scam ਦੀ ਜਾਂਚ ਕੇਂਦਰੀ ਏਜੰਸੀ ਨੂੰ ਸੌਂਪਣ ਨੂੰ ਲੈਕੇ ਮੁੱਖ ਮੰਤਰੀ ਦਾ ਵੱਡਾ ਬਿਆਨ