ETV Bharat / city

ਅੰਮ੍ਰਿਤਸਰ ਰੇਲ ਹਾਦਸੇ ਦੀ ਰਿਪੋਰਟ ਆਈ ਸਾਹਮਣੇ ਨਵਜੋਤ ਕੌਰ ਸਿੱਧੂ ਦਾ ਕਿਤੇ ਨਹੀਂ ਨਾਮ - Amritsar rail accident report

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਇਹ ਕਹਿ ਕੇ ਕਲੀਨ ਚਿੱਟ ਦਿੱਤੀ ਗਈ ਕਿ ਉਹ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ।

ਨਵਜੋਤ ਕੌਰ ਸਿੱਧੂ ਨੂੰ ਮਿਲੀ ਕਲਿਨ ਚਿੱਟ
ਨਵਜੋਤ ਕੌਰ ਸਿੱਧੂ ਨੂੰ ਮਿਲੀ ਕਲਿਨ ਚਿੱਟ
author img

By

Published : Dec 28, 2019, 6:34 PM IST

ਜਲੰਧਰ: 18 ਅਕਤੂਬਰ 2018 ਨੂੰ ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਰੇਲ ਗੱਡੀ ਹੇਠਾਂ ਆਉਂਣ ਕਾਰਨ 58 ਲੋਕਾਂ ਦੀ ਮੌਤ ਹੋ ਗਈ ਜਦ ਕਿ 70 ਲੋਕ ਗੰਭੀਰ ਜ਼ਖਮੀ ਹੋਏ ਸਨ। ਅੱਜ ਈਟੀਵੀ ਭਾਰਤ ਦੇ ਹੱਥ ਇਸ ਹਾਦਸੇ ਦੀ ਜਾਂਚ ਦੀ ਕਾਪੀ ਆਈ ਹੈ ਤਾਂ ਉਸ ਰਿਪੋਰਟ 'ਚ ਕਈ ਵੱਡੇ-ਵੱਡੇ ਖ਼ੁਲਾਸੇ ਸਾਹਮਣੇ ਆਏ ਹਨ।

ਜਿਥੇ ਇੱਕ ਪਾਸੇ ਜਾਂਚ ਰਿਪੋਰਟ 'ਚ ਮੁੱਖ ਆਰੋਪੀ ਆਯੋਜਕ ਮਿੱਠੂ ਮਦਾਨ ਨੂੰ ਮੰਨਿਆ ਗਿਆ ਹੈ। ਉਥੇ ਹੀ ਨਵਜੋਤ ਕੌਰ ਸਿੱਧੂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਗਈ ਕਿ ਉਹ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ, ਜਦ ਕਿ ਇਹ ਘਟਨਾ ਘਟੀ ਸੀ ਉਸ ਵੇਲੇ ਨਵਜੋਤ ਕੌਰ ਸਿੱਧੂ ਸਟੇਜ 'ਤੇ ਮੌਜੂਦ ਸਨ ਪਰ ਘਟਨਾ ਤੋਂ ਤੁਰੰਤ ਬਾਅਦ ਉਹ ਉਥੋਂ ਚਲੇ ਗਏ।

ਨਵਜੋਤ ਕੌਰ ਸਿੱਧੂ ਨੂੰ ਮਿਲੀ ਕਲਿਨ ਚਿੱਟ

ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹਫਤੇ ਅੰਦਰ ਮੈਜਿਸਟ੍ਰੇਟ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਹੀ ਸੀ। ਪਰ ਪਿਛਲੇ ਇੱਕ ਸਾਲ ਤੋਂ ਸਜ਼ਾ ਦੇਣਾ ਤਾਂ ਦੂਰ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਵੱਲੋਂ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵੀ ਜਨਤਕ ਨਹੀਂ ਕੀਤੀ ਗਈ। ਇਸੇ ਗੱਲ ਤੋਂ ਨਾਰਾਜ਼ ਪੀੜਤ ਪਰਿਵਾਰ ਪ੍ਰਸ਼ਾਸਨਿਕ ਦਫਤਰਾਂ ਦੇ ਬਾਹਰ ਤੇ ਕਦੇ ਨਵਜੋਤ ਕੌਰ ਸਿੱਧੂ ਦੇ ਘਰ ਦੇ ਬਾਹਰ ਧਰਨਾ ਲਗਾਉਂਦੇ ਹੋਏ ਨਜ਼ਰ ਆਉਂਦੇ ਸੀ। ਉਧਰ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਜਨ ਇਸ ਰਿਪੋਰਟ ਵਿੱਚ ਸਿੱਧੂ ਬਾਰੇ ਕੁੱਛ ਨਾ ਕਹੇ ਜਾਣ 'ਤੇ ਨਿਰਾਸ਼ ਹਨ।

Intro:ਪੂਰੇ ਇੱਕ ਸਾਲ ਤੋਂ ਬਾਅਦ ਜਨਤਕ ਹੋਈ ਅੰਮ੍ਰਿਤਸਰ ਦੇ ਜੋੜਾ ਫਾਟਕ ਵਿਖੇ ਧਾਰਮਿਕ ਆਯੋਜਨ ਦੌਰਾਨ ਹੋਏ ਦੇ ਹਾਦਸੇ ਦੀ ਰਿਪੋਰਟ . ਰਿਪੋਰਟ ਵਿੱਚ ਆਯੋਜਕਾਂ ਨਗਰ ਨਿਗਮ ਦੇ ਮੁਲਾਜ਼ਮ ਪੁਲਿਸ ਮੁਲਾਜ਼ਮ ਅਤੇ ਰੇਲਵੇ ਦੇ ਮੁਲਾਜ਼ਮਾਂ ਨੂੰ ਠਹਿਰਾਇਆ ਗਿਆ ਦੋਸ਼ੀ .ਰਿਪੋਰਟ ਵਿੱਚ ਉਸ ਕਾਰਯਕ੍ਰਮ ਦੀ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਦਾ ਕਿਤੇ ਵੀ ਨਹੀਂ ਹੈ ਨਾਮ .

Body:ਪਿਛਲੇ ਸਾਲ ਅਠਾਰਾਂ ਅਕਤੂਬਰ ਨੂੰ ਅੰਮ੍ਰਿਤਸਰ ਦੇ ਜੋੜਾ ਫਾਟਕ ਵਿਖੇ ਦੁਸਹਿਰੇ ਦੇ ਮੌਕੇ ਤੇ ਰਾਵਣ ਦਹਿਨ ਦੌਰਾਨ ਰੇਲਵੇ ਲਾਈਨਾਂ ਤੇ ਖੜ੍ਹੇ ਕਰੀਬ ਅਠਵੰਜਾ ਲੋਕ ਟ੍ਰੇਨ ਦੇ ਥੱਲੇ ਆ ਕੇ ਮਾਰੇ ਗਏ ਸੀ ਅਤੇ ਕਰੀਬ ਸੱਤਰ ਲੋਕ ਜ਼ਖਮੀ ਹੋ ਗਏ ਸੀ . ਇਲਾਕੇ ਦੇ ਪਾਰਸ਼ਦ ਸੌਰਵ ਮਦਾਨ ਵੱਲੋਂ ਕਰਵਾਏ ਗਏ ਇਸ ਕਾਰਯਕ੍ਰਮ ਵਿੱਚ ਉਸ ਵੇਲੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਪਹੁੰਚੀ ਸੀ . ਇਸ ਕਾਰਜਕ੍ਰਮ ਵਿਚ ਜਦੋਂ ਰਾਵਣ ਦਹਿਨ ਹੋ ਰਿਹਾ ਸੀ ਉਸ ਵੇਲੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਰੇਲਵੇ ਲਾਈਨਾਂ ਤੇ ਖੜ੍ਹੇ ਹੋ ਕੇ ਇਸ ਨੂੰ ਦੇਖ ਰਹੇ ਸੀ . ਅਚਾਨਕ ਥੋੜ੍ਹੇ ਥੋੜ੍ਹੇ ਸਮੇਂ ਦੇ ਅੰਤਰਾਲ ਵਿੱਚ ਦੋਨਾਂ ਪਾਸਿਓਂ ਡੀਐਮਯੂ ਟ੍ਰੇਨਾਂ ਦੇ ਗੁਜ਼ਰਨ ਨਾਲ ਅਠਵੰਜਾ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਸੱਤ ਲੋਕ ਜ਼ਖਮੀ ਹੋ ਗਏ ਸੀ . ਜਦ ਇਹ ਘਟਨਾ ਘਟੀ ਸੀ ਉਸ ਵੇਲੇ ਨਵਜੋਤ ਕੌਰ ਸਿੱਧੂ ਸਟੇਜ ਤੇ ਮੌਜੂਦ ਸੀ ਪਰ ਘਟਨਾ ਤੋਂ ਤੁਰੰਤ ਬਾਅਦ ਉਹ ਉਥੋਂ ਚਲੇ ਗਏ . ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਹਫਤੇ ਅੰਦਰ ਮੈਜਿਸਟ੍ਰੇਟ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਹੀ ਸੀ . ਪਰ ਪਿਛਲੇ ਇੱਕ ਸਾਲ ਤੋਂ ਸਜ਼ਾ ਦੇਣਾ ਤੇ ਦੂਰ ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥ ਵੱਲੋਂ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵੀ ਜਨਤਕ ਨਹੀਂ ਕੀਤੀ ਗਈ . ਇਸੇ ਗੱਲ ਤੋਂ ਨਾਰਾਜ਼ ਪੀੜਤ ਪਰਿਵਾਰ ਕਦੀ ਪ੍ਰਸ਼ਾਸਨਿਕ ਦਫਤਰਾਂ ਦੇ ਬਾਹਰ ਤੇ ਕਦੀ ਨਵਜੋਤ ਕੌਰ ਸਿੱਧੂ ਦੇ ਘਰ ਦੇ ਬਾਹਰ ਧਰਨਾ ਲਗਾਉਂਦੇ ਹੋਏ ਨਜ਼ਰ ਆਉਂਦੇ ਸੀ .
ਅੱਜ ਜਦੋਂ ਇਹ ਰਿਪੋਰਟ ਜਨਤਕ ਹੋ ਗਈ ਹੈ ਤਾਂ ਇਸ ਰਿਪੋਰਟ ਵਿੱਚ ਪੁੱਲ ਤੇ ਲੋਕਾਂ ਨੂੰ ਇਸ ਹਾਦਸੇ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਗਈ ਹੈ . ਉਧਰ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਜਨ ਜੋ ਕਿ ਲਗਾਤਾਰ ਸਿੱਧੂ ਦੇ ਘਰ ਦੇ ਬਾਹਰ ਧਰਨੇ ਲਗਾ ਰਹੇ ਸਨ ਇਸ ਰਿਪੋਰਟ ਵਿੱਚ ਸਿੱਧੂ ਬਾਰੇ ਪੁੱਛ ਨਾ ਕਹੇ ਜਾਣ ਤੇ ਨਿਰਾਸ਼ ਲੱਗ ਰਹੇ ਹੋਣ .

ਪੀ ਟੂ ਸੀ

Conclusion:ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲੱਗਾ ਹੈ ਕਿ ਉਸ ਨੇ ਇਸ ਰਿਪੋਰਟ ਨੂੰ ਉਸ ਵੇਲੇ ਜਨਤਕ ਕਿਉਂ ਨਹੀਂ ਕੀਤਾ ਅਤੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਉਧਰ ਦੂਸਰੇ ਪਾਸੇ ਹੁਣ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਉਮੀਦ ਜਾਗੀ ਹੈ .
ETV Bharat Logo

Copyright © 2025 Ushodaya Enterprises Pvt. Ltd., All Rights Reserved.