ETV Bharat / city

ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਲੇਸ਼ ਤੋਂ ਬਾਅਦ, ਕੀ ਪੰਜਾਬ ਵਿੱਚ AAP ਬਿਨਾਂ ਕਲੇਸ਼ ਕਰ ਕਰੇਗੀ ਕੰਮ... - ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਚੈਲੰਜ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ 2 ਵਾਰ ਸਰਕਾਰ ਬਣਾ ਚੁੱਕੇ ਹਨ, ਪਰ ਫਿਰ ਵੀ ਦਿੱਲੀ ਦਾ ਪੂਰਾ ਅਖ਼ਤਿਆਰ ਉਨ੍ਹਾਂ ਕੋਲ ਨਹੀਂ ਹੈ। ਹੁਣ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਤੇ ਪੂਰਾ ਕੰਟਰੋਲ ਵੀ ਆਪ ਕੋਲ ਹੀ ਹੈ, ਕੀ ਹੁਣ ਭਗਵੰਤ ਮਾਨ ਦੀ ਸਰਕਾਰ ਕੁਝ ਵੱਖਰਾ ਕਰਕੇ ਦਿਖਾਏਗੀ। ਇਸ ’ਤੇ ਦੇਖੋ ਖ਼ਾਸ ਰਿਪੋਰਟ...

ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਲੇਸ਼ ਤੋਂ ਬਾਅਦ

author img

By

Published : Mar 16, 2022, 8:15 AM IST

ਜਲੰਧਰ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਲੈ ਕੇ ਇੱਕ ਮਜ਼ਬੂਤ ਜਿੱਤ ਹਾਸਿਲ ਕੀਤੀ ਗਈ ਹੈ। ਇਹ ਜਿੱਤ ਤਕਰੀਬਨ ਓਦਾਂ ਹੀ ਹੈ ਜਿੱਦਾਂ ਦਿੱਲੀ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਜਿੱਤੀ ਸੀ, ਪਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਬਾਅਦ ਵੀ ਦਿੱਲੀ ਦੇ ਸਾਰੇ ਅਖਤਿਆਰ ਆਮ ਆਦਮੀ ਪਾਰਟੀ ਕੋਲ ਨਹੀਂ ਸੀ। ਦਿੱਲੀ ਸਿੱਖਿਆ ਸੁਥਾਰ ਅਤੇ ਕਈ ਵਿਭਾਗ ਆਮ ਆਦਮੀ ਪਾਰਟੀ ਕੋਲ ਸਨ, ਪਰ ਜ਼ਿਆਦਾਤਰ ਕੰਟਰੋਲ ਦਿੱਲੀ ਉੱਪਰ ਐਲਜੀ ਦਾ ਰਿਹਾ ਹੈ।

ਅਰਵਿੰਦ ਕੇਜਰੀਵਾਲ ਚਾਹੁੰਦੇ ਸੀ ਇੱਕ ਪੂਰਨ ਸੂਬਾ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ 2 ਵਾਰ ਸਰਕਾਰ ਬਣਾ ਚੁੱਕੇ ਹਨ, ਪਰ ਫਿਰ ਵੀ ਦਿੱਲੀ ਦਾ ਪੂਰਾ ਅਖ਼ਤਿਆਰ ਉਨ੍ਹਾਂ ਕੋਲ ਨਹੀਂ ਹੈ। ਇਹੀ ਕਾਰਨ ਹੈ ਕਿ ਇੱਕ ਪਾਸੇ ਜਿਥੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ 2 ਵਾਰ ਚੋਣਾਂ ਲੜੀਆਂ ਗਈਆਂ। ਹਾਲਾਂਕਿ ਪਿਛਲੀ ਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣਾ ਪੂਰਾ ਦਮ ਖਮ ਨਹੀਂ ਦਿਖਾ ਪਾਈ, ਪਰ ਇਸ ਵਾਰ ਪੰਜਾਬ ਵਿੱਚ ਪੂਰਾ ਕੰਟਰੋਲ ਆਮ ਆਦਮੀ ਪਾਰਟੀ ਦਾ ਹੈ।

ਇਹ ਵੀ ਪੜੋ: ਵੇਖੋ ਖਟਕੜ ਕਲਾਂ ਵਿਖੇ ਤਿਆਰੀਆਂ ਦੀਆਂ ਪਹਿਲੀਆਂ ਤਸਵੀਰਾਂ...

ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਉਹ ਸਭ ਕੁਝ ਮਿਲ ਗਿਆ ਜੋ ਦਿੱਲੀ ਵਿੱਚ ਉਨ੍ਹਾਂ ਨੂੰ ਨਹੀਂ ਮਿਲਿਆ ਸੀ, ਹਾਲਾਂਕਿ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਅਤੇ ਉਨ੍ਹਾਂ ਨੇ ਇੱਕ ਪੰਜਾਬੀ ਚਿਹਰੇ ਨੂੰ ਅੱਗੇ ਕਰਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ।

ਪੰਜਾਬ ਵਿੱਚ ਆਪ ਸਰਕਾਰ ਕਿੱਦਾਂ ਕਰੇਗੀ ਦਿੱਲੀ ਤੋਂ ਵੱਖ ਕੰਮ

ਪੰਜਾਬ ਇੱਕ ਪੂਰਨ ਰਾਜ ਹੈ ਜਿਸ ਦਾ ਪੂਰਾ ਕੰਟਰੋਲ ਉਸ ਪਾਰਟੀ ਕੋਲ ਹੁੰਦਾ ਹੈ ਜੋ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਦੀ ਹੈ, ਹਾਲਾਂਕਿ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲੇ ਜਦ ਕਾਂਗਰਸ ਦੀ ਸਰਕਾਰ ਸੀ ਤਾਂ ਪੂਰਾ ਅਖਤਿਆਰ ਕਾਂਗਰਸ ਕੋਲ ਹੁੰਦਾ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਹਾਲਾਤ ਬਦਲ ਗਏ ਤੇ ਦਿੱਲੀ ਦਾ ਅੱਧਾ ਕੰਟਰੋਲ ਲੈਫਟੀਨੈਂਟ ਗਵਰਨਰ ਦੇ ਅਖ਼ਤਿਆਰ ਵਿੱਚ ਚਲਾ ਗਿਆ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਇੱਦਾ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਹੁਣ ਜਦ ਆਮ ਆਦਮੀ ਪਾਰਟੀ 117 ਵਿੱਚੋਂ 92 ਸੀਟਾਂ ਜਿੱਤ ਕੇ ਪੂਰਨ ਬਹੁਮਤ ਪ੍ਰਾਪਤ ਕਰ ਚੁੱਕੀ ਹੈ ਤੇ ਪੰਜਾਬ ਵਿੱਚ ਪੂਰਨ ਤੌਰ ’ਤੇ ਕੰਟਰੋਲ ਵੀ ਆਮ ਆਦਮੀ ਪਾਰਟੀ ਦਾ ਹੀ ਰਹੇਗਾ। ਫਿਰ ਚਾਹੇ ਪੰਜਾਬ ਦੇ ਅਲੱਗ ਅਲੱਗ ਮਹਿਕਮੇ ਹੋਣ ਜਾਂ ਫਿਰ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਲਈ ਪੁਲਿਸ ਮਹਿਕਮਾ ਹੋਵੇ।

ਫਿਰ ਵੀ ਕਈ ਐਸੇ ਮੁੱਦੇ ਹਨ ਜਿਨ੍ਹਾਂ ਲਈ ਆਮ ਆਦਮੀ ਪਾਰਟੀ ਨੂੰ ਕੇਂਦਰ ਕੋਲ ਜਾਣਾ ਹੀ ਪਵੇਗਾ

ਇਸ ਗੱਲ ਵਿੱਚ ਕੋਈ ਰਾਇ ਨਹੀਂ ਕਿ ਜਦ ਕਿਸੇ ਵੀ ਪ੍ਰਦੇਸ਼ ਦੀ ਸਰਕਾਰ ਬਣਦੀ ਹੈ ਤਾਂ ਉਸ ਨੂੰ ਬਹੁਤ ਸਾਰੇ ਕੰਮਾਂ ਲਈ ਕੇਂਦਰ ਸਰਕਾਰ ਕੋਲ ਜਾਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਇੰਨੀਆਂ ਘੱਟ ਨਹੀਂ ਹੋਈਆਂ, ਹੋਰ ਵੀ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਲਈ ਆਮ ਆਦਮੀ ਪਾਰਟੀ ਨੂੰਹ ਕੇਂਦਰ ਅੱਗੇ ਜਾ ਕੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨਾ ਪਵੇਗਾ।

ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਚੈਲੰਜ

ਪੰਜਾਬ ਵਿੱਚ ਜ਼ਬਰਦਸਤ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਦੋ ਸਭ ਤੋਂ ਵੱਡੇ ਚੈਲੇਂਜ ਹਨ। ਇਨ੍ਹਾਂ ਵਿੱਚੋਂ ਇੱਕ ਬੀਬੀਐੱਮਬੀ ਵਿਚ ਪੰਜਾਬ ਦੀ ਹਿੱਸੇਦਾਰੀ ਅਕੇ ਪੰਜਾਬ ਵਿੱਚ ਬੀਐਸਐਫ਼ ਦੀ ਸੀਮਾ ਨੂੰ ਘੱਟ ਕਰਨਾ ਸ਼ਾਮਿਲ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੀ ਐਸ ਐਫ ਦੀ ਸੀਮਾ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਸੀ ਜਿਸਦਾ ਨਾ ਸਿਰਫ਼ ਵਿਰੋਧੀ ਪਾਰਟੀਆਂ ਨੇ ਬਲਕਿ ਲੋਕਾਂ ਨੇ ਵੀ ਖੂਬ ਵਿਰੋਧ ਕੀਤਾ ਸੀ। ਇਹ ਉਹ ਮਸਲਾ ਹੈ ਜਿਸ ਨੂੰ ਪਿਛਲੀ ਪੰਜਾਬ ਸਰਕਾਰ ਹੱਲ ਨਹੀਂ ਕਰ ਪਾਈ।

ਇਸ ਦੇ ਨਾਲ ਹੀ ਬੀਬੀਐੱਮਬੀ ਵਿਚ ਪਿਛਲੀ ਸਰਕਾਰ ਦੌਰਾਨ ਹੀ ਬੀਬੀਐਮਬੀ ਅੰਦਰ ਪੰਜਾਬ ਦੀ ਹਿੱਸੇਦਾਰੀ ਨੂੰ ਖਤਮ ਕਰ ਦਿੱਤਾ ਗਿਆ ਸੀ। ਇਹ ਵੀ ਇਕ ਐਸਾ ਮੁੱਦਾ ਹੈ ਜੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਆਉਣ ਵਾਲਾ ਹੈ। ਹੁਣ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਅੱਗੇ ਇਹ ਦੋ ਐਸੇ ਚੈਲੇਂਜ ਨੇ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਇਨ੍ਹਾਂ ਨੂੰ ਘੇਰ ਸਕਦੇ ਹਨ। ਦੇਖਣਾ ਇਹ ਹੋਵੇਗਾ ਕਿ ਕੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਨ੍ਹਾਂ ਮੁੱਦਿਆਂ ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਨੂੰ ਹੱਲ ਕਰ ਪਾਉਂਦੇ ਨੇ ਜਾਂ ਨਹੀਂ।

ਹੋਰ ਕੀ ਨੇ ਵੱਡੇ ਮੁੱਦੇ

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲੇ ਜਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ਾ, ਕੋਟਕਪੂਰਾ ਕਾਂਡ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਅਤੇ ਨਵੀਂ ਭਰਤੀ ਕਰਨਾ ਕਈ ਐਸੇ ਅਹਿਮ ਮੁੱਦੇ ਸੀ, ਜਿਨ੍ਹਾਂ ਉੱਤੇ ਵਿਰੋਧੀ ਇੱਥੇ ਤੱਕ ਕਿ ਉਸ ਵੇਲੇ ਖੁਦ ਆਮ ਆਦਮੀ ਪਾਰਟੀ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਵਾਰ ਕਰਦੇ ਸੀ।

ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਇਹ ਸਾਰੇ ਮੁੱਦੇ ਸਰਕਾਰ ਦੇ ਸਾਹਮਣੇ ਉਦਾਂ ਹੀ ਆਉਣ ਵਾਲੇ ਨੇ ਜਿਹਦਾ ਇਹ ਸਾਰੇ ਮੁੱਦੇ ਕਾਂਗਰਸ ਦੀ ਸਰਕਾਰ ਸਾਹਮਣੇ ਆਏ ਸੀ ਅਤੇ ਇਨ੍ਹਾਂ ਮੁੱਦਿਆਂ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਢੇ ਚਾਰ ਸਾਲ ਦੇ ਸ਼ਾਸਨ ਤੋਂ ਬਾਅਦ ਪੰਜਾਬ ਵਿੱਚ ਨਾ ਸਿਰਫ਼ ਮੁੱਖ ਮੰਤਰੀ ਪਦ ਨੂੰ ਬਲਕਿ ਕਾਂਗਰਸ ਨੂੰ ਵੀ ਅਲਵਿਦਾ ਕਹਿਣਾ ਪਿਆ ਸੀ।

ਇਹ ਵੀ ਪੜੋ: Bhagwant Mann Oath ceremony: ਭਗਵੰਤ ਮਾਨ ਅੱਜ ਚੁੱਕਣਗੇ ਸਹੁੰ

ਇਨ੍ਹਾਂ ਸਾਰੀਆਂ ਗੱਲਾਂ ਵਿਚ ਇਹ ਤਾਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਇਕ ਪੂਰਨ ਰਾਜ ਦੇ ਤੌਰ ’ਤੇ ਮਿਲਦਾ ਗਿਆ ਹੈ, ਪਰ ਹੁਣ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਕੀ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੀ ਗੱਲ ਸੁਣਦੀ ਹੈ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜਰੀਵਾਲ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਉਣਗੇ। ਫਿਲਹਾਲ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਹੈ ਉਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਆਪਣਾ ਰਿਪੋਰਟ ਕਾਰਡ 100 ਬਟਾ 100 ਰੱਖਣਾ ਪਵੇਗਾ ਨਹੀਂ ਤਾਂ ਵਿਰੋਧੀ ਤਾਂ ਫਿਰ ਸੁਆਲਾਂ ਦੀ ਬੌਛਾਰ ਲਈ ਤਿਆਰ ਖੜ੍ਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.