ਜਲੰਧਰ: ਜਿਵੇਂ-ਜਿਵੇਂ ਸੂਬੇ ‘ਚ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵੱਧ ਦੇ ਜਾ ਰਹੇ ਨੇ ਉਵੇਂ-ਉਵੇਂ ਹੀ ਸਿਹਤ ਵਿਭਾਗ ਦੇ ਨਵੇਂ-ਨਵੇਂ ਕਾਰਨਾਮੇ ਵੀ ਸਾਹਮਣੇ ਆ ਰਹੇ ਹਨ। ਜਲੰਧਰ ਦੇ ਕਸਬਾ ਗੁਰਾਇਆ ਤੋਂ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਿਹਤ ਵਿਭਾਗ ਨੇ ਬਿਨ੍ਹਾਂ ਡੋਜ਼ ਲਗਾਏ ਹੀ ਇੱਕ ਨੌਜਵਾਨ ਦਾ ਕਾਵਿਕ ਵੈਕਸੀਨੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਤਿਨ ਅੱਬੇ ਨੇ ਦੱਸਿਆ ਕਿ ਉਹ 26 ਤਰੀਕ ਨੂੰ ਗੁਰਾਇਆ ਵਿਖੇ ਵੈਕਸੀਨੇਸ਼ਨ ਕੈਂਪ ਲਗਵਾਇਆ ਗਿਆ ਸੀ ਜਿਥੇ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਸੀ।
ਉਹ ਵੀ ਉਸ ਕੈਂਪ ਵਿੱਚ ਵੈਕਸੀਨੇਸ਼ਨ ਲਗਵਾਉਣ ਲਈ ਗਿਆ ਪਰ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਹਾਲੇ 45 ਸਾਲ ਤੋਂ ਵੱਧ ਦੇ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਪਰ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਸਿਹਤ ਮਹਿਕਮੇ ਵੱਲੋਂ ਫੋਨ ‘ਤੇ ਮੈਸੇਜ ਆਇਆ ਕਿ ਉਸ ਦੀ ਪਹਿਲੀ ਦੋਸ਼ ਲਗਾ ਦਿੱਤੀ ਗਈ ਹੈ ਅਤੇ ਉਨ੍ਹਾਂ ਦਾ ਸਰਟੀਫਿਕੇਟ ਵੀ ਕੋਵਾ ਐਪ ਤੋਂ ਨਿਕਲ ਕੇ ਸਾਹਮਣੇ ਆ ਚੁੱਕਾ ਹੈ
ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਐਤਵਾਰ ਹੋਣ ਕਰਕੇ ਉਹ ਸਬੰਧੀ ਮਹਿਕਮੇ ਦੇ ਕੋਲ ਤਾਂ ਨਹੀਂ ਜਾ ਸਕਦਾ ਪਰ ਸੋਮਵਾਰ ਨੂੰ ਉਹ ਅਧਿਕਾਰੀਆਂ ਕੋਲ ਜਾ ਕੇ ਇਸ ਸਬੰਧੀ ਜਾਂਚ ਜ਼ਰੂਰ ਕਰਵਾਏਗਾ ਅਤੇ ਜਲਦੀ ਹੀ ਇਸ ਲਾਪ੍ਰਵਾਹੀ ਨੂੰ ਸੁਧਾਰ ਕਰਵਾਏਗਾ
ਇਹ ਵੀ ਪੜੋ: