ETV Bharat / city

ਸ਼ਾਮਲਾਟ ਜ਼ਮੀਨ ਕਾਲਜ ਨੂੰ ਦੇਣ 'ਤੇ ਪੰਚਾਇਤ ਨੂੰ ਪਿੰਡ ਵਾਸੀਆਂ ਨੇ ਘੇਰਿਆ - hoshiarpur news in punjabi

ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਸੈਦੋ ਪੱਟੀ ਦੇ ਲੋਕਾਂ ਨੇ ਵਿਧਾਇਕ ਡਾ. ਰਾਜ ਕੁਮਾਰ ਤੇ ਪੰਚਾਇਤ ਦੇ ਨਾਲ ਮਿਲ ਕੇ ਜ਼ਮੀਨ ਹੜਪਣ ਦੇ ਦੋਸ਼ ਲਾਏ ਹਨ। ਪੰਚਾਇਤ ਵੱਲੋਂ ਬਿਨਾਂ ਦੱਸੇ ਪਿੰਡ ਦੀ ਸ਼ਾਮਲਾਟ ਜ਼ਮੀਨ ਕਾਲਜ ਨੂੰ ਦੇਣ ਦੇ ਵਿਰੋਧ 'ਚ ਸੈਦੋ ਪੱਟੀ ਦੇ ਪਿੰਡ ਵਾਸੀਆਂ ਨੇ ਪੰਚਾਇਤ ਘਰ 'ਚ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਸ਼ਾਮਲਾਟ ਜ਼ਮੀਨ ਕਾਲਜ ਨੂੰ ਦੇਣ 'ਤੇ ਪੰਚਾਇਤ ਨੂੰ ਪਿੰਡ ਵਾਸੀਆਂ ਨੇ ਘੇਰਿਆ

author img

By

Published : Mar 4, 2020, 10:26 AM IST

ਹੁਸ਼ਿਆਰਪੁਰ: ਹਲਕਾ ਚੱਬੇਵਾਲ ਦੇ ਪਿੰਡ ਸੈਦੋ ਪੱਟੀ ਦੇ ਲੋਕਾਂ ਨੇ ਵਿਧਾਇਕ ਡਾ. ਰਾਜ ਕੁਮਾਰ ਤੇ ਪੰਚਾਇਤ ਦੇ ਨਾਲ ਮਿਲ ਕੇ ਜ਼ਮੀਨ ਹੜਪਣ ਦੇ ਦੋਸ਼ ਲਾਏ ਹਨ। ਪੰਚਾਇਤ ਵੱਲੋਂ ਬਿਨ੍ਹਾਂ ਦੱਸੇ ਪਿੰਡ ਦੀ ਸ਼ਾਮਲਾਟ ਜ਼ਮੀਨ ਕਾਲਜ ਨੂੰ ਦੇਣ ਦੇ ਵਿਰੋਧ 'ਚ ਸੈਦੋ ਪੱਟੀ ਦੇ ਪਿੰਡ ਵਾਸੀਆਂ ਨੇ ਪੰਚਾਇਤ ਘਰ 'ਚ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਚਾਇਤ ਬੁਲਾ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉੱਥੇ ਹੀ ਪਿੰਡ ਵਾਲਿਆਂ ਨੇ ਪੰਚਾਇਤ ਨੂੰ ਚਿਤਾਵਨੀ ਦਿੱਤੀ ਕਿ ਜੇ ਮਤਾ ਰੱਦ ਨਹੀਂ ਕੀਤਾ ਤਾਂ ਉਹ ਅੰਦੋਲਨ ਕਰਨ ਲਈ ਮਜਬੂਰ ਹੋ ਜਾਣਗੇ।

ਸ਼ਾਮਲਾਟ ਜ਼ਮੀਨ ਕਾਲਜ ਨੂੰ ਦੇਣ 'ਤੇ ਪੰਚਾਇਤ ਨੂੰ ਪਿੰਡ ਵਾਸੀਆਂ ਨੇ ਘੇਰਿਆ

ਪਿੰਡ ਦੇ ਲੋਕਾਂ ਨੇ ਕਿਹਾ ਕਿ ਪਿੰਡ ਦੀ ਕਾਂਗਰਸੀ ਸਰਪੰਚ ਨੇ ਵਿਧਾਇਕ ਡਾ. ਰਾਜ ਕੁਮਾਰ ਨਾਲ ਮਿਲ ਕੇ ਉਨ੍ਹਾਂ ਕੋਲੋਂ ਬਿਨ੍ਹਾਂ ਪੁੱਛੇ 5 ਏਕੜ ਪੰਚਾਇਤੀ ਜ਼ਮੀਨ ਸਰਕਾਰੀ ਕਾਲਜ ਨੂੰ ਦੇਣ ਦਾ ਮਤਾ ਪਾ ਦਿੱਤਾ ਜਦੋ ਕਿ ਉਨ੍ਹਾਂ ਵੱਲੋਂ ਕਿਸੇ ਮਤੇ 'ਤੇ ਨਹੀ ਬਲਕਿ ਜ਼ਮੀਨ ਦੇਣ ਦੀ ਸੂਰਤ ਵਿੱਚ ਸ਼ਰਤਾਂ ਦੇ ਪੇਜ 'ਤੇ ਦਸਤਖ਼ਤ ਕੀਤੇ ਗਏ ਸਨ।

ਸਾਬਕਾ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਇਹ ਪ੍ਰਸਤਾਵ ਪਾਸ ਕੀਤਾ ਗਿਆ ਸੀ ਜਿਸ ਵਿੱਚ ਸ਼ਾਮਲਾਟ ਜ਼ਮੀਨ ਦੇਣ ਲਈ ਪਿੰਡ ਵਾਸੀਆਂ ਦੇ ਹਿੱਤ ਵਿੱਚ ਸ਼ਰਤਾਂ ਦਿੱਤੀਆਂ ਗਈਆਂ ਸਨ। ਕਾਲਜ ਦੇ ਬਾਹਰ ਦੁਕਾਨਾਂ, ਕੰਟੀਨਾਂ ਦਾ ਠੇਕਾ ਰਿਜ਼ਰਵ ਸ਼੍ਰੇਣੀ ਨੂੰ ਪਹਿਲਾ ਦੇਣ ਦੀ ਸ਼ਰਤ ਰੱਖੀ ਗਈ ਸੀ। ਪ੍ਰਸਤਾਵ ਨੂੰ ਸਾਬਕਾ ਪੰਚਾਇਤ ਨੇ ਰੱਦ ਕਰ ਦਿੱਤਾ ਸੀ।

ਸਾਬਕਾ ਸਰਪੰਚ ਦੋਸ਼ ਲਾਇਆ ਕਿ ਮੌਜੂਦਾ ਪੰਚਾਇਤ ਨੇ ਸ਼ਾਮਲਾਟ ਵਾਲੀ ਜ਼ਮੀਨ ਦੇਣ ਦਾ ਚੁੱਪ-ਚਾਪ ਫੈਸਲਾ ਲਿਆ ਅਤੇ ਪਿੰਡ ਵਾਸੀਆਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਕੇ ਪ੍ਰਸਤਾਵ ਨੂੰ ਅੱਗੇ ਤੋਰਿਆ। ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਮਾਲ ਵਿਭਾਗ ਦੇ ਲੋਕ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ। ਉਕਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਕਾਲਜ ਬਣਾਉਣ ਲਈ ਪਿੰਡ ਦੀ ਜ਼ਮੀਨ ਮੁਫ਼ਤ ਕਿਉਂ ਦੇਵੇ।

ਇਸ ਬਾਰੇ ਜਦੋ ਪਿੰਡ ਦੀ ਕਾਂਗਰਸ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇਹੀ ਕੋਈ ਗੱਲ ਨਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਇਹ ਮਤਾ ਪਾਇਆ ਗਿਆ ਸੀ, ਜੇ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਸਰਕਾਰੀ ਕਾਲਜ ਖੁਲ੍ਹ ਜਾਵੇ ਤਾਂ ਪਿੰਡ ਦੀ ਤਰੱਕੀ ਅਤੇ ਰੁਜ਼ਗਾਰ ਦੇ ਰਸਤੇ ਖੁਲ੍ਹ ਜਾਣਗੇ।

ਜਦੋ ਇਸ ਸਾਰੀ ਗੱਲ ਬਾਰੇ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਹਨ। ਉਨ੍ਹਾਂ ਨੂੰ ਇਸ ਸਾਰੀ ਗੱਲ ਦਾ ਹੱਲੇ ਪਤਾ ਨਹੀਂ ਹੈ। ਉਨ੍ਹਾਂ 'ਤੇ ਸਾਰੇ ਇਲਜ਼ਾਮ ਗ਼ਲਤ ਹਨ। ਪਿੰਡ ਦੇ ਲੋਕ ਅਤੇ ਪੰਚਾਇਤ ਦੇ ਮਤੇ ਤੇ ਪਿੰਡ ਸੈਦੋ ਪੱਟੀ ਵਿੱਚ ਪੰਚਾਇਤੀ ਜ਼ਮੀਨ ਤੇ ਸਰਕਾਰੀ ਕਾਲੇਜ ਬਣਵਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਉੱਥੇ ਹੀ ਜਦੋ ਜ਼ਮੀਨ ਦਾ ਨਰੀਖਣ ਕੀਤਾ ਗਿਆ ਤਾਂ ਉਹ ਜ਼ਮੀਨ ਕਾਲਜ ਯੋਗ ਨਹੀ ਪਾਈ ਗਈ, ਜਿਸ ਕਾਰਨ ਇਸ ਜ਼ਮੀਨ 'ਤੇ ਹੁਣ ਕੋਈ ਕਾਲਜ ਨਹੀ ਬਣੇਗਾ ਇਹ ਸਾਰੇ ਦੋਸ਼ ਝੂਠੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.