ਮੁਕੇਰੀਆਂ: ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰਾਂ ਕਈ ਸਾਰੇ ਵਾਅਦੇ ਕਰਦੀਆਂ ਹਨ। ਰੇਤਾ ਦੀ ਮਾਈਨਿੰਗ ਨੂੰ ਲੈ ਕੇ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ ਅਤੇ ਸਰਕਾਰਾਂ ਇਸ ਖ਼ਿਲਾਫ਼ ਸਖ਼ਤ ਕਰਵਾਈ ਦੇ ਹੁਕਮ ਵੀ ਦਿੰਦੀਆਂ ਹਨ। ਰੋਜ਼ਾਨਾ ਰੇਤਾ ਦੀ ਮਾਈਨਿੰਗ ਦੇ ਕਈ ਸਾਰੇ ਮਾਮਲੇ ਦੇਖਣ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਪੜ੍ਹਨ ਨੂੰ ਮਿਲਦੇ ਹਨ। ਅਜਿਹਾ ਹੀ ਮਾਮਲਾ ਮੁਕੇਰੀਆਂ ਦੇ ਪਿੰਡ ਚੱਕਵਾਲ ਵਿਖੇ ਵਾਪਰਿਆ ਹੈ ਜਿੱਥੇ ਪਿੰਡ ਵਾਸੀਆਂ ਨੇ ਰੇਤਾ ਨਾਲ ਭਰੀਆ ਟਰਾਲੀਆਂ ਰੋਕੀਆਂ ਹਨ।
ਜ਼ਿਕਰਯੋਗ ਹੈ ਕਿ ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਚੱਕਵਾਲ ਵਿਖੇ ਦਰਿਆ ਵਿੱਚੋਂ ਹੋ ਰਹੀ ਨਜਾਇਜ਼ ਮਾਈਨਿੰਗ ਰੇਤਾ ਦੀਆਂ ਭਰੀਆਂ ਟਰਾਲੀਆਂ ਪਿੰਡ ਵਾਸੀਆਂ ਵੱਲੋਂ ਰੋਕੀਆ ਗਈਆਂ। ਪਿੰਡ ਵਾਸੀਆਂ ਦੱਸਿਆ ਕਿ ਪਿੰਡ ਦੀਆਂ ਸਰੀਆਂ ਸੜਕਾਂ ਤੋੜ ਦਿੱਤੀਆਂ ਗਈਆਂ ਹਨ ਅਤੇ ਸੜਕ ਨਾਲ ਲਗਦਾ ਸਰਕਾਰੀ ਸਕੂਲ ਹੈ, ਜਿੱਥੇ ਪਿੰਡ ਦੇ ਛੋਟੇ ਬੱਚੇ ਸਕੂਲ ਜਾਂਦੇ ਹਨ।
ਆਵਾਜਾਈ ਕਾਰਨ ਮਾਪੇ ਡਰਦੇ ਹਨ ਕੇ ਬੱਚਿਆਂ ਨਾਲ ਕੋਈ ਸੜਕ ਹਾਦਸਾ ਨਾ ਵਾਪਰ ਜਾਵੇ। ਇਸ ਨਾਲ ਹੀ ਦਰਿਆ ਵਿੱਚੋਂ ਰੇਤਾ ਕੱਢਣ ਨਾਲ ਪਿੰਡ ਦਾ ਪਾਣੀ ਵੀ ਸੁੱਕ ਗਿਆ ਹੈ ਅਤੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰ ਕੇ ਰੇਤਾ ਦੀ ਮਾਈਨਿੰਗ ਕਰਨ ਵਾਲੀਆਂ ਟਰਾਲੀਆਂ ਨੂੰ ਪਿੰਡ ਵਾਸੀਆਂ ਵੱਲੋਂ ਰੋਕਿਆ ਗਿਆ ਤਾਂ ਜੋ ਇਹਨਾਂ ਖ਼ਿਲਾਫ਼ ਪ੍ਰਸਾਸ਼ਨ ਸਖ਼ਤ ਕਾਰਵਾਈ ਕਰ ਸਕੇ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਰੇਤੇ ਦੀਆਂ ਟਰਾਲੀਆਂ ਪਿੰਡ ਵਿੱਚੋਂ ਨਹੀਂ ਲੰਘਣ ਦਵਾਂਗੇ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਨਹੀਂ ਖਾਧੀ ਜੇਲ੍ਹ ਦੀ ਦਾਲ ਰੋਟੀ ! ਸਿੱਧੂ ਦੇ ਵਕੀਲ ਦਾ ਵੱਡਾ ਬਿਆਨ