ਗੜ੍ਹਸ਼ੰਕਰ: ਮਾਹਿਲਪੁਰ ਸ਼ਹਿਰ Nagar Panchayat Mahilpur ਦੇ ਵਾਰਡ ਨੰਬਰ 12 ਦੇ ਇੱਕ ਕਾਂਗਰਸੀ ਆਗੂ ਨੇ ਨਗਰ ਪੰਚਾਇਤ ਦੀ ਬੇਰੁਖ਼ੀ ਤੋਂ ਦੁਖ਼ੀ ਹੋ ਕੇ ਅੱਜ ਬੁੱਧਵਾਰ ਨੂੰ ਨਗਰ ਪੰਚਾਇਤ ਦਫ਼ਤਰ Nagar Panchayat Mahilpur ਦੇ ਸਾਹਮਣੇ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀ ਨੇ ਆਰੋਪ ਲਗਾਇਆ ਕਿ ਅਦਾਲਤ ਦਾ ਫ਼ੈਸਲਾ ਉਸ ਦੇ ਹੱਕ ਵਿਚ ਆਉਣ ਤੋਂ ਬਾਅਦ ਵੀ ਉਸ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਅਰਜ਼ੀਆਂ 'ਤੇ ਵੀ ਗੌਰ ਨਹੀਂ ਕੀਤਾ ਜਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਅਸ਼ੀਸ਼ ਪ੍ਰਭਾਕਰ Congress leader Ashish Prabhakar ਪੁੱਤਰ ਤੇਜਪਾਲ ਪ੍ਰਭਾਕਰ ਵਾਸੀ ਵਾਰਡ ਨੰਬਰ 12 ਨੇ ਧਰਨਾ ਦਿੰਦੇ ਹੋਏ ਦੱਸਿਆ ਕਿ ਗਲੀ ਵਿਚ ਇੱਕ ਗੁਆਂਢੀ ਨੇ ਕਬਜ਼ਾ ਕਰਕੇ ਉਸ ਨੂੰ ਛੱਤ ਦਿੱਤਾ ਅਤੇ ਗਲੀ ਨੂੰ ਪੂਰਾ ਕਰਾਸ ਕਰਕੇ ਮੱਲ ਲਿਆ। ਉਸ ਨੇ ਦੱਸਿਆ ਕਿ ਜਦੋਂ ਇਸ ਕਬਜ਼ੇ ਨੂੰ ਖ਼ਤਮ ਕਰਵਾਉਣ ਲਈ ਨਗਰ ਪੰਚਾਇਤ ਵਿਚ ਸ਼ਿਕਾਇਤ ਕੀਤੀ ਤਾਂ ਨਗਰ ਪੰਚਾਇਤ ਵਾਲਿਆਂ ਨੇ ਉਸ ਦੇ ਰਿਹਾਇਸ਼ੀ ਗੇਟ ਨੂੰ ਹੀ ਗੈਰ-ਕਾਨੂੰਨੀ ਐਲਾਨ ਦਿੱਤਾ ਅਤੇ ਉਸ ਵਲੋਂ ਸੂਚਨਾ ਅਧਿਕਾਰ ਐਕਟ ਰਾਂਹੀ ਪ੍ਰਾਪਤ ਕੀਤੀ ਸੂਚਨਾ ਵਿਚ ਉਸ ਨੂੰ ਮੇਰਾ ਗੇਟ ਦਰਸਾ ਦਿੱਤਾ।
ਉਸ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਜਦੋਂ ਉਸ ਨੇ ਸ਼ਿਕਾਇਤਾਂ ਕੀਤੀਆਂ ਤਾਂ ਉਸ ਦੇ ਗੁਆਂਢੀ ਨੇ ਅਦਾਲਤ ਦਾ ਸਹਾਰਾ ਲੈ ਲਿਆ, ਜਿੱਥੇ ਕੇਸ ਉਸ ਦੇ ਹੱਕ ਵਿਚ ਹੋ ਗਿਆ ਅਤੇ ਮਾਣਯੋਗ ਅਦਾਲਤ ਨੇ ਉਸ ਦੇ ਕਬਜ਼ੇ ਨੂੰ ਨਾਜ਼ਾਇਜ ਕਰਾਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਨਾਜਾਇਜ ਕਬਜ਼ਾ ਛੁਡਵਾਉਣ ਲਈ ਨਗਰ ਪੰਚਾਇਤ ਦਫ਼ਤਰ ਮਾਹਿਲਪੁਰ ਵਿਖ਼ੇ ਅਰਜੀ ਦਿੱਤੀ, ਪਰੰਤੂ ਕਿਸੇ ਨੇ ਵੀ ਉਸ ਦੀ ਸੁਣਵਾਈ ਨਾ ਕੀਤੀ। ਜਿਸ ਕਾਰਨ ਉਸ ਨੂੰ ਤੰਗ ਹੋ ਕੇ ਨਗਰ ਪੰਚਾਇਤ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ।
ਉਸ ਨੇ ਚੇਤਾਵਨੀ ਦਿੱਤੀ ਕਿ ਨਗਰ ਪੰਚਾਇਤ ਨੇ ਜੇਕਰ ਇੱਕ ਹਫ਼ਤੇ ਵਿਚ ਕਾਰਵਾਈ ਨਾ ਕੀਤੀ ਤਾਂ ਉਹ ਧਰਨੇ ਨੂੰ ਭੁੱਖ਼ ਹੜਤਾਲ ਵਿਚ ਤਬਦੀਲ ਕਰ ਦੇਵੇਗਾ। ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਰਾਜੀਵ ਸਰੀਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਉਹ ਤੀਜੀ ਧਿਰ ਸਨ, ਅਸੀਂ ਵੀ ਇਹ ਕੇਸ ਕਾਨੂੰਨੀ ਰਾਏ ਲੈਣ ਲਈ ਭੇਜਿਆ ਹੈ। ਉਸ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਹੋਵੇਗੀ ਕਰ ਦਿੱਤੀ ਜਾਵੇਗੀ।
ਇਹ ਵੀ ਪੜੋ:- ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਸਮੇਤ ਪ੍ਰੀਤ ਫਗਵਾੜਾ ਗੈਂਗਸਟਰ ਗੈਂਗ ਦੇ 3 ਸਾਥੀ ਕਾਬੂ