ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਟਾਂਡਾ ਵਿੱਚ ਪੈਂਦੇ ਜਾਜਾ ਬਾਈਪਾਸ ਦੇ ਨੇੜੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼ ਅਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਇਸ ਹਾਦਸੇ ਦੌਰਾਨ 19 ਲੋਕ ਜ਼ਖਮੀ ਹੋ ਗਏ।
ਦੋਵੇਂ ਬੱਸਾ ਵਿਚਾਲੇ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਰੋਡਵੇਜ਼ ਬੱਸ ਨੇ ਮਿੰਨੀ ਬੱਸ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ। ਜਿਸ ਕਾਰਨ ਕਈ ਲੋਕ ਇਸ ਹਾਦਸੇ ਦੇ ਕਾਰਨ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼ ਪਠਾਨਕੋਟ ਤੋਂ ਜਲੰਧਰ ਵੱਲ ਪੂਰੀ ਰਫਤਾਰ ਦੇ ਨਾਲ ਸਰਵਿਸ ਰੋਡ ਤੋਂ ਜਾ ਰਹੀ ਸੀ। ਜਦਕਿ ਸਾਹਮਣੇ ਤੋਂ ਆ ਰਹੀ ਲੋਕਲ ਮਿੰਨੀ ਬੱਸ ਨੇ ਤੇਜ ਰਫਤਾਰ ਨਾਲ ਆ ਰਹੀ ਰੋਡਵੇਜ਼ ਦੀ ਬੱਸ ਨੂੰ ਦੇਖ ਬਰੇਕ ਲੱਗਾ ਦਿੱਤੀ ਪਰ ਪੰਜਾਬ ਰੋਡਵੇਜ਼ ਦੀ ਤੇਜ਼ ਰਫਤਾਰੀ ਇੰਨੀ ਜੋਰ ਦੀ ਟੱਕਰ ਮਾਰੀ ਕਿ ਮਿੰਨੀ ਬੱਸ ਪਲਟੀ ਖਾ ਗਈ। ਇਸ ਹਾਦਸੇ ਦੇ ਕਾਰਨ ਸਵਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ। ਜ਼ਖਮੀ ਸਵਾਰੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜੋ: ਫ਼ਰੀਦਕੋਟ ਦੇ ਨੌਜਵਾਨ ਉੱਤੇ ਦੋ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ