ETV Bharat / city

ਡੇਢ ਸਾਲ ਤੋਂ ਪੁੱਟੀ ਸੜਕ ਤੋਂ ਪ੍ਰੇਸ਼ਾਨ ਲੋਕ, ਘੁਟਾਲੇ ਦੇ ਲਗਾਏ ਇਲਜ਼ਾਮ

ਮੁਕੇਰੀਆਂ ਦੇ ਮੁਹੱਲਾ ਬਾਗੋਵਾਲ ਦੇ ਰਹਿਣ ਵਾਲੇ ਲੋਕ ਪੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਇਲਜ਼ਾਮ ਹੈ ਕਿ ਸੜਕ ਨੂੰ ਬਣਵਾਉਣ ਵਿੱਚ ਘੁਟਾਲਾ ਹੋ ਰਿਹਾ ਹੈ ਜਿਸ ਦੀ ਜਾਂਚ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਸ ਨੂੰ ਲੈ ਕੇ ਮੁੁਹੱਲਾ ਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ (protest against government) ਗਿਆ ਹੈ।

protest against government Hoshiarpur mukerian
ਡੇਢ ਸਾਲ ਤੋਂ ਪੁੱਟੀ ਸੜਕ ਤੋਂ ਪ੍ਰੇਸ਼ਾਨ ਲੋਕ, ਘੁਟਾਲੇ ਦੇ ਲਗਾਏ ਇਲਜ਼ਾਮ
author img

By

Published : Sep 13, 2022, 10:13 AM IST

Updated : Sep 13, 2022, 3:55 PM IST

ਹੁਸ਼ਿਆਰਪੁਰ: ਮੁਕੇਰੀਆਂ ਦੇ ਮੁਹੱਲਾ ਬਾਗੋਵਾਲ ਦੀ ਪੁੱਟੀਆਂ ਸੜਕ ਨਾ ਬਣਨ ਕਾਰਨ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (protest against government) ਕੀਤੀ ਗਈ। ਪਿਛਲੇ ਡੇਢ ਸਾਲ ਤੋਂ ਸੀਵਰੇਜ ਪਾਉਣ ਲਈ ਪੁੱਟੀ ਹੋਈ (mukerian uncompleted road construction) ਹੈ ਅਤੇ ਮੂੜ ਨਾ ਬਣਨ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਇਲਜ਼ਾਮ ਹੈ ਕਿ ਉਹ ਇਸ ਸੜਕ ਨੂੰ ਬਣਵਾਉਣ ਵਿੱਚ ਘੁਟਾਲਾ ਹੋਇਆ ਹੈ ਇਸ ਲਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੁਹੱਲਾ ਵਾਸੀ ਇਸ ਸੜਕ ਨੂੰ ਬਨਾਉਣ ਲਈ ਮੁੱਖ ਮੰਤਰੀ, ਪੀ.ਡਬਲਿਊ.ਡੀ. ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਡੀਸੀ ਹੁਸ਼ਿਆਰਪੁਰ ਅਤੇ ਐਸਡੀਐਮ ਮੁਕੇਰੀਆਂ ਨੂੰ ਲਿਖਤੀ ਬੇਨਤੀ ਕਰ ਚੁੱਕੇ ਹਨ।

ਮੁਹਲਾ ਵਾਸੀਆਂ ਦੇ ਇਲਜ਼ਾਮ ਹਨ ਕਿ ਸੀਵਰੇਜ਼ ਬੋਰਡ ਵੱਲੋਂ ਇਸ ਪ੍ਰੋਜੈਕਟ ਦੇ ਨਕਸ਼ੇ ਦੇ ਅਨੁਸਾਰ ਕੰਮ ਨਾ ਕਰਕੇ ਚਹੇਤਿਆਂ ਨੂੰ ਖੂਸ਼ ਕਰਨ ਲਈ ਬਿਨਾਂ ਘਰਾਂ ਤੋਂ ਕੁਨੈਕਸ਼ਨ ਕਰ ਦਿੱਤੇ ਹਨ ਅਤੇ ਇਸ ਸੜਕ ਤੇ ਰਹਿੰਦੇ ਲੋਕਾਂ ਨੂੰ ਇਸ ਦੀ ਸੁਵਿਧਾ ਹੀ ਨਹੀਂ ਦਿੱਤੀ। ਲੋਕਾਂ ਨੇ ਇਸ ਪ੍ਰੋਜੈਕਟ ਵਿੱਚ ਘਟੀਆ ਦਰਜੇ ਦੇ ਕੰਮ ਅਤੇ ਵੱਡੀ ਘਪਲੇਬਾਜ਼ੀ ਦੀ ਆਸ਼ੰਕਾ ਜ਼ਾਹਿਰ ਕਰਦੇ ਹੋਏ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਜਿਥੇ ਰੋਜ਼ ਇਸ ਟੁੱਟੀ ਸੜਕ ਤੋਂ ਜਾਣ ਜ਼ੋਖਿਮ ਵਿਚ ਪਾ ਕੇ ਲੰਘ ਰਹੇ ਹਨ ਉਥੇ ਨਗਰ ਕੌਂਸਲ ਦੀ ਵੱਡੀ ਲਾਪਰਵਾਹੀ ਲੋਕਾਂ ਦਾ ਜੀਵਨ ਸੰਕਟ ਵਿੱਚ ਪਾ ਰਹੀ ਹੈ।

ਡੇਢ ਸਾਲ ਤੋਂ ਪੁੱਟੀ ਸੜਕ ਤੋਂ ਪ੍ਰੇਸ਼ਾਨ ਲੋਕ

ਇਸ ਸਬੰਧੀ ਐਸ ਡੀ ਐਮ ਮੁਕੇਰੀਆਂ ਨੂੰ ਲਿਖਤੀ ਬੇਨਤੀ ਪੱਤਰ ਦੇਣ ਦੇ ਨਾਲ ਨਿਜੀ ਤੌਰ 'ਤੇ ਮਿਲ ਕੇ ਇਸ ਟੁੱਟੀ ਸੜਕ ਨਾਲ ਮੁਹੱਲਾ ਵਾਸੀਆਂ ਨੂੰ ਰੋਜ਼ਾਨਾ ਆ ਰਹੀਆਂ ਮੁਸਕਲਾਂ ਬਾਰੇ ਕਈ ਵਾਰ ਜਾਨਕਾਰੀ ਦਿੱਤੀ ਹੈ। ਮੁੱਹਲਾ ਵਾਸੀਆਂ ਨੇ ਕਿਹਾ ਕਿ ਉਨਾਂ ਨੇ ਸੀਵਰੇਜ ਅਤੇ ਪੀ.ਡਬਲਿਊ.ਡੀ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਸੀਵਾ ਕੋਈ ਠੋਸ ਹੱਲ ਨਹੀਂ ਕੀਤਾ। ਮੁਹੱਲੇ ਦੇ ਕਈ ਲੋਕ ਇਸ ਬਦਹਾਲ ਸੜਕ ਤੇ ਡਿੱਗ ਕੇ ਅਪਣੇ ਹੱਥ ਪੈਰ ਤੁੜਵਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸੜਕ ਦੇ ਪੁੱਟੇ ਜਾਣ ਨਾਲ ਗੰਦੇ ਪਾਣੀ ਦੀਆਂ ਨਿਕਾਸੀ ਨਾਲੀਆਂ ਵੀ ਟੁਟੀਆਂ ਹੋਈਆਂ ਹਨ। ਬਰਸਾਤ ਦੇ ਮੌਸਮ ਵਿੱਚ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਜਿੱਥੇ ਪਾਣੀ ਵਿੱਚ ਬਦਬੂ ਫੈਲ ਗਈ ਹੈ, ਉਥੇ ਲੋਕਾਂ ਨੂੰ ਸੱਪ ਅਤੇ ਜਹਿਰੀਲੇ ਕੀੜੇਆਂ ਦਾ ਰੋਜ਼ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਸ ਪ੍ਰਾਜੈਕਟ ਦੀ ਜਾਂਚ ਕਰਵਾ ਕੇ ਜਲਦ ਤੋਂ ਜਲਦ ਸੜਕ ਬਣਵਾ ਕੇ ਮੁਹੱਲਾ ਵਾਸੀਆਂ ਨੂੰ ਪਿਛਲੇ ਡੇਢ ਸਾਲ ਤੋਂ ਭੁਗਤਣੀ ਪੈ ਰਹੀ ਨਿੱਤ ਦੀ ਪੇ੍ਸਾਨੀ ਤੋਂ ਨਿਜਾਤ ਦਿਵਾਈ ਜਾਵੇ।

ਇਹ ਵੀ ਪੜ੍ਹੋ: NHM ਕਾਮਿਆਂ ਵੱਲੋਂ ਮਾਨਸਾ ਵਿੱਚ ਕੀਤਾ ਗਿਆ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

Last Updated : Sep 13, 2022, 3:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.