ETV Bharat / city

ਖ਼ਬਰ ਦਾ ਅਸਰ: ਕਿਰਨ ਬਾਲਾ ਦੇ ਬੱਚਿਆਂ ਦੀ ਮਦਦ ਲਈ ਅੱਗੇ ਆਈ ਸਮਾਜ ਸੇਵੀ ਸੰਸਥਾ - help Kiran Bala's children

ਥਾਰਮਿਕ ਜਥੇ ਨਾਲ ਮੱਥਾ ਟੇਕਣ ਲਈ ਪਾਕਿਸਤਾਨ ਗਈ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਉੱਥੇ ਪਹੁੰਚ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਸੀ। ਉਸ ਦੇ ਤਿੰਨ ਬੱਚੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਬੱਚਿਆਂ ਦਾ ਦਾਦਾ ਕਰਦਾ ਹੈ। ਬੀਤੇ ਦਿਨੀਂ ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਲਈ ਗੁਹਾਰ ਲਾਈ ਸੀ ਜੋ ਖ਼ਬਰ ਈਟੀਵੀ ਭਾਰਤ 'ਤੇ ਨਸ਼ਰ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਮਦਦ ਲਈ ਹੋਮ ਫਾਰ ਹੋਮਲੈਸ ਨਾਂਅ ਦੀ ਇੱਕ ਸਮਾਜ ਸੇਵੀ ਸੰਸਥਾ ਅੱਗੇ ਆਈ ਹੈ।

ਬੱਚਿਆਂ ਦੀ ਮਦਦ ਲਈ ਅੱਗੇ ਆਈ ਸਮਾਜ ਸੇਵੀ ਸੰਸਥਾ

author img

By

Published : Jul 31, 2020, 1:36 PM IST

ਹੁਸ਼ਿਆਰਪੁਰ: ਅੱਜ ਤੋਂ 2 ਵਰ੍ਹੇ ਪਹਿਲਾਂ ਭਾਰਤ ਤੋਂ ਨਨਕਾਣਾ ਸਾਹਿਬ ਮੱਥਾ ਟੇਕਣ ਲਈ ਧਾਰਮਿਕ ਜਥੇ ਨਾਲ ਪਾਕਿਸਤਾਨ ਗਈ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਉੱਥੇ ਪਹੁੰਚ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਸੀ। ਇਹ ਮੁੱਦਾ ਅੰਤਰਰਾਸ਼ਟਰੀ ਪੱਧਰ ਉੱਤੇ ਮੀਡੀਆ ਦੀਆਂ ਸੁਰਖੀਆਂ ਵਿੱਚ ਕਈ ਦਿਨ ਚੱਲਦਾ ਰਿਹਾ।

ਕਿਰਨ ਬਾਲਾ ਪਿਛਲੇ 2 ਸਾਲਾਂ ਤੋਂ ਪਾਕਿਸਤਾਨ ਵਿੱਚ ਆਪਣੇ ਪ੍ਰੇਮੀ ਨਾਲ ਰਹਿ ਰਹੀ ਹੈ ਪਰ ਉਸ ਦੇ 3 ਬੱਚੇ ਜਿਨ੍ਹਾਂ ਨੂੰ ਉਹ ਬੇਸਹਾਰਾ ਛੱਡ ਗਈ ਸੀ, ਉਨ੍ਹਾਂ ਦਾ ਪਾਲਣ ਪੋਸ਼ਣ ਬੱਚਿਆਂ ਦਾ ਦਾਦਾ ਕਰਦਾ ਹੈ। ਕਿਰਨ ਬਾਲਾ ਦੇ ਸਹੁਰੇ ਨਿਹੰਗ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਜਦ ਪਾਕਿਸਤਾਨ ਵਿੱਚ ਰਹਿ ਗਈ ਸੀ ਤਾਂ ਉਸ ਤੋਂ ਬਾਅਦ ਉਸ ਨੇ ਅਨੇਕਾਂ ਰਾਜਨੀਤਿਕ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਨੂੰਹ ਨੂੰ ਵਾਪਸ ਲਿਆਉਣ ਲਈ ਬੇਨਤੀ ਕੀਤੀ ਸੀ ਪਰ ਕਿਸੇ ਵੀ ਧਿਰ ਨੇ ਉਸ ਦੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ।

ਬੱਚਿਆਂ ਦੀ ਮਦਦ ਲਈ ਅੱਗੇ ਆਈ ਸਮਾਜ ਸੇਵੀ ਸੰਸਥਾ

ਉਨ੍ਹਾਂ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਘਾਟੀ ਵਾਲੇ ਗੜ੍ਹਸ਼ੰਕਰ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ ਤੇ ਜਦ ਕਿਰਨ ਬਾਲਾ ਪਾਕਿਸਤਾਨ ਚਲੇ ਗਈ ਤਦ ਤੋਂ ਉਸ ਦੇ ਤਿੰਨੋਂ ਬੱਚਿਆਂ ਦੀ ਪਰਵਰਿਸ਼ ਉਹ ਕਰ ਰਿਹਾ ਹੈ। ਤਰਸੇਮ ਸਿੰਘ ਮੁਤਾਬਕ ਉਸ ਕੋਲ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਜੋ ਵੀ ਗੁਜ਼ਰ ਬਸਰ ਹੈ ਉਹ ਧਾਰਮਿਕ ਪ੍ਰੋਗਰਾਮਾਂ ਰਾਹੀਂ ਉਸ ਨੂੰ ਪ੍ਰਾਪਤ ਹੋਣ ਵਾਲੀ ਮਾਇਆ ਉੱਤੇ ਹੀ ਨਿਰਭਰ ਹੈ।

ਈਟੀਵੀ ਭਾਰਤ 'ਤੇ ਇਹ ਖ਼ਬਰ ਨਸ਼ਰ ਕੀਤੇ ਜਾਣ ਮਗਰੋਂ, ਹੁਸ਼ਿਆਰਪੁਰ ਦੀ ਹੋਮ ਫਾਰ ਹੋਮਲੈਸ ਨਾਂਅ ਦੀ ਇੱਕ ਸੰਸਥਾ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਈ ਹੈ। ਇਸ ਸੰਸਥਾ ਦੇ ਮੁਖੀ ਵਿਦੇਸ਼ 'ਚ ਰਹਿੰਦੇ ਹਨ, ਪਰ ਉਨ੍ਹਾਂ ਕਿਰਨ ਬਾਲਾ ਦੇ ਤਿੰਨਾਂ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਅਤੇ ਘਰ ਬਣਵਾਉਣ ਦਾ ਵਾਅਦਾ ਕੀਤਾ ਹੈ। ਇਸ ਬਾਰੇ ਦੱਸਦੇ ਹੋਏ ਹੋਮ ਫਾਰ ਹੋਮਲੈਸ ਸੰਸਥਾ ਦੇ ਮੈਂਬਰ ਵਰਿੰਦਰ ਪਰਹਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਸਮਾਜ ਸੇਵੀ ਸੰਸਥਾ ਤੋਂ ਮਦਦ ਮਿਲਣ ਮਗਰੋਂ ਤਰਸੇਮ ਸਿੰਘ ਨੇ ਸਾਰੇ ਹੀ ਦਾਨੀ ਲੋਕਾਂ ਤੇ ਸਮਾਜ ਸੇਵੀ ਸੰਸਥਾ ਦੇ ਮੁੱਖੀ ਦਾ ਧੰਨਵਾਦ ਕੀਤਾ। ਤਰਸੇਮ ਸਿੰਘ ਨੇ ਦੱਸਿਆ ਕਿ ਲੌਕਡਾਊਨ ਦੇ ਵਿੱਚ ਉਨ੍ਹਾਂ ਲਈ ਗੁਜ਼ਾਰਾ ਕਰਨਾ ਬੇਹਦ ਔਖਾ ਹੋ ਗਿਆ ਸੀ, ਸੂਬਾ ਸਰਕਾਰ ਪਾਸੋਂ ਵੀ ਉਨ੍ਹਾਂ ਨੂੰ ਮਹਿਜ਼ ਦੋ ਵਾਰ ਹੀ ਰਾਸ਼ਨ ਮਿਲ ਸਕਿਆ। ਕਈ ਵਾਰ ਤਾਂ ਉਨ੍ਹਾਂ ਨੂੰ ਬੱਚਿਆ ਲਈ ਦੋ ਵਕਤ ਦਾ ਖਾਣਾ ਜੁਟਾਣਾ ਵੀ ਔਖਾ ਹੋ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.