ETV Bharat / city

ਦੋ ਪੁਰਾਣੇ ਚਿਹਰਿਆਂ ਦੇ ਨਾਲ ਚੱਬੇਵਾਲ ਵਿੱਚ ਹੋਵੇਗਾ ਦਿਲਚਸਪ ਮੁਕਾਬਲਾ - ਚੱਬੇਵਾਲ ਵਿੱਚ ਹੋਵੇਗਾ ਦਿਲਚਸਪ ਮੁਕਾਬਲਾ

Punjab Assembly Election 2022: ਕੀ ਚੱਬੇਵਾਲ ਸੀਟ 'ਤੇ ਕਾਂਗਰਸ (Congress) ਦੇ ਡਾ. ਰਾਜ ਕੁਮਾਰ (Dr Raj Kumar) ਮੁੜ ਬਣਨਗੇ ਵਿਧਾਇਕ ਜਾਂ ਫੇਰ ਅਕਾਲੀ ਦਲ ਦੇ ਪੁਰਾਣੇ ਚਿਹਰੇ ਸੋਹਨ ਸਿੰਘ ਠੰਡਲ (Sohan Singh Thandal) ਦੇਣਗੇ, ਪਟਕਣੀ ਤੇ ਜਾਂ ਫੇਰ ਭਾਜਪਾ ਜਾਂ 'ਆਪ' ਵਿੱਚੋਂ ਕੋਈ ਮਾਰੇਗਾ ਬਾਜੀ , ਜਾਣੋਂ ਇਥੋਂ ਦਾ ਸਿਆਸੀ ਹਾਲ...

ਚੱਬੇਵਾਲ ਵਿੱਚ ਹੋਵੇਗਾ ਦਿਲਚਸਪ ਮੁਕਾਬਲਾ
ਚੱਬੇਵਾਲ ਵਿੱਚ ਹੋਵੇਗਾ ਦਿਲਚਸਪ ਮੁਕਾਬਲਾ
author img

By

Published : Jan 25, 2022, 7:46 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਚੱਬੇਵਾਲ (Chabbewal Assembly Constituency) ’ਤੇ ਕਾਂਗਰਸ (Congress) ਦੇ ਡਾ. ਰਾਜ ਕੁਮਾਰ (Dr. Raj Kumar) ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਮਾਹੌਲ ਭੱਖ਼ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉੱਥੇ ਹੀ, ਜੇਕਰ ਚੱਬੇਵਾਲ ਸੀਟ (Chabbewal Assembly Constituency) ਦੀ ਗੱਲ ਕੀਤੀ ਜਾਵੇ, ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਚੱਬੇਵਾਲ (Chabbewal Assembly Constituency)

ਜੇਕਰ ਚੱਬੇਵਾਲ ਸੀਟ (Chabbewal Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਡਾ. ਰਾਜ ਕੁਮਾਰ (Dr Raj Kumar) ਮੌਜੂਦਾ ਵਿਧਾਇਕ ਹਨ। ਸੁੰਦਰ ਸ਼ਾਮ ਅਰੋੜਾ 2017 ਵਿੱਚ ਪਹਿਲੀ ਵਾਰ ਇਥੋਂ ਵਿਧਾਇਕ ਬਣੇ ਸੀ। ਉਨ੍ਹਾਂ ਨੇ ਚੱਬੇਵਾਲ ਤੋਂ ਦੂਜੀ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ (SAD-BJP) ਸੋਹਨ ਸਿੰਘ ਠੰਡਲ ਨੂੰ ਮਾਤ ਦਿੱਤੀ ਸੀ। ਇਸ ਵਾਰ ਦੋਵੇਂ ਫੇਰ ਤੀਜੀ ਵਾਰ ਆਮੋ ਸਾਹਮਣੇ ਹਨ। ਦੂਜੇ ਪਾਸੇ ਭਾਜਪਾ ਨੇ ਡਾਕਟਰ ਦਿਲਬਾਗ ਰਾਏ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਸੀ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਚੱਬੇਵਾਲ ਸੀਟ (Chabbewal Constituency) ’ਤੇ 74.25 ਫ਼ੀਸਦੀ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਡਾਕਟਰ ਰਾਜ ਕੁਮਾਰ (Dr Raj Kumar)ਵਿਧਾਇਕ ਬਣੇ ਸੀ। ਉਨ੍ਹਾਂ ਨੇ ਅਕਾਲੀ ਦਲ-ਭਾਜਪਾ ਗਠਜੋੜ ਦੇ ਸੋਹਨ ਸਿੰਘ ਠੰਡਲ (Sohan Singh Thandal) ਨੂੰ ਮਾਤ ਦਿੱਤੀ ਸੀ। ਜਦਕਿ ਆਮ ਆਦਮੀ ਪਾਰਟੀ ਦੇ ਰਮਨ ਕੁਮਾਰ (Raman Kumar) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਨੂੰ 57,857 ਵੋਟਾਂ ਪਈਆਂ ਸਨ, ਜਦਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਸੋਹਨ ਸਿੰਘ ਠੰਡਲ ਰਹੇ ਸੀ, ਉਨ੍ਹਾਂ ਨੂੰ 28,596 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਰਮਨ ਕੁਮਾਰ ਨੂੰ 20,505 ਵੋਟਾਂ ਹਾਸਲ ਹੋਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 50.32 ਵੋਟਾਂ ਪਈਆਂ ਸੀ ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 24.87 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 17.83 ਫ਼ੀਸਦੀ ਹੀ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਚੱਬੇਵਾਲ (Chabbewal Assembly Constituency) ਤੋਂ ਸ਼੍ਰੋਮਣੀ ਅਕਾਲੀ ਦਲ (SAD-BJP) ਦੇ ਸੋਹਨ ਸਿੰਘ ਠੰਡਲ ਚੋਣ ਜਿੱਤੇ ਸੀ। ਉਨ੍ਹਾਂ ਨੂੰ 45,100 ਵੋਟਾਂ ਪਈਆਂ ਸੀ, ਜਦਕਿ ਕਾਂਗਰਸ (Congress)ਦੇ ਡਾਕਟਰ ਰਾਜ ਕੁਮਾਰ 38,854 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੇ ਸੀ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ 12,637 ਵੋਟਾਂ ਹਾਸਲ ਕੀਤੀਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਚੱਬੇਵਾਲ (Chabbewal Assembly Constituency) 'ਤੇ 76.21 ਫ਼ੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ ਨੂੰ 42.74 ਫ਼ੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦਕਿ ਕਾਂਗਰਸ ਨੂੰ 36.82 ਫ਼ੀਸਦੀ ਵੋਟਾਂ ਮਿਲੀਆਂ ਸੀ। ਬਸਪਾ ਉਮੀਦਵਾਰ ਨੂੰ 11.98 ਫੀਸਦੀ ਵੋਟਾਂ ਮਿਲੀਆਂ ਸਨ।

ਚੱਬੇਵਾਲ (Chabbewal Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਤਸਵੀਰ ਲਗਭਗ ਸਾਫ਼ ਹੋ ਚੁੱਕੀ ਹੈ। ਮੁੱਖ ਤੌਰ ’ਤੇ ਕਾਂਗਰਸ ਤੇ ਅਕਾਲੀ ਦਲ ਦੇ ਦੋ ਪੁਰਾਣੇ ਆਗੂ ਆਹਮੋ ਸਾਹਮਣੇ ਹਨ ਤੇ ਭਾਜਪਾ ਨੇ ਦਿਲਬਾਗ ਰਾਏ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਦਲ ਦਿੱਤਾ ਹੈ ਤੇ ਰਮਨ ਕੁਮਾਰ ਦੀ ਥਾਂ ਹੁਣ ਹਰਮਿੰਦਰ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ। ਫਿਲਹਾਲ ਹਵਾ ਕਿਸੇ ਇੱਕ ਪਾਸੇ ਨਹੀਂ ਚੱਲ ਰਹੀ ਤੇ ਦਿਲਚਸਪ ਮੁਕਾਬਲਾ ਹੋਣ ਦੇ ਆਸਾਰ ਬਣੇ ਹੋਏ ਹਨ।

ਇਹ ਵੀ ਪੜ੍ਹੋ:ਮਜੀਠੀਆ ਦੀ ਗ੍ਰਿਫਤਾਰੀ 'ਤੇ 3 ਦਿਨ੍ਹਾਂ ਤੱਕ ਰੋਕ

ETV Bharat Logo

Copyright © 2025 Ushodaya Enterprises Pvt. Ltd., All Rights Reserved.