ਹੁਸ਼ਿਆਰਪੁਰ: ਪਾਰਟੀ ਦੇ ਦੋਹਰੇ ਸੰਵਿਧਾਨ ਹੋਣ ਦਾ ਦੋਸ਼ ਲਗਾਉਂਦੀ ਇੱਕ ਸ਼ਿਕਾਇਤ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਦਿਖਾਈ ਦੇ ਰਹੀਆਂ ਹਨ। ਜਿੱਥੇ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਹੁਸਿ਼ਆਰਪੁਰ ਦੀ ਅਦਾਲਤ ਚ ਪੇਸ਼ (daljit cheema appeared in hoshiarpur court in double constitution case)ਹੋ ਕੇ ਜ਼ਮਾਨਤ ਲਈ ਗਈ ਸੀ, ਉਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਲੈ ਚੁੱਕੇ ਹਨ।
ਅੱਜ ਇਕ ਵਾਰ ਫਿਰ ਹੁਸਿ਼ਆਰਪੁਰ ਅਦਾਲਤ ਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਪੇਸ਼ ਹੋਏ। ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਮਾਰਚ ਨੂੰ ਕੀਤੀ ਜਾਵੇਗੀ ਤੇ ਸਿ਼ਕਾਇਤ ਧਿਰ ਵਲੋਂ ਉਕਤ ਮਾਮਲੇ ’ਚ ਗਵਾਹ ਪੇਸ਼ ਕੀਤੇ ਜਾਣਗੇ। ਹੁਸਿ਼ਆਰਪੁਰ ਅਦਾਲਤ ’ਚ ਪਹੁੰਚੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ 12 ਸਾਲ ਪੁਰਾਣਾ ਕੇਸ ਹੈ ਤੇ ਅਦਾਲਤ ਵਲੋਂ ਸਮਨਿੰਗ ਕੀਤੀ ਜਾ ਰਹੀ ਹੈ। ਉੁਸੇ ਤਹਿਤ ਹੀ ਅਕਾਲੀ ਆਗੂ ਅਦਾਲਤ ਵਿੱਚ ਪੇਸ਼ ਹੋ ਰਹੇ ਹਨ।
ਅਦਾਲਤ ਵਲੋਂ ਅਜੇ ਪਾਰਟੀ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਸੁਣਾਇਆ ਗਿਆ ਹੈ। ਦੂਜੇ ਪਾਸੇ ਸਿ਼ਕਾਇਤ ਕਰਤਾ ਬਲਵੰਤ ਸਿੰਘ ਖੇੜਾ ਨੇ ਅਦਾਲਤ ਵੱਲੋਂ ਮਾਮਲੇ ਦੀ ਪਾਈ ਗਈ ਤਾਰੀਖ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅਗਲੀ ਤਾਰੀਖ ’ਚ ਉਨ੍ਹਾਂ ਵਲੋਂ ਅਦਾਲਤ ’ਚ ਗਵਾਹ ਪੇਸ਼ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਗਵਾਹੀ ਤੋਂ ਬਾਅਦ ਅਦਾਲਤ ਦੋਸ਼ੀਆਂ ਨੂੰ ਸਜ਼ਾ ਦੇਵੇਗੀ।
ਇਹ ਵੀ ਪੜ੍ਹੋ: ਰੋਡ ਰੇਜ ਕੇਸ ਮਾਮਲਾ: ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਨੂੰ ਕੀਤੀ ਇਹ ਅਪੀਲ