ਹੁਸ਼ਿਆਰਪੁਰ:ਦੇਸ਼ ਦੀਆਂ ਰਾਜਸੀ ਪਰਟੀਆਂ ਕਿਸਾਨਾਂ ਅਤੇ ਕਿਸਾਨੀ ਮਸਲਿਆਂ ਲਈ ਗੰਭੀਰ ਨਹੀਂ ਹਨ। ਜਿਸ ਕਾਰਨ ਅੱਜ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਆਪਣੀਆਂ ਮੰਗਾਂ ਲਈ ਡੇਰੇ ਜਮਾਉਣੇ ਪਏ ਹਨ| ਇਹ ਵਿਚਾਰ ਕਿਸਾਨੀ ਹੱਟ ਦੇ ਡਾਇਰੈਕਟਰ ਹਰਵਿੰਦਰ ਸਿੰਘ ਸੰਧੂ ਨੇ ਗੜ੍ਹਸ਼ੰਕਰ ਵਿਖੇ ਕਿਸਾਨਾਂ ਅਤੇ ਆਮ ਲੋਕਾਂ ਲਈ ਸਸਤੇ ਰਾਸ਼ਨ ਦੀ ਕਿਸਾਨੀ ਹਟ ਦੇ ਉਦਘਾਟਨ ਮੌਕੇ ਬੋਲਦਿਆਂ ਪ੍ਰਗਟ ਕੀਤੇ|
ਸੰਧੂ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਨੂੰ ਦੋਸ਼ ਨਹੀਂ ਦਿੰਦੇ ਪਰੰਤੂ ਪਾਰਟੀਆਂ ਚਲਾਉਣ ਅਤੇ ਦੇਸ਼ ਦੀ ਰਣਨੀਤੀ ਘੜਨ ਵਾਲਿਆਂ ਦੀ ਆਲੋਚਨਾ ਕਰਦੇ ਹਨ। ਜਿਸ ਕਾਰਨ ਅੱਜ ਦੇਸ਼ ਹੋਰ ਸਮੱਸਿਆਵਾਂ ਦੀ ਬਜਾਏ ਮੰਹਿਗਾਈ ਦੀ ਮਾਰ ਹੇਠ ਆ ਗਿਆ ਹੈ|
ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ 13 ਕਿਸਾਨੀ ਹੱਟ ਖੋਲ੍ਹੇ ਜਾਂ ਰਹੇ ਹਨ। ਜਲਦ ਹੀ ਸਾਰੇ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਹ ਸਸਤੇ ਰਾਸ਼ਨ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਜਿਸ ਤੋਂ ਉਸ ਸ਼ਹਿਰ ਕਸਬੇ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਫ਼ਾਇਦਾ ਚੁੱਕ ਸਕਦੇ ਹਨ|
ਉਨ੍ਹਾਂ ਭਾਜਪਾ ਆਗੂਆਂ 'ਤੇ ਹੋ ਰਹੇ ਹਮਲਿਆਂ ਸਬੰਧੀ ਕੁੱਝ ਵੀ ਕਹਿਣ ਤੋਂ ਇੰਨਕਾਰ ਕਰਦੇ ਹੋਏ ਕਿਹਾ ਕਿ ਭਾਜਪਾ ਨੂੰ ਵੀ ਇਨ੍ਹਾਂ ਕਿਸਾਨੀ ਕਾਨੂੰਨਾਂ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਅਤੇ ਹੋਰਨਾਂ ਰਾਜਾਂ ਦੇ ਲੋਕ ਘਰਾਂ ਨੂੰ ਵਾਪਿਸ ਆਉਣ |
ਉਨ੍ਹਾਂ ਕਿਹਾ ਕਿ ਦੇਸ਼ ਵਿਚ ਰਾਜਨੀਤਿਕ ਤੰਤਰ ਫੇਲ੍ਹ ਹੋ ਚੁੱਕਾ ਹੈ। ਆਮ ਲੋਕਾਂ ਨੂੰ ਹੀ ਇਸ ਦਾ ਹੱਲ ਕਰਨਾ ਪਵੇਗਾ ਜਿਸ ਕਾਰਨ ਉਨ੍ਹਾਂ ਇਸ ਕਿਸਾਨੀ ਹੱਟ ਖੋਲਣ ਦਾ ਵਿਚਾਰ ਬਣਾਇਆ ਹੈ।
ਇਹ ਵੀ ਪੜ੍ਹੋ:-Tokyo Olympics : ਦੀਪਕ ਕਾਬਰਾ ਰੱਚਣਗੇ ਇਤਿਹਾਸ, ਜਿਮਨਾਸਟਿਕ ‘ਚ ਬਤੌਰ ਪਹਿਲੇ ਭਾਰਤੀ ਜੱਜ ਵੱਜੋਂ ਹੋਏ ਸ਼ਾਮਲ