ਹੁਸ਼ਿਆਰਪੁਰ: ਪਿੰਡ ਪਾਲਦੀ ਵਿਖੇ 2 ਧਿਰਾਂ ਵਿਚਾਲੇ ਆਪਸੀ ਝੜਪ ਹੋ ਗਈ। ਇਸ ਦੌਰਾਨ ਦੋਵੇ ਧਿਰਾਂ ਜਖਮੀ ਹੋ ਗਈਆਂ। ਦੱਸ ਦਈਏ ਕਿ ਬਲਦੇਵ ਰਾਜ ਸਕਰੂਲੀ ਜੋ ਕਿ ਭਾਜਪਾ ਦਾ ਸੂਬੇ ਪ੍ਰਧਾਨ ਹੈ ਤੇ ਪਿੰਡ ਵਿੱਚ ਡਾਕਟਰੀ ਦਾ ਕੰਮ ਕਰਦਾ ਹੈ, ਉਸ ਦੀ ਦੁਕਾਨ ’ਤੇ ਜਗਿੰਦਰ ਸਿੰਘ ਨਾਂ ਦਾ ਵਿਅਕਤੀ ਬੈਠਾ ਸੀ ਤੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਕਾਰਨ ਬਹਿਸ ਨੇ ਝਗੜੇ ਦਾ ਰੂਪ ਧਾਰ ਲਿਆ ਤੇ ਦੋਵੇ ਧਿਰਾਂ ਜਖਮੀ ਹੋ ਗਈਆਂ।
ਇਹ ਵੀ ਪੜੋ: ਹਰਿਆਣਾ 'ਚ ਭਾਜਪਾ ਆਗੂਆਂ ਦਾ ਚਾੜ੍ਹਿਆ 'ਕੁਟਾਪਾ'
ਉਥੇ ਹੀ ਡਾ. ਬਲਦੇਵ ਰਾਜ ਸਕਰੂਲੀ ਦਾ ਕਹਿਣਾ ਹੈ ਕਿ ਜਗਿੰਦਰ ਸਿੰਘ ਨੇ 8 ਵਿਅਕਤੀਆਂ ਨਾਲ ਉਸ ’ਤੇ ਹਮਲਾ ਕੀਤਾ ਹੈ ਤੇ ਉਸ ਜਖਮੀ ਕਰ ਦਿੱਤਾ ਹੈ ਦੂਜੇ ਪਾਸੇ ਦੂਜੀ ਧਿਰ ਦੇ ਵਿਅਕਤੀ ਜਗਿੰਦਰ ਸਿੰਘ ਦਾ ਕਹਿਣਾ ਹੈ ਕਿ ਡਾ. ਬਲਦੇਵ ਰਾਜ ਸਕਰੂਲੀ ਨੇ ਉਸ ਨੂੰ ਗਾਲ੍ਹ ਕੱਢੀ ਸੀ ਜਿਸ ਕਾਰਨ ਇਹ ਝਗੜਾ ਹੋਇਆ ਹੈ।
ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਕੋਈ ਪਾਰਟੀ ਦਾ ਝਗੜਾ ਨਹੀਂ ਹੈ ਇਹ ਦੋਵੇ ਆਪਸ ਵਿੱਚ ਕਾਫੀ ਚੰਗੇ ਦੋਸਤ ਹਨ ਤੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ, ਜਿਹਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਹੈ ਜੋ ਜਾਂਚ ਕੀਤੀ ਜਾ ਰਹੀ ਹੈ।