ETV Bharat / city

ਪਿੰਡ ਮੰਨਣਹਾਨਾ ਦੀ ਪੰਚਾਇਤ ’ਤੇ ਲੱਗੇ ਗੰਭੀਰ ਇਲਜ਼ਾਮ

ਮਾਂ ਪੁੱਤ ਨੇ ਪਿੰਡ ਦੀ ਪੰਚਾਇਤ ’ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਪੰਚਾਇਤ ਉਹਨਾਂ ਦੇ ਸ਼ਰੀਕੇ ਨਾਲ ਰਲ ਕੇ ਉਹਨਾਂ ਦੇ ਘਰ ਸਾਹਮਣੇ ਨਿਜੀ ਜ਼ਮੀਨ ’ਚੋਂ ਧੱਕੇ ਨਾਲ ਸਰਕਾਰੀ ਰਾਹ ਕੱਢ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਸਾਡੀ ਪ੍ਰਸ਼ਾਸਨ ਵੀ ਅਪਲੀ ਨਹੀਂ ਸੁਣ ਰਿਹਾ ਹੈ।

ਪਿੰਡ ਮੰਨਣਹਾਨਾ ਦੀ ਪੰਚਾਇਤ ’ਤੇ ਲੱਗੇ ਗੰਭੀਰ ਇਲਜ਼ਾਮ
ਪਿੰਡ ਮੰਨਣਹਾਨਾ ਦੀ ਪੰਚਾਇਤ ’ਤੇ ਲੱਗੇ ਗੰਭੀਰ ਇਲਜ਼ਾਮ
author img

By

Published : Jun 2, 2021, 3:42 PM IST

ਹੁਸ਼ਿਆਰਪੁਰ: ਪਿੰਡ ਮੰਨਣਹਾਨਾ ਦੇ ਰਹਿਣ ਵਾਲੇ ਮਾਂ ਪੁੱਤ ਨੇ ਪਿੰਡ ਦੀ ਪੰਚਾਇਤ ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ’ਤੇ ਧੱਕੇ ਨਾਲ ਉਨ੍ਹਾਂ ਦੀ ਮਲਕੀਅਤ ਵਾਲੀ ਜਗ੍ਹਾ ’ਤੇ ਸੜਕ ਬਣਾਉਣ ਦੇ ਇਲਜ਼ਾਮ ਲਗਾਏ ਹਨ। ਬਲਿਹਾਰ ਸਿੰਘ ਅਤੇ ਉਸਦੀ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਉਹਨਾਂ ਦੇ ਸ਼ਰੀਕੇ ਨਾਲ ਰਲ ਕੇ ਉਹਨਾਂ ਦੇ ਘਰ ਸਾਹਮਣੇ ਨਿਜੀ ਜ਼ਮੀਨ ’ਚੋਂ ਧੱਕੇ ਨਾਲ ਸਰਕਾਰੀ ਰਾਹ ਕੱਢ ਰਹੀ ਹੈ, ਜਦਕਿ ਇਹ ਜਗ੍ਹਾ ਉਨ੍ਹਾਂ ਦੀ ਨਿਜੀ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਮੇਤ ਹੋਰ ਵੀ ਪੰਚਾਇਤ ਦੇ ਸੀਨੀਅਰ ਅਧਿਕਾਰੀ ਜਿਵੇਂ ਡੀਡੀਪੀਓ ਅਤੇ ਬੀਡੀਪੀਓ ਨਾਲ ਮਿਲ ਚੁੱਕੇ ਹਨ ਪ੍ਰੰਤੂ ਬਾਵਜੂਦ ਇਸਦੇ ਅੱਜ ਤਕ ਉਨ੍ਹਾਂ ਦੀ ਸੁਣਵਾਈ ਕਿਧਰੇ ਵੀ ਨਹੀਂ ਹੋਈ ਤੇ ਇਸ ਤੋਂ ਇਲਾਵਾ ਉਹ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨਾਲ ਵੀ ਮੁਲਾਕਾਤ ਕਰ ਚੁੱਕੇ ਨੇ ਪ੍ਰੰਤੂ ਵਿਧਾਇਕ ਵੱਲੋਂ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ ਗਈ।

ਪਿੰਡ ਮੰਨਣਹਾਨਾ ਦੀ ਪੰਚਾਇਤ ’ਤੇ ਲੱਗੇ ਗੰਭੀਰ ਇਲਜ਼ਾਮ

ਇਹ ਵੀ ਪੜੋ: ਦੁਕਾਨਦਾਰਾਂ ਨੂੰ ਰਾਹਤ: ਸਵੇਰ ਪੰਜ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਪੀੜਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੜ੍ਹਸ਼ੰਕਰ ਅਦਾਲਤ ’ਚੋਂ ਸਟੇਅ ਵੀ ਲੈ ਲਈ ਹੈ ਇਸ ਦੀ ਕਾਪੀ ਵੀ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਪ੍ਰੰਤੂ ਫਿਰ ਵੀ ਅਧਿਕਾਰੀ ਪੰਚਾਇਤ ਦੇ ਸਾਥ ਦੇ ਕੇ ਧੱਕੇ ਨਾਲ ਉਨ੍ਹਾਂ ਦੀ ਜ਼ਮੀਨ ’ਚੋਂ ਸਰਕਾਰੀ ਰਾਹ ਕੱਢ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਾ ਹੋਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸ ਸੰਬੰਧੀ ਜਦੋਂ ਬੀਡੀਪੀਓ ਧਰਮਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਸਾਰੇ ਕੰਮ ਕਾਨੂੰਨ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਮੈਜਿਸਟ੍ਰੇਟ ਅਫ਼ਸਰ ਦੀ ਨਿਗਰਾਨੀ ’ਚ ਕਰਵਾਏ ਗਏ ਹਨ।

ਇਹ ਵੀ ਪੜੋ: Drug Smuggler:ਜੇਲ੍ਹ 'ਚ ਨਸ਼ਾ ਸਪਲਾਈ ਕਰਦਾ ਵੀ.ਸੀ ਓਪਰੇਟਰ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.