ਗੁਰਦਾਸਪੁਰ: ਛੋਟੀ ਬੱਚੀਆਂ ਦੇ ਨਾਲ ਛੇੜਛਾੜ ਅਤੇ ਜ਼ਬਰੀ ਸਰੀਰਕ ਸ਼ੋਸ਼ਣ ਦੇ ਮਾਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੋਂ ਸਾਹਮਣੇ ਆਇਆ ਹੈ। ਜਿਥੇ 16 ਸਾਲ ਦੀ ਅਨਾਥ ਬੱਚੀ ਨਾਲ ਪਿੰਡ ਵਿੱਚ ਹੀ ਕਰਿਆਨਾ ਦੁਕਾਨ ਮਾਲਿਕ ਵੱਲੋਂ ਛੇੜਛਾੜ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਦੇ ਇਲਜਾਮ ਲੱਗੇ ਹਨ। ਮੌਕੇ ’ਤੇ ਪਹੁੰਚੇ ਬੱਚੀ ਦੀ ਮਾਸੀ ਨੇ ਬੱਚੀ ਨੂੰ ਕਰਿਆਨਾ ਦੁਕਾਨ ਮਾਲਿਕ ਦੇ ਚੁੰਗਲ ਵਿਚੋਂ ਬਚਾਇਆ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ।
ਇਹ ਵੀ ਪੜੋ: ਇਸ ਪੰਪ ਨੇ ਹਰ ਰੋਜ 50 ਲੀਟਰ ਮੁਫ਼ਤ ਤੇਲ ਪਾਉਣ ਦੀ ਕੀਤੀ ਸ਼ੁਰੂਆਤ...
ਪੀੜਤ ਬੱਚੀ ਦੀ ਮਾਸੀ ਤੇ ਈਸਾਈ ਆਗੂ ਨੇ ਦੱਸਿਆ ਕਿ ਬੱਚੀ ਅਨਾਥ ਹੈ ਅਤੇ ਆਪਣੇ ਛੋਟੇ ਭਰਾ ਅਤੇ ਭੈਣ ਨਾਲ ਪਿੰਡ ’ਚ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਲੜਕੀ ਪਿੰਡ ਦੀ ਕਰਿਆਨੇ ਦੀ ਦੁਕਾਨ ਉਤੇ ਸਮਾਨ ਲੈਣ ਗਈ ਤਾਂ ਦੁਕਾਨ ਦੇ ਮਾਲਿਕ ਗਿਰਧਾਰੀ ਲਾਲ ਲੜਕੀ ਨੂੰ ਖਿੱਚਕੇ ਦੁਕਾਨ ਦੇ ਅੰਦਰ ਲੈ ਗਿਆ ਜਿਥੇ ਉਸ ਨੇ 2 ਘੰਟੇ ਲੜਕੇ ਨੂੰ ਕੈਦ ਕਰ ਬਲਾਤਕਾਰ ਕੀਤਾ। ਉਹਨਾਂ ਨੇ ਕਿਹਾ ਕਿ 2 ਘੰਟੇ ਲੜਕੀ ਲਾਪਤਾ ਰਹਿਣ ਕਾਰਨ ਭਰਾ ਜਦੋਂ ਲੱਭਣ ਗਿਆ ਤਾਂ ਲੜਕੀ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਛੁਡਵਾਇਆ ਗਿਆ। ਉਥੇ ਹੀ ਉਹਨਾਂ ਨੇ ਕਿਹਾ ਕਿ ਗਿਰਧਾਰੀ ਲਾਲ ਦੇ ਨਾਲ ਉਸਦੇ ਦੋ ਸਾਥੀ ਸ਼ਾਮ ਲਾਲ ਅਤੇ ਬਿੱਟੂ ਫਰਾਰ ਵੀ ਸ਼ਾਮਲ ਹਨ ਜੋ ਫਰਾਰ ਹਨ।
ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫਰਾਰ ਗਿਰਧਾਰੀ ਲਾਲ ਨੂੰ ਜਲਦ ਗਿਰਫ਼ਤਾਰ ਕੀਤਾ ਜਵੇਗਾ।
ਇਹ ਵੀ ਪੜੋ: ਸ਼ਮਸ਼ਾਨਘਾਟ ਦੇ ਸੇਵਾਦਾਰਾਂ ਨੇ ਕੋਰੋਨਾ ਮ੍ਰਿਤਕ ਦੇਹ ਦਾ ਰੋਕਿਆ ਅੰਤਮ ਸਸਕਾਰ