ਗੁਰਦਾਸਪੁਰ : ਸ਼ਰਦ ਨਰਾਤੇ (SHARDIYA NAVRATRI) 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੇ ਹਨ ਤੇ ਇਹ 15 ਅਕਤੂਬਰ ਨੂੰ ਦੁਸਹਿਰੇ ਦੇ ਤਿਉਹਾਰ ਨਾਲ ਖ਼ਤਮ ਹੋਣਗੇ। ਮਾਂ ਦੁਰਗਾ ਦੀ ਪੂਜਾ ਦੇ ਨੌਂ ਦਿਨਾਂ ਦੌਰਾਨ, ਮਾਤਾ ਦੇ ਨੌ ਵੱਖ -ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਕੰਜਕਾਂ ਬੈਠਾ ਕੇ ਭੋਗ ਲਾਇਆ ਜਾਂਦਾ ਹੈ। 9 ਦਿਨ ਤੱਕ ਸ਼ਰਧਾਲੂਆਂ ਵਲੋਂ ਮਾਤਾ ਦੇ ਵਰਤ ਰੱਖੇ ਜਾਂਦੇ ਹਨ। ਨਰਾਤੇ ਦੇ ਅੱਠਵੇਂ ਦਿਨ ਮਾਂ ਮਹਾਗੌਰੀ (MAA Mahagauri) ਦੀ ਪੂਜਾ ਹੁੰਦੀ ਹੈ।
ਮਾਂ ਮਹਾਗੌਰੀ ਦਾ ਰੂਪ
ਮਾਂ ਦੁਰਗਾ ਦੀ ਨੌ ਸ਼ਕਤੀਆਂ ਦਾ ਅੱਠਵਾਂ ਰੂਪ ਮਾਂ ਮਹਾਗੌਰੀ ਦਾ ਹੈ। ਸ਼ਾਸਤਰਾਂ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਮਹਾਗੌਰੀ ਨੂੰ ਸ਼ਿਵਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਹੱਥ ਵਿੱਚ ਦੁਰਗਾ ਸ਼ਕਤੀ ਦਾ ਪ੍ਰਤੀਕ ਤ੍ਰਿਸ਼ੂਲ ਹੈ ਅਤੇ ਦੂਜੇ ਹੱਥ ਵਿੱਚ ਡਮਰੂ, ਭਗਵਾਨ ਸ਼ਿਵ ਦਾ ਪ੍ਰਤੀਕ ਹੈ। ਉਨ੍ਹਾਂ ਦੇ ਸੰਸਾਰਕ ਰੂਪ ਵਿੱਚ, ਮਹਾਗੌਰੀ ਚਮਕਦਾਰ ਕਪੜੇ, ਨਰਮ, ਚਿੱਟੇ ਰੰਗ ਦੀ ਅਤੇ ਚਿੱਟੇ ਅਤੇ ਚਤੁਰਭੁਜ ਪਾਏ ਹੋਏ ਹਨ। ਉਹ ਚਿੱਟੇ ਵ੍ਰਿਸ਼ਭ ਯਾਨੀ ਬਲਦ 'ਤੇ ਸਵਾਰ ਹੁੰਦੀ ਹੈ। ਉਨ੍ਹਾਂ ਦੇ ਸਾਰੇ ਗਹਿਣੇ ਆਦਿ ਵੀ ਚਿੱਟੇ ਹਨ। ਮਹਾਗੌਰੀ ਦੀ ਪੂਜਾ ਕਰਨ ਨਾਲ ਜਨਮਾਂ-ਜਨਮਾਂ ਦੇ ਪਾਪ ਵੀ ਨਸ਼ਟ ਹੋ ਜਾਂਦੇ ਹਨ।
- " class="align-text-top noRightClick twitterSection" data="">
ਭਗਵਾਨ ਸ਼ਿਵ ਨੂੰ ਪਤੀ ਰੂਪ 'ਚ ਪਾਉਣ ਲਈ ਕੀਤੀ ਕੜੀ ਤਪਸਿਆ
ਹਿੰਦੂ ਧਰਮ ਦੇ ਗ੍ਰੰਥ ਸ਼ਿਵ ਪੁਰਾਣ ਦੇ ਮੁਤਾਬਕ, ਇਹ ਮੰਨਿਆ ਜਾਂਦਾ ਹੈ ਕਿ ਮਾਂ ਗੌਰੀ ਹਿਮਾਚਲ ਦੇ ਰਾਜਾ ਹਿਮਾਲਯ ਦੀ ਧੀ ਸੀ। ਜਦੋਂ ਉਹ ਮਹਿਜ਼ ਅੱਠ ਸਾਲ ਦੀ ਸੀ, ਉਦੋਂ ਉਹ ਆਪਣੇ ਪਿਛਲੇ ਜਨਮ ਦੀਆਂ ਘਟਨਾਵਾਂ ਤੋਂ ਜਾਣੂ ਹੋ ਗਈ। ਇਸ ਲਈ, ਇਸ ਉਮਰ ਵਿੱਚ, ਉਸ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰਨ ਲਈ ਸਖਤ ਤਪਸਿਆ ਸ਼ੁਰੂ ਕੀਤੀ। ਲਗਾਤਾਰ ਕਈ ਸਾਲਾਂ ਤੱਕ ਤਪਸਿਆ ਕਰਨ ਦੇ ਕਾਰਨ ਮਾਂ ਦਾ ਸਰੀਰ ਕਾਲਾ ਪੈ ਗਿਆ, ਭਗਵਾਨ ਸ਼ਿਵ ਨੇ ਉਨ੍ਹਾਂ ਪਤਨੀ ਵਜੋਂ ਸਵੀਕਾਰ ਕਰ ਲਿਆ ਤੇ ਉਨ੍ਹਾਂ 'ਤੇ ਗੰਗਾਜਲ ਪਾਇਆ। ਗੰਗਾਜਲ ਪਾਉਣ ਨਾਲ ਮਾਂ ਦਾ ਸਰੀਰ ਬਿਜਲੀ ਵਾਂਗ ਬੇਹਦ ਰੌਸ਼ਨ ਹੋ ਗਿਆ, ਉਦੋਂ ਤੋਂ ਹੀ ਉਨ੍ਹਾਂ ਦਾ ਨਾਂਅ ਗੌਰੀ ਹੋ ਗਿਆ।
ਕਿੰਝ ਕਰੀਏ ਮਾਂ ਮਹਾਗੌਰੀ ਦੀ ਪੂਜਾ
ਨਰਾਤਿਆਂ ਦੇ ਅੱਠਵੇਂ ਦਿਨ, ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਉ। ਇਸ ਤੋਂ ਬਾਅਦ ਮਾਂ ਦੁਰਗਾ ਦੀ ਮੂਰਤੀ ਨੂੰ ਪਾਣੀ ਨਾਲ ਇਸ਼ਨਾਨ ਕਰਵਾਓ ਜਾਂ ਗੰਗਾਜਲ ਨਾਲ ਸ਼ੁੱਧ ਕਰੋ। ਮਾਂ ਨੂੰ ਚਿੱਟੇ ਜਾਂ ਲਾਲ ਰੰਗ ਦੇ ਕੱਪੜੇ ਭੇਟ ਕਰੋ। ਲਾਲ ਰੰਗ ਸ਼ੁਭ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਵਿਸ਼ਵਾਸਾਂ ਮੁਤਾਬਕ, ਚਿੱਟਾ ਰੰਗ ਮਾਂ ਗੌਰੀ ਨੂੰ ਬਹੁਤ ਪਸੰਦ ਹੈ। ਕੱਪੜੇ ਭੇਟ ਕਰਨ ਤੋਂ ਬਾਅਦ, ਦੇਵਤਾ ਦੀ ਮੂਰਤੀ ਨੂੰ ਕੁਮਕੁਮ, ਰੋਲੀ ਲਗਾਓ ਅਤੇ ਫੁੱਲ ਭੇਟ ਕਰੋ। ਇਸ ਤੋਂ ਬਾਅਦ ਮਾਤਾ ਮਹਾਗੌਰੀ ਨੂੰ ਪੰਜ ਪ੍ਰਕਾਰ ਦੀਆਂ ਮਠਿਆਈਆਂ ਅਤੇ ਫਲ ਭੇਟ ਕਰੋ। ਦੇਵੀ ਮੰਤਰ ਦੇ ਨਾਲ ਵਿਧੀ ਵਿਧਾਨ ਨਾਲ ਕੰਜਕਾਂ ਬਿਠਾ ਕੇਅਸ਼ਟਮੀ ਦੀ ਪੂਜਾ ਕਰੋ ਅਤੇ ਬਾਅਦ ਵਿੱਚ ਗੌਰੀ ਜੀ ਦੀ ਆਰਤੀ ਕਰਕੇ ਪੂਜਾ ਨੂੰ ਪੂਰਾ ਕਰੋ।
ਮਾਂ ਮਹਾਗੌਰੀ ਦੀ ਪੂਜਾ ਦਾ ਮਹੱਤਵ
ਨਰਾਤੇ ਦੇ ਅੱਠਵੇਂ ਦਿਨ ਮਾਂ ਮਹਾਗੌਰੀ ਦੀ ਪੂਜਾ ਕਰਨ ਨਾਲ ਜੀਵਨ ਵਿੱਚ ਸਫਲਤਾ ਹਾਸਲ ਹੁੰਦੀ ਹੈ। ਜਿਹੜੇ ਲੋਕ ਨਰਾਤਿਆਂ 'ਚ ਨੌ ਦਿਨ ਵਰਤ ਨਹੀਂ ਕਰ ਸਕਦੇ, ਉਹ ਅੱਠਵੇਂ ਦਿਨ ਦਾ ਵਰਤ ਜਾਂ ਕੰਜਕ ਪੂਜਨ ਕਰਕੇ ਮਾਂ ਦਾ ਅਸ਼ੀਰਵਾਦ ਹਾਸਲ ਕਰ ਸਕਦੇ ਹਨ। ਜੋ ਵੀ ਸਾਧਕ ਵਿਧੀ ਵਿਧਾਨ ਨਾਲ ਮਾਤਾ ਦੀ ਪੂਜਾ ਕਰਦਾ ਹੈ, ਉਹ ਸਿਧੀਆਂ ਹਾਸਲ ਕਰਦਾ ਹੈ। ਮਾਂ ਮਹਾਗੌਰੀ ਦੀ ਪੂਜਾ ਨਾਲ ਬੇਔਲਾਦ ਜੋੜਿਆਂ ਨੂੰ ਬੱਚੇ ਦਾ ਸੁੱਖ ਪ੍ਰਾਪਤ ਹੁੰਦਾ ਹੈ, ਵਿਆਹ ਸਬੰਧੀ ਰੁਕਾਵਟਾਂ ਦੂਰ ਹੁੰਦੀਆਂ ਹਨ, ਹਰ ਤਰ੍ਹਾਂ ਦੀ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।
ਸ਼ਾਸਤਰਾਂ ਮੁਤਾਬਕ ਮਹਾਗੌਰੀ ਦੀ ਪੂਜਾ ਕਰਨ ਨਾਲ ਸੋਮਚੱਕਰ ਜਾਗ੍ਰਤ ਹੁੰਦਾ ਹੈ। ਇਸ ਨਾਲ ਹਰ ਅਸੰਭਵ ਕੰਮ ਸੰਭ ਹੋ ਜਾਂਦੇ ਹਨ। ਸਾਰੇ ਪਾਪਾਂ ਦਾ ਨਾਸ਼ ਹੁੰਦਾ ਹੈ ਤੇ ਭਗਤਾਂ ਨੂੰ ਸੁੱਖ ਸਮ੍ਰਿੱਧੀ ਹਾਸਲ ਹੁੰਦੀ ਹੈ ਤੇ ਹਰ ਮਨੋਕਾਮਨਾ ਪੂਰਨ ਹੁੰਦੀ ਹੈ।
ਕੰਜਕ ਪੂਜਾ ਦਾ ਖ਼ਾਸ ਮਹੱਤਵ
ਨਰਾਤਿਆਂ 'ਚ ਅਸ਼ਟਮੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਕਈ ਲੋਕ ਕੰਜਕਾਂ ਪੂਜ ਕੇ ਨਵਰਾਤਿਆਂ ਦੇ ਵਰਤ ਨੂੰ ਸਪੂਰਨ ਕਰਦੇ ਹਨ। ਅਸ਼ਟਮੀ ਦੇ ਦਿਨ ਲੜਕੀ ਦੀ ਪੂਜਾ ਕਰਨ ਦਾ ਵਿਧਾਨ ਹੈ। ਬਹੁਤ ਸਾਰੇ ਲੋਕ ਨਵਮੀ ਦੇ ਦਿਨ ਨੌਂ ਵਰਤ ਪੂਰੇ ਕਰਨ 'ਤੇ ਹੀ ਕੰਜਕਾਂ ਪੂਜਦੇ ਹਨ। ਦਰਅਸਲ, ਮਾਰਕੰਡੇ ਪੁਰਾਣ ਦੇ ਮੁਤਾਬਕ, ਮਾਂ ਆਦਿ ਸ਼ਕਤੀ ਦੇ ਰੂਪ ਵਿੱਚ ਨੌ ਦੁਰਗਾ, ਵਿਆਸ਼ਾਪਕ ਦੇ ਰੂਪ ਵਿੱਚ ਨੌਂ ਗ੍ਰਹਿ, ਚਾਰ ਤਰ੍ਹਾਂ ਦੇ ਪੁਰਸ਼ਾਰਥ ਪ੍ਰਦਾਨ ਕਰਨ ਵਾਲੀ ,ਨੌਂ ਤਰ੍ਹਾਂ ਦੀ ਭਗਤੀ ਸੰਸਾਰ ਦੇ ਸੰਚਾਲਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ।
ਕੰਜਕ ਪੂਜਾ ਦੀ ਵਿਧੀ
ਆਮ ਤੌਰ 'ਤੇ ਕੰਜਕ ਪੂਜਾ ਵਰਤ ਸਪਤਮੀ ਤੋਂ ਹੀ ਸ਼ੁਰੂ ਹੁੰਦੀ ਹੈ। ਕੰਜਕਾਂ ਸਪਤਮੀ, ਅਸ਼ਟਮੀ ਅਤੇ ਨਵਮੀ 'ਤੇ, ਨਿੱਕੀ ਕੁੜੀਆਂ ਨੂੰ ਨੌ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਕੰਜਕਾਂ ਦੇ ਪੈਰ ਧੁਆ ਕੇ ਉਨ੍ਹਾਂ ਨੂੰ ਪ੍ਰਸਾਦ ਦੇ ਤੌਰ 'ਤੇ ਪੂਰੀ,ਛੋਲੇ, ਕੜ੍ਹਾ,ਫਲ ਦਾ ਭੋਜਨ ਕਰਵਾਓ। ਕੰਜਕਾਂ ਨੂੰ ਸ਼ਿੰਗਾਰ ਦਾ ਸਮਾਨ ਤੇ ਦਕਸ਼ਿਨਾ ਆਦਿ ਦੇ ਕੇ ਕੰਜਕ ਪੂਜਨ ਨਾਲ ਵਰਤ ਦਾ ਸਮਾਪਨ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਕੰਜਕ ਪੂਜਨ ਨਾਲ ਮਾਂ ਦੁਰਗਾ ਬੇਹਦ ਖੁਸ਼ ਹੁੰਦੀ ਹੈ ਤੇ ਭਗਤਾਂ ਨੂੰ ਮਨਚਾਹਾ ਵਰਦਾਨ ਦਿੰਦੀ ਹੈ।
ਇਹ ਵੀ ਪੜ੍ਹੋ : ਹਫ਼ਤਾਵਰੀ ਰਾਸ਼ੀਫਲ( 10 ਤੋਂ 16 ਅਕਤੂਬਰ ਤੱਕ) : ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ