ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਹਰ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਦਾ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਕਾਦੀਆਂ ਸੀਟ (Qadian Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਕਾਦੀਆਂ (Qadian Assembly Constituency)
ਜੇਕਰ ਕਾਦੀਆਂ ਸੀਟ (Qadian Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਹ ਜਨਰਲ ਸੀਟ ਹੈ, ਜਿੱਥੇ ਹੁਣ ਇਸ ਸਮੇਂ ਕਾਂਗਰਸ ਦੇ ਫਤਿਹਜੰਗ ਸਿੰਘ ਬਾਜਵਾ (Fatehjang Singh Bajwa) ਮੌਜੂਦਾ ਵਿਧਾਇਕ ਹਨ। ਵਿਧਾਇਕ ਫਤਿਹਜੰਗ ਸਿੰਘ ਬਾਜਵਾ 2017 ਵਿੱਚ ਚੋਣ ਲੜੇ ਤੇ ਜਿੱਤੇ ਸੀ। ਇਸ ਤੋਂ ਪਹਿਲਾਂ 2012 ਵਿੱਚ ਉਹ ਇਥੋਂ ਚੋਣ ਨਹੀਂ ਲੜੇ ਸੀ ਤੇ ਉਨ੍ਹਾਂ ਦੇ ਭਾਬੀ ਜੀ ਚਰਨਜੀਤ ਕੌਰ ਬਾਜਵਾ ਚੋਣ ਜਿੱਤੇ ਸੀ। ਹਾਲ ਵਿੱਚ ਹੀ ਫਤਿਹਜੰਗ ਸਿੰਘ ਬਾਜਵਾ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਤੇ ਹੁਣ ਕਾਂਗਰਸ ਨੇ ਇਥੋਂ ਹੈਵੀ ਵੇਟ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੂੰ ਉਮੀਦਵਾਰ ਬਣਾ ਲਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕਾਦੀਆਂ ਤੋਂ ਪ੍ਰਤਾਪ ਬਾਜਵਾ ਦੇ ਆਉਣ ਨਾਲ ਕੀ ਨਵੇਂ ਸਿਆਸੀ ਸਮੀਕਰਣ ਬਣਦੇ ਹਨ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਕਾਦੀਆਂ ਸੀਟ (Qadian Assembly Constituency) ’ਤੇ 74.96 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਫਤਿਹਜੰਗ ਸਿੰਘ ਬਾਜਵਾ (Fatehjang Singh Bajwa) ਵਿਧਾਇਕ ਚੁਣੇ ਗਏ ਸੀ। ਫਤਿਹਜੰਗ ਸਿੰਘ ਬਾਜਵਾ ਨੇ ਉਸ ਸਮੇਂ ਦੀ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸੇਵਾ ਸਿੰਘ (Sewa Singh) ਨੂੰ ਹਰਾਇਆ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਤਿਹਜੰਗ ਸਿੰਘ ਬਾਜਵਾ ਨੂੰ 62596 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ ਭਾਜਪਾ ਦੇ ਗਠਜੋੜ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ 50859 ਵੋਟਾਂ ਤੇ ਤੀਜੇ ਨੰਬਰ 'ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਲਪ੍ਰੀਤ ਸਿੰਘ ਨੂੰ 14657 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 47.83 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਅਕਾਲੀ ਭਾਜਪਾ ਗਠਜੋੜ ਦਾ 38.86 ਫੀਸਦ ਵੋਟ ਸ਼ੇਅਰ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਕਾਦੀਆਂ (Qadian Assembly Constituency) 'ਤੇ 75.84 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ ਨੇ 59843 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ (SAD-BJP) ਦੇ ਸੇਵਾ ਸਿੰਘ ਸੇਖਵਾਂ (Sewa Singh Sekhwan) ਨੂੰ ਹਰਾਇਆ ਸੀ। ਸੇਖਵਾਂ ਨੂੰ
ਦੀ ਜਿੱਤ ਹੋਈ ਸੀ ਜਿਹਨਾਂ ਨੂੰ 4368 ਵੋਟਾਂ ਪਈਆਂ ਸਨ। ਤੀਜੇ ਨੰਬਰ ’ਤੇ ਰਹੇ ਆਜਾਦ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੂੰ 15428 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਕਾਦੀਆਂ ਸੀਟ (Qadian Assembly Constituency) 'ਤੇ ਕਂਗਰਸ ਦਾ ਵੋਟ ਸ਼ੇਅਰ 48.94 ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ 35.73 ਫੀਸਦ ਸੀ ਜਦੋਂਕਿ ਆਜਾਦ ਉਣੀਦਵਾਰ ਦਾ ਵੋਟ ਸ਼ੇਅਰ 12.62 ਰਿਹਾ ਸੀ।
ਕਾਦੀਆਂ ਸੀਟ (Qadian Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਹੁਣ ਤੱਕ ਕਾਂਗਰਸ ਵਲੋਂ ਇਸ ਸੀਟ 'ਤੇ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਫਤਿਹਜੰਗ ਸਿੰਘ ਬਾਜਵਾ ਦੀ ਥਾਂ ਪ੍ਰਤਾਪ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਗਈ ਹੈ। ਦੋਵਾਂ ਵਿਚਾਲੇ ਟਿਕਟਾਂ ਦੀ ਰੱਸਾਕਸੀ ਚੱਲ ਰਹੀ ਸੀ ਹਾਈਕਮਾਂਡ ਵਿੱਚ ਪ੍ਰਭਾਵ ਹੋਣ ਕਾਰਨ ਪ੍ਰਤਾਪ ਬਾਜਵਾ ਨੂੰ ਟਿਕਟ ਮਿਲਣਾ ਲਗਭਗ ਤੈਅ ਸੀ ਤੇ ਇਸੇ ਕਾਰਨ ਫਤਿਹਜੰਗ ਸਿੰਘ ਬਾਜਵਾ ਨੇ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਲਈ। ਉਨ੍ਹਾਂ ਨੂੰ ਭਾਜਪਾ ਵੱਲੋਂ ਟਿਕਟ ਮਿਲਣਾ ਤੈਅ ਹੈ ਤੇ ਅਜਿਹੇ ਵਿੱਚ ਦੋ ਭਰਾਵਾਂ ਵਿਚਾਲੇ ਟੱਕਰ ਹੋਵੇਗੀ ਤੇ ਉਥੇ ਹੀ ਅਕਾਲੀ ਦਲ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਵਾਲੇ ਸੇਵਾ ਸਿੰਘ ਸੇਖਵਾਂ (ਮਰਹੂਮ) ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੂੰ ਟਿਕਟ ਦਿੱਤੀ ਗਈ ਹੈ। ਇਥੇ ਫਸਵਾਂ ਮੁਕਾਬਲਾ ਹੋਣ ਦੇ ਆਸਾਰ ਹਨ। ਅਕਾਲੀ ਦਲ ਨੇ ਵੀ ਤਕੜਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਹੈ, ਇਥੋਂ ਗੁਰਇਕਬਾਲ ਸਿੰਘ ਮਾਹਲ ਨੂੰ ਟਿਕਟ ਦਿੱਤੀ ਗਈ ਹੈ। ਅਜਿਹੇ ਵਿੱਚ ਇਹ ਮਾਝੇ ਦੀ ਹੌਟ ਸੀਟ ਹੋਵੇਗੀ।
ਇਹ ਵੀ ਪੜ੍ਹੋ:ਕੱਲ੍ਹ 'ਆਪ' ਕਰੇਗੀ ਮੁੱਖ ਮੰਤਰੀ ਚਿਹਰੇ ਦਾ ਐਲਾਨ:ਕੇਜਰੀਵਾਲ