ETV Bharat / city

ਜੇਲ੍ਹ ਮੰਤਰੀ Randhawa ਨੂੰ ਹੀ ਜੇਲ੍ਹ ’ਚ ਡੱਕਾਂਗੇ:ਸੁਖਬੀਰ ਬਾਦਲ

SAD ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SAD President Sukhbir Badal) ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Home Minister Sukhjinder Singh Randhawa) ’ਤੇ ਵੱਖ-ਵੱਖ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਬਣਨ ’ਤੇ ਜੇਲ੍ਹ ਮੰਤਰੀ ਨੂੰ ਹੀ ਜੇਲ੍ਹ ’ਚ ਡੱਕਾਂਗੇ (put behind the bar)।

ਰਵਿਕਰਨ ਸਿੰਘ ਕਾਹਲੋਂ ਦੇ ਹੱਕ ’ਚ ਚੋਣ ਪ੍ਰਚਾਰ
ਰਵਿਕਰਨ ਸਿੰਘ ਕਾਹਲੋਂ ਦੇ ਹੱਕ ’ਚ ਚੋਣ ਪ੍ਰਚਾਰ
author img

By

Published : Dec 15, 2021, 5:15 PM IST

ਗੁਰਦਾਸਪੁਰ: ਜਿਲ੍ਹੇ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (Dera Baba Nanak News) ਵਿਖੇ ਆਪਣੀ ਫੇਰੀ ਦੌਰਾਨ ਉਥੋਂ ਦੇ ਉਮੀਦਵਾਰ ਰਵਿਕਰਨ ਸਿੰਘ ਕਾਹਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SAD President Sukhbir Badal) ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Home Minister Sukhjinder Singh Randhawa) ’ਤੇ ਕਤਲ ਕਰਵਾਉਣ ਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਗੈਂਗਸਟਰਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਰੰਧਾਵਾ ਵੱਲੋਂ ਕਥਿਤ ਤੌਰ ’ਤੇ ਕੀਤੇ ਜਾ ਰਹੇ ਅਪਰਾਧਾਂ ਦੀ ਜਾਂਚ ਹੋਵੇਗੀ ਤੇ ਇਸ ਜੇਲ੍ਹ ਮੰਤਰੀ ਨੂੰ ਜੇਲ੍ਹ ਵਿੱਚ ਡੱਕਿਆ ਜਾਵੇਗਾ।

Randhawa ਨੂੰ ਹੀ ਜੇਲ੍ਹ ’ਚ ਡੱਕਾਂਗੇ:ਸੁਖਬੀਰ ਬਾਦਲ

ਜਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਸੁਖਜਿਦੰਰ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਹੀ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਹਨ ਤੇ ਇਸ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਹਨ। ਸੁਖਬੀਰ ਬਾਦਲ ਨੇ ਰੰਧਾਵਾ ’ਤੇ ਬੀਜ ਘੁਟਾਲਾ ਕਰਨ ਤੇ ਹੋਰ ਘੁਟਾਲਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਵੀ ਲਗਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਿਲੇ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਪਹੁੰਚੇ ਸੀ ਤੇ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿਕਰਨ ਸਿੰਘ ਕਾਹਲੋਂ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਗੁਰਦਵਾਰਾ ਦਰਬਾਰ ਸਾਹਿਬ ਨਤਮਸਤਕ ਹੋਏ।

ਉਨ੍ਹਾਂ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਵਿਚ ਰੈਲੀ ਕਰਦੇ ਹੋਏ ਲੋਕਾਂ ਨੂੰ ਸੰਬੋਧਤ ਕੀਤਾ। ਇਸ ਮੌਕੇ ਪ੍ਰੈਸ ਵਾਰਤਾ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਸੀ ਐਮ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਗੁੰਡਾ ਹੈ, ਮਰਡਰ ਤਕ ਕਰਵਾਏ ਹਨ ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਪਾਲੇ, ਗੁੰਡਾ ਗਰਦੀ ਦਾ ਰਾਜ ਕਰਦਾ ਜਿਸ ਦਾ ਹਿਸਾਬ ਲਿਆ ਜਾਵੇਗਾ ਜੇਲ ਮਨਿਸਟਰ ਨੂੰ ਜੇਲ ਵਿਚ ਡੱਕਾਂਗੇ ਲੋਕ ਬਦਲਾਅ ਚਾਹੁੰਦੇ ਹਨ, ਮੋਗਾ ਰੈਲੀ ਪੰਜਾਬ ਅੰਦਰ ਆਉਣ ਵਾਲੇ ਅਕਾਲੀ ਦਲ ਦੇ ਤੂਫ਼ਾਨ ਦਾ ਸੰਕੇਤ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਏਡੀਜੀਪੀ ਐਸ.ਕੇ. ਅਸਥਾਨਾ ਕੇਸ ਨੂੰ ਲੈ ਕੇ ਅਫਸਰਾਂ ਉਪਰ ਝੂਠੇ ਕੇਸ ਦਰਜ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਕੋਈ ਵੀ ਅਫਸਰ ਤਿਆਰ ਨਹੀਂ ਹੋ ਰਿਹਾ, ਹੁਣ ਤਰੱਕੀਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਬਰਗਾੜੀ ਬੇਅਦਬੀ ਕਾਂਡ ਨੂੰ ਲੈਕੇ ਉਨ੍ਹਾਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਕਿ ਜਿਸ ਨੇ ਇਹ ਕਰਵਾਇਆ ਉਸ ਦਾ ਕੱਖ ਨਾ ਰਹੇ ਅਤੇ ਇਸ ਤੋਂ ਹੀ ਅੰਦਾਜ਼ਾ ਲਗਾ ਲਓ ਕਿ ਕੈਪਟਨ ਦਾ ਕ਼ੀ ਹਾਲ ਹੋਇਆ ਹੈ।

ਇਹ ਵੀ ਪੜ੍ਹੋ:Assembly Election 2022: ਪ੍ਰਚਾਰ ਕਮੇਟੀ ਦੀ ਹੋਈ ਬੈਠਕ

ETV Bharat Logo

Copyright © 2024 Ushodaya Enterprises Pvt. Ltd., All Rights Reserved.