ਗੁਰਦਾਸਪੁਰ : ਸ਼ਹਿਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ 'ਚ ਡਰੋਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਡਰੋਨ ਭਾਰਤੀ ਫੌਜ ਦਾ ਹੈ। ਇਸ ਡਰੋਨ ਨੂੰ ਭਾਰਤੀ ਹਵਾਈ ਫੌਜ ਦੇ ਜਵਾਨਾਂ ਨੇ ਕਬਜ਼ੇ 'ਚ ਲੈ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਦ ਉਹ ਉਥੇ ਪਹੁੰਚੇ ਤਾਂ ਇਹ ਹੈਲੀਕਾਪਟਰ ਨਹੀਂ ਸਗੋਂ ਭਾਰਤੀ ਫੌਜ ਦਾ ਏਆਰਪੀ ਏ ਡਰੋਨ ਸੀ। ਇਹ ਡਰੋਨ ਝੋਨੇ ਦੇ ਖੇਤਾਂ 'ਚ ਡਿੱਗਿਆ ਹੋਇਆ ਸੀ।ਇਸ ਘਟਨਾ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡਰੋਨ ਨੂੰ ਚੁੱਕਣ ਲਈ ਪੁੱਜੇ। ਦੱਸਣਯੋਗ ਹੈ ਕਿ ਅਸਮਾਨ 'ਚ ਡੇਢ ਘੰਟੇ ਦੇ ਕਰੀਬ ਉੱਡ ਰਹੇ ਇਸ ਡਰੋਨ ਕਾਰਨ ਸਰਹੱਦੀ ਪਿੰਡ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਸੀ। ਭਾਰਤੀ ਫੌਜ ਦਾ ਡਰੋਨ ਹੋਣ ਦਾ ਪਤਾ ਲੱਗਦੇ ਹੀ ਪਿੰਡ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਥੋਂ ਦੇ ਡੀਐਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਇਹ ਡਰੋਨ ਹਵਾਈ ਫੌਜ ਵੱਲੋਂ ਹੀ ਉਡਾਇਆ ਗਿਆ ਸੀ। ਤਕਨੀਕੀ ਖਰਾਬੀ ਦੇ ਚਲਦੇ ਤੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਇਹ ਡਰੋਨ ਖੇਤਾਂ 'ਚ ਡਿੱਗ ਗਿਆ। ਫਿਲਹਾਲ ਭਾਰਤੀ ਹਵਾਈ ਫੌਜ ਨੇ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਰਾਜਸਭਾ ‘ਚ ਕਾਨੂੰਨਾਂ ਖਿਲਾਫ਼ ਸਾਂਸਦਾਂ ਦਾ ਜਬਰਦਸਤ ਪ੍ਰਦਰਸ਼ਨ