ETV Bharat / city

ਨਸ਼ੇ ਦੇ ਦਲਦਲ 'ਚ ਫਸੀ ਕੁੜੀ ਨੇ ਦੱਸੀ ਆਪਬੀਤੀ - ਨਸ਼ੇ ਦੀ ਲੱਤ

ਗੁਰਦਾਸਪੁਰ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਕਰਵਾਉਣ ਪੁੱਜੀ ਪੀੜਤ ਕੁੜੀ ਨੇ ਆਪਣੀ ਆਪਬੀਤੀ ਦੱਸੀ ਤੇ ਹੋਰਨਾਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਪੀੜਤਾ ਨੇ ਪੰਜਾਬ ਸਰਕਾਰ ਦੀ ਕਾਰਵਾਈ 'ਤੇ ਸਵਾਲ ਚੁੱਕੇ ਤੇ ਧੱਲ੍ਹੜੇ ਨਾਲ ਨਸ਼ੇ ਦੀ ਵਿਕ੍ਰੀ ਹੋਣ ਦੀ ਗੱਲ ਆਖੀ।

ਨਸ਼ੇ ਦੇ ਦਲਦਲ 'ਚ ਫਸੀ ਕੁੜੀ ਨੇ ਦੱਸੀ ਆਪਬੀਤੀ
ਨਸ਼ੇ ਦੇ ਦਲਦਲ 'ਚ ਫਸੀ ਕੁੜੀ ਨੇ ਦੱਸੀ ਆਪਬੀਤੀ
author img

By

Published : Aug 31, 2021, 3:17 PM IST

ਗੁਰਦਾਸਪੁਰ:ਪੰਜਾਬ ਵਿੱਚ ਨੌਜਵਾਨ ਮੁੰਡਿਆਂ ਤੋਂ ਬਾਅਦ ਹੁਣ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ ਦੇ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ,ਇਥੇ ਦੀ ਇੱਕ 23 ਸਾਲਾਂ ਕੁੜੀ ਬੀਤੇ 13 ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਸੀ ਤੇ ਹੁਣ ਨਸ਼ਾ ਛੱਡਣ ਦੇ ਲਈ ਗੁਰਦਾਸਪੁਰ ਦੇ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਹੋਈ ਹੈ।

ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਨਸ਼ਾ ਪੀੜਤਾ ਦਾ ਪਿਛਲੇ 10 ਦਿਨਾਂ ਤੋਂ ਇਲਾਜ ਜਾਰੀ ਹੈ। ਇਲਾਜ ਕਰਵਾਉਣ ਪੁੱਜੀ ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ 10 ਸਾਲ ਦੀ ਉਮਰ ਤੋਂ ਸਕੂਲ 'ਚ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਨਸ਼ੇ ਦੀ ਲੱਤ ਤੋਂ ਪਰੇਸ਼ਾਨ ਹੋ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ 50 ਹਜ਼ਾਰ ਰੁਪਏ ਲੈ ਕੇ ਉਸ ਦਾ ਵਿਆਹ ਦੋ ਬੱਚਿਆਂ ਦੇ ਪਿਤਾ ਨਾਲ ਕਰਵਾ ਦਿੱਤਾ। ਉਕਤ ਵਿਅਕਤੀ ਉਸ ਨਾਲ ਲਗਾਤਾਰ ਕੁੱਟਮਾਰ ਕਰਦਾ ਸੀ ਤੇ ਉਸ ਦਾ ਸੋਸ਼ਣ ਕਰਦਾ ਸੀ। ਇੱਕ ਦਿਨ ਮੌਕਾ ਵੇਖ ਕੇ ਉਹ ਉਥੋਂ ਭੱਜ ਕੇ ਆਪਣੀ ਭੈਂਣ ਕੋਲ ਅੰਮ੍ਰਿਤਸਰ ਪੁੱਜੀ। ਉਸ ਦੀ ਭੈਂਣ ਨੇ ਉਕਤ ਵਿਅਕਤੀ ਤੋਂ ਉਸ ਦਾ ਤਲਾਕ ਕਰਵਾ ਦਿੱਤਾ। ਅੰਮ੍ਰਿਤਸਰ 'ਚ ਉਸ ਦੀ ਦੋਸਤੀ ਇੱਕ ਮੁੰਡੇ ਨਾਲ ਹੋਈ ਜੋ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਵੀ ਨਸ਼ਾ ਕਰਵਾਉਂਦਾ ਸੀ। ਉਸ ਮੁੰਡੇ ਨੇ ਉਸ ਨਾਲ ਗ਼ਲਤ ਕੀਤਾ ਤੇ ਉਸ ਨੂੰ ਗ਼ਲਤ ਕੰਮ ਕਰਨ ਲਈ ਮਜਬੂਰ ਕੀਤਾ। ਇਨ੍ਹਾਂ ਸਭ 'ਚ ਉਸ ਦੀ ਭੈਂਣ ਵੀ ਸ਼ਾਮਲ ਸੀ। ਉਸ ਨੇ ਸਰਕਾਰਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਪੰਜਾਬ ਦੇ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਇਆ ਨਸ਼ਾ ਉਸੇ ਤਰ੍ਹਾਂ ਹੀ ਵਿੱਕ ਰਿਹਾ ਹੈ, ਪਹਿਲਾ ਮੁੰਡੇ ਨਸ਼ਾ ਕਰਦੇ ਸੀ ਪਰ ਹੁਣ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਰਹੀਆਂ ਹਨ।

ਨਸ਼ੇ ਦੇ ਦਲਦਲ 'ਚ ਫਸੀ ਕੁੜੀ ਨੇ ਦੱਸੀ ਆਪਬੀਤੀ

ਪੀੜਤਾ ਨੇ ਕਿਹਾ ਕਿ ਹੁਣ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਤੇ ਹੋਰਨਾਂ ਵਾਂਗ ਆਮ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਨਸ਼ਾ ਕੇਂਦਰ 'ਚ ਉਸ ਦਾ ਇਲਾਜ ਬੇਹਦ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਉਸ ਨੇ ਹੋਰਨਾਂ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।

ਇਸ ਸਬੰਧੀ ਜਦੋਂ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਰੈਕਟਰ ਰਮੇਸ਼ ਮਹਾਜਨ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਮੁਕਾਬਲੇ ਹੁਣ ਮਹਿਲਾਵਾਂ ਵੀ ਨਸ਼ੇ ਦੀ ਆਦਿ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੁੜੀ ਵੀ ਚਿੱਟਾ ਲੈਣ ਦੀ ਆਦਿ ਸੀ, ਜਦੋਂ ਇਹ ਨਸ਼ਾ ਮੁਕਤੀ ਕੇਂਦਰ 'ਚ ਪਹੁੰਚੀ ਸੀ ਤਾਂ ਇਸ ਦੀ ਹਾਲਤ ਬੇਹਦ ਖ਼ਰਾਬ ਸੀ। ਪੀੜਤਾ ਦੀ ਨਸ਼ੇ ਦੀ ਡੋਜ਼ ਵੀ ਬਹੁਤ ਜ਼ਿਆਦਾ ਸੀ, ਅੱਜ ਇਸ ਲੜਕੀ ਨੂੰ ਨਸ਼ਾ ਮੁਕਤੀ ਕੇਂਦਰ ਵਿਚ 10 ਦੀਨ ਹੋ ਚੁੱਕੇ ਹਨ ਤੇ ਹੁਣ ਇਸ ਦੀ ਹਾਲਤ ਵਿੱਚ ਸੁਧਾਰ ਆਇਆ ਹੈ ਅਤੇ ਇਹ ਨਸ਼ੇ ਦੀ ਲੱਤ ਨੂੰ ਛੱਡ ਰਹੀ ਹੈ। ਉਨ੍ਹਾਂ ਇਸ ਕੁੜੀ ਤੋਂ ਪ੍ਰੇਰਤ ਹੋ ਕੇ ਹੋਰਨਾਂ ਲੋਕਾਂ ਨੂੰ ਵੀ ਨਸ਼ੇ ਛੱਡਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਸਿਹਤ ਵਿਗੜਨ ਦੇ ਚਲਦੇ ਅਨਮੋਲ ਗਗਨ ਮਾਨ ਫੋਰਟਿਸ ਹਸਪਤਾਲ 'ਚ ਦਾਖਲ

ETV Bharat Logo

Copyright © 2025 Ushodaya Enterprises Pvt. Ltd., All Rights Reserved.